ਇੱਕ ਵਿਅਕਤੀ ਨੇ ਆਪਣੀ ਹੀ ਪਤਨੀ ਦਾ ਬਾਥਰੂਮ 'ਚ ਬਣਾਇਆ ਅਸ਼ਲੀਲ ਵੀਡੀਓ , ਫ਼ਿਰ ਕੀਤਾ ਵਾਇਰਲ
ਇੱਕ ਵਿਅਕਤੀ ਨੇ ਆਪਣੀ ਹੀ ਪਤਨੀ ਦਾ ਬਾਥਰੂਮ 'ਚ ਬਣਾਇਆ ਅਸ਼ਲੀਲ ਵੀਡੀਓ , ਫ਼ਿਰ ਕੀਤਾ ਵਾਇਰਲ:ਨੋਇਡਾ : ਨੋਇਡਾ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ , ਜਿਥੇ ਇੱਕ ਵਿਅਕਤੀ ਨੇ ਆਪਣੀ ਹੀ ਪਤਨੀ ਦਾ ਬਾਥਰੂਮ 'ਚ ਅਸ਼ਲੀਲ ਵੀਡੀਓ ਬਣਾ ਲਿਆ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ। ਜਿਸ ਤੋਂ ਬਾਅਦ ਉਕਤ ਔਰਤ ਨੂੰ ਬਲੈਕਮੇਲ ਕਰਕੇ ਵਿਆਹ ਕਰਨ ਤੋਂ ਬਾਅਦ ਉਸ ਦੀ ਅਸ਼ਲੀਲ ਵੀਡੀਓ ਵੈੱਬਸਾਈਟ ਤੇ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦੇ ਦੋਸ਼ 'ਚ ਫ਼ਰਾਰ ਮੁਲਜ਼ਮ ਨੇ ਸ਼ੁੱਕਰਵਾਰ ਨੂੰ ਸੂਰਜਪੁਰ ਸਥਿਤ ਡਿਸਟ੍ਰਿਕਟ ਕੋਰਟ 'ਚ ਸਰੰਡਰ ਕਰ ਦਿੱਤਾ ਹੈ।
[caption id="attachment_327825" align="aligncenter" width="300"]
ਇੱਕ ਵਿਅਕਤੀ ਨੇ ਆਪਣੀ ਹੀ ਪਤਨੀ ਦਾ ਬਾਥਰੂਮ 'ਚ ਬਣਾਇਆ ਅਸ਼ਲੀਲ ਵੀਡੀਓ , ਫ਼ਿਰ ਕੀਤਾ ਵਾਇਰਲ[/caption]
ਦਰਅਸਲ 'ਚ ਵਿਸ਼ ਟਾਊਨ ਚੌਕੀ ਇਲਾਕੇ 'ਚ ਇਹ ਪੀੜਤ ਔਰਤ ਰਹਿੰਦੀ ਹੈ। ਜਿਥੇ ਸਾਲ 2018 'ਚ ਸਿਕੰਦਰ ਵਾਸੀ ਫਿਰੋਜ਼ਾਬਾਦ ਉਸ ਦੇ ਮਕਾਨ 'ਚ ਕਿਰਾਏ 'ਤੇ ਰਹਿਣ ਆਇਆ ਸੀ। ਇਸ ਦੌਰਾਨ ਪੀੜਤ ਔਰਤ ਨੇ ਦੱਸਿਆ ਕਿ ਇੱਕ ਦਿਨ ਮੁਲਜ਼ਮ ਨੇ ਉਸਦੇ ਦੇ ਬਾਥਰੂਮ 'ਚ ਕੈਮਰਾ ਲੁਕਾ ਕੇ ਰੱਖ ਦਿੱਤਾ ਅਤੇ ਉਸ ਦੀ ਨਹਾਉਣ ਦੌਰਾਨ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰਨ ਲੱਗਾ। ਉਸ ਨੇ ਪਹਿਲਾਂ ਤਾਂ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦੀ ਧਮਕੀ ਦੇ ਕੇ ਉਕਤ ਔਰਤ ਨਾਲ ਜਬਰ ਜਨਾਹ ਕੀਤਾ। ਇਸ ਤੋਂ ਬਾਅਦ ਉਸ ਤੋਂ ਹੌਲੀ-ਹੌਲੀ ਪੈਸੇ ਠੱਗਣ ਲੱਗਾ।
