Sat, Jul 12, 2025
Whatsapp

ਰਿਜ਼ਰਵ ਬੈਂਕ ਦਾ ਵੱਡਾ ਐਲਾਨ- ਵਿਆਜ ਦਰਾਂ 'ਚ ਨਹੀਂ ਹੋਇਆ ਕੋਈ ਬਦਲਾਵ, ਰੈਪੋ ਦਰ ਰਹੇਗੀ 4 ਫ਼ੀਸਦੀ

Reported by:  PTC News Desk  Edited by:  Riya Bawa -- December 08th 2021 01:23 PM
ਰਿਜ਼ਰਵ ਬੈਂਕ ਦਾ ਵੱਡਾ ਐਲਾਨ- ਵਿਆਜ ਦਰਾਂ 'ਚ ਨਹੀਂ ਹੋਇਆ ਕੋਈ ਬਦਲਾਵ, ਰੈਪੋ ਦਰ ਰਹੇਗੀ 4 ਫ਼ੀਸਦੀ

ਰਿਜ਼ਰਵ ਬੈਂਕ ਦਾ ਵੱਡਾ ਐਲਾਨ- ਵਿਆਜ ਦਰਾਂ 'ਚ ਨਹੀਂ ਹੋਇਆ ਕੋਈ ਬਦਲਾਵ, ਰੈਪੋ ਦਰ ਰਹੇਗੀ 4 ਫ਼ੀਸਦੀ

