ਕੋਰੋਨਾ ਪੀੜਤ ਹੋਣ ਦੇ ਬਾਵਜੂਦ ਨਰਸ ਨੇ ਨਹੀਂ ਹਾਰੀ ਹਿੰਮਤ, ਨਿਭਾਇਆ ਆਪਣਾ ਫਰਜ਼, ਪਰ ਘਰਦਿਆਂ ਨੇ ਕੱਢੀ ਘਰੋਂ ਬਾਹਰ
ਅਹਿਮਦਾਬਾਦ : ਇੱਕ ਪਾਸੇ ਦੇਸ਼ ਦੇ ਵਾਰੀਅਰ ਆਪਣੀ ਜਾਨ ਜੋਖਿਮ 'ਚ ਪਾਕੇ ਆਪਣਾ ਫਰਜ਼ ਨਿਭਾਅ ਰਹੇ ਹਨ. ਇਸ ਤਹਿਤ ਭਾਵੇਂ ਹੀ ਉਹਨਾਂ ਨੂੰ ਹਰ ਇਕ ਔਖੀ ਘੜੀ ਨਾਲ ਨਜਿੱਠਣਾ ਪਿਆ। ਜਿਸ ਲਈ ਲੋਕ ਅਤੇ ਸਰਕਾਰ ਇਹਨਾਂ ਨੂੰ ਆਪਣਾ ਦੂਜਾ ਰੱਬ ਮੰਨ ਰਹੇ ਹਨ। ਕਿ ਇਹਨਾਂ ਦੀ ਮਿਹਨਤ ਅਤੇ ਬਲੀਦਾਨ ਸਦਕਾ ਲੋਕਾਂ ਦੀਆਂ ਜਾਨਾਂ ਬਚੀਆਂ।
ਪੜ੍ਹੋ ਹੋਰ ਖ਼ਬਰਾਂ : ਜੇਕਰ ਆਉਣ ਵਾਲੇ ਦੱਸ ਦਿਨਾਂ ‘ਚ ਹੈ ਬੈਂਕ ਸਬੰਧੀ ਕੰਮ ਤਾਂ ਤੁਹਾਡੇ ਲਈ ਅਹਿਮ ਹੈ ਇਹ ਖ਼ਬਰ
ਪਰ ਉਥੇ ਹੀ ਕੁਝ ਲੋਕ ਅਜਿਹੇ ਨਾਸ਼ੁਕਰ ਅਤੇ ਲਾਲਚੀ ਵੀ ਹਨ ਜਿੰਨਾ 'ਚ ਇਨਸਾਨੀਅਤ ਨਹੀਂ ਬਚੀ, ਅਤੇ ਸੌਦਾ ਕਰ ਰਹੇ ਹਨ ਰਿਸ਼ਤਿਆਂ ਦਾ , ਜੀ ਹਾਂ ਪਿਛਲੇ ਸਾਲ ਜਦੋਂ ਕੋਰੋਨਾ ਮਹਾਮਾਰੀ ਕਾਰਨ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ ਤਾਂ ਜ਼ਿਆਦਾਤਰ ਲੋਕ ਘਰਾਂ ਵਿਚ ਬੈਠੇ ਸਨ।
ਮਾਮਲਾ ਅਹਿਮਦਾਬਾਦ ਦੇ ਈਸਨਪੁਰ ਖੇਤਰ 'ਚ ਰਹਿਣ ਵਾਲੀ ਇਕ 27 ਸਾਲਾ ਨਰਸ ਨੇ ਖੋਖਰਾ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਨਰਸ ਨੇ ਸ਼ਿਕਾਇਤ ਵਿਚ ਕਿਹਾ ਹੈ ਕਿ ਉਸ ਦਾ ਵਿਆਹ ਫਰਵਰੀ 2020 ਨੂੰ ਖੋਖਰਾ ਵਿਚ ਰਹਿੰਦੇ ਇਕ ਵਿਅਕਤੀ ਨਾਲ ਹੋਇਆ ਸੀ। ਜਦੋਂ ਵਿਆਹ ਹੋਇਆ ਹੈ, ਉਸ ਸਮੇਂ ਤੋਂ ਉਹ ਮਨੀ ਨਗਰ ਦੇ ਐਲਜੀ ਹਸਪਤਾਲ ਵਿੱਚ ਨਰਸ ਵਜੋਂ ਕੰਮ ਕਰ ਰਹੀ ਹੈ। ਉਸਨੇ ਦੱਸਿਆ ਕਿ ਉਸਦੇ ਸਹੁਰਿਆਂ ਨੂੰ ਉਸਦਾ ਕੰਮ ਕਰਨਾ ਪਸੰਦ ਨਹੀਂ ਸੀ। ਇਸ ਗੱਲ ਨੂੰ ਲੈਕੇ ਸਹੁਰੇ ਉਸ ਨੂੰਪਰੇਸ਼ਾਨ ਕਰਦੇ ਸਨ।