[caption id="attachment_327824" align="aligncenter" width="300"]
ਇੱਕ ਵਿਅਕਤੀ ਨੇ ਆਪਣੀ ਹੀ ਪਤਨੀ ਦਾ ਬਾਥਰੂਮ 'ਚ ਬਣਾਇਆ ਅਸ਼ਲੀਲ ਵੀਡੀਓ , ਫ਼ਿਰ ਕੀਤਾ ਵਾਇਰਲ[/caption]
ਇਸ ਤਰ੍ਹਾਂ ਕੁਝ ਹੀ ਦਿਨਾਂ 'ਚ ਮੁਲਜ਼ਮ ਨੇ ਔਰਤ ਕੋਲੋਂ 2 ਲੱਖ ਰੁਪਏ ਤੋਂ ਜ਼ਿਆਦਾ ਦੀ ਨਗਦੀ ਸਮੇਤ ਕਰੀਬ 25 ਤੋਲੇ ਸੋਨੇ ਦੇ ਗਹਿਣੇ ਲੈ ਲਏ ਸਨ। ਔਰਤ ਨੇ ਦੋਸ਼ ਲਾਇਆ ਕਿ ਜ਼ਬਰ ਜਨਾਹ ਦੌਰਾਨ ਵੀ ਮੁਲਜ਼ਮ ਨੇ ਉਸ ਦੀਆਂ ਕਈ ਅਸ਼ਲੀਲ ਵੀਡੀਓ ਬਣਾ ਲਈਆਂ ਅਤੇ ਉਸ ਨੂੰ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ 'ਤੇ ਵਿਆਹ ਕਰਨ ਦਾ ਦਬਾਅ ਬਣਾਉਣ ਲੱਗਾ। ਇਸ ਤੋਂ ਬਾਅਦ ਦਬਾਅ 'ਚ ਆ ਕੇ ਔਰਤ ਨੇ ਉਸ ਨਾਲ ਕੋਰਟ ਮੈਰਿਜ ਕਰਵਾ ਲਈ।
[caption id="attachment_327826" align="aligncenter" width="300"]
ਇੱਕ ਵਿਅਕਤੀ ਨੇ ਆਪਣੀ ਹੀ ਪਤਨੀ ਦਾ ਬਾਥਰੂਮ 'ਚ ਬਣਾਇਆ ਅਸ਼ਲੀਲ ਵੀਡੀਓ , ਫ਼ਿਰ ਕੀਤਾ ਵਾਇਰਲ[/caption]
ਇਸ ਤੋਂ ਬਾਅਦ ਮੁਲਜ਼ਮ ਨੇ ਉਸ ਦੀ ਅਸ਼ਲੀਲ ਵੀਡੀਓ ਦੀਆਂ ਕਈ ਕਲਿੱਪ ਅਸ਼ਲੀਲ ਵੈੱਬਸਾਈਟ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀਆਂ ਅਤੇ ਖ਼ੁਦ ਫ਼ਰਾਰ ਹੋ ਗਿਆ।ਇਸ ਬਾਰੇ ਇਲਾਕੇ ਦੇ ਅਧਿਕਾਰੀ ਪ੍ਰਥਮ ਸ਼ਵੇਤਾਭ ਪਾਂਡੇ ਨੇ ਦੱਸਿਆ ਕਿ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਭਾਲ ਕੀਤੀ ਜਾ ਰਹੀ ਸੀ। ਪੁਲਿਸ ਦੇ ਦਬਾਅ ਹੇਠ ਆ ਕੇ ਉਸ ਨੇ ਕੋਰਟ 'ਚ ਸਰੰਡਰ ਕਰ ਦਿੱਤਾ ਹੈ।
-PTCNews