RBI Monetary Policy: ਭਾਰਤੀ ਰਿਜ਼ਰਵ ਬੈਂਕ ਨੇ ਅੱਜ ਆਪਣੀ ਮੁਦਰਾ ਨੀਤੀ ਸਮੀਖਿਆ ਦੇ ਨਤੀਜੇ ਜਾਰੀ ਕੀਤੇ ਹਨ ਤੇ ਨੀਤੀਗਤ ਦਰਾਂ 'ਚ ਕੋਈ ਬਦਲਾਅ ਨਹੀਂ ਕੀਤਾ। ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਵਿਆਜ ਦਰਾਂ ਨਾ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਤਰ੍ਹਾਂ ਹੁਣ ਰੈਪੋ ਰੇਟ 4 ਫ਼ੀਸਦੀ ਤੇ ਰਿਵਰਸ ਰੈਪੋ ਰੇਟ 3.35 ਫ਼ੀਸਦੀ 'ਤੇ ਰੱਖਿਆ ਗਿਆ ਹੈ। ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਇਹ ਐਲਾਨ ਕੀਤਾ। RBI SBI banking regulation act आरबीआई एसबीआई बैंकिंग रेग्युलेशन एक्ट एसबीआई पर लगा जुर्माना ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਗਲੋਬਲ ਬਾਜ਼ਾਰਾਂ 'ਚ ਕੋਵਿਡ-19 ਮਹਾਂਮਾਰੀ ਕਾਰਨ ਕਈ ਚੁਣੌਤੀਆਂ ਆਈਆਂ ਹਨ ਤੇ ਭਾਰਤ ਨੂੰ ਵੀ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ 'ਚ ਆਰਬੀਆਈ ਨੇ ਅਹਿਮ ਭੂਮਿਕਾ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਅਸੀਂ ਕੋਰੋਨਾ ਨਾਲ ਨਜਿੱਠਣ ਲਈ ਬਿਹਤਰ ਸਥਿਤੀ 'ਚ ਹਾਂ। ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਦੇਸ਼ 'ਚ ਅਜੇ ਵੀ ਨਿੱਜੀ ਨਿਵੇਸ਼ 'ਚ ਤੇਜ਼ੀ ਲਿਆਉਣ ਦੀ ਲੋੜ ਹੈ, ਜਦਕਿ ਇਹ ਐਲਾਨ ਕਰਦੇ ਹੋਏ ਕਿ ਮਾਰਜਿਨਲਸਟੈਂਡਿੰਗ ਫੈਸਿਲਿਟੀ (ਐਮਐਸਐਫ) ਤੇ ਬੈਂਕ ਦਰਾਂ 'ਚ ਵੀ ਕੋਈ ਬਦਲਾਅ ਨਹੀਂ ਹੋਵੇਗਾ। ਦੇਸ਼ ਦੇ ਕੁਝ ਹਿੱਸਿਆਂ 'ਚ ਕੁਦਰਤੀ ਆਫ਼ਤਾਂ ਕਾਰਨ ਸੂਬਿਆਂ ਤੋਂ ਆਉਣ ਵਾਲਾ ਮਾਲੀਆ ਵੀ ਪ੍ਰਭਾਵਿਤ ਹੋਇਆ ਹੈ। ਵਿੱਤੀ ਸਾਲ 2022 'ਚ ਆਰਥਿਕ ਵਿਕਾਸ ਦਰ 9.5 ਫ਼ੀਸਦੀ ਰਹਿ ਸਕਦੀ ਹੈ। ਇਸ ਸਥਿਤੀ ਨੂੰ ਦੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਭਾਰਤੀ ਅਰਥਚਾਰਾ ਬਿਹਤਰ ਸਥਿਤੀ 'ਚ ਹੈ ਤੇ ਦੇਸ਼ ਕੋਰੋਨਾ ਨਾਲ ਲੜਨ ਲਈ ਵੀ ਬਿਹਤਰ ਸਥਿਤੀ 'ਚ ਹੈ। Reverse Repo rate to FY21 GDP growth forecast: RBI Governor Shaktikanta Das addressed the media on the decisions taken by the central bank. ਕੀ ਹੈ ਰੈਪੋ ਰੇਟ ਜਿਸ ਦਰ 'ਤੇ ਆਰਬੀਆਈ ਵਪਾਰਕ ਬੈਂਕਾਂ ਅਤੇ ਹੋਰ ਬੈਂਕਾਂ ਨੂੰ ਕਰਜ਼ਾ ਦਿੰਦਾ ਹੈ ਉਸ ਨੂੰ ਰੈਪੋ ਰੇਟ ਕਿਹਾ ਜਾਂਦਾ ਹੈ। ਰੈਪੋ ਰੇਟ ਘੱਟ ਹੋਣ ਦਾ ਮਤਲਬ ਹੈ ਕਿ ਬੈਂਕ ਤੋਂ ਹਰ ਤਰ੍ਹਾਂ ਦੇ ਲੋਨ ਸਸਤੇ ਹੋ ਜਾਣਗੇ। ਇਹ ਤੁਹਾਡੀ ਜਮ੍ਹਾਂ ਰਕਮ 'ਤੇ ਵਿਆਜ ਦਰ ਨੂੰ ਵੀ ਵਧਾਉਂਦਾ ਹੈ। ਜਿਸ ਦਰ 'ਤੇ ਬੈਂਕਾਂ ਨੂੰ ਆਪਣੀ ਤਰਫੋਂ ਆਰਬੀਆਈ 'ਚ ਜਮ੍ਹਾ ਪੈਸੇ 'ਤੇ ਵਿਆਜ ਮਿਲਦਾ ਹੈ ਉਸ ਨੂੰ ਰਿਵਰਸ ਰੈਪੋ ਰੇਟ ਕਿਹਾ ਜਾਂਦਾ ਹੈ। ਬੈਂਕਾਂ ਕੋਲ ਵਾਧੂ ਨਕਦੀ ਰਿਜ਼ਰਵ ਬੈਂਕ ਕੋਲ ਜਮ੍ਹਾਂ ਹੁੰਦੀ ਹੈ। ਇਸ 'ਤੇ ਬੈਂਕਾਂ ਨੂੰ ਵਿਆਜ ਵੀ ਮਿਲਦਾ ਹੈ। -PTC News


Top News view more...

Latest News view more...

PTC NETWORK
PTC NETWORK