Mon, Apr 29, 2024
Whatsapp

ਅਭਿਨੇਤਰੀ ਤੋਂ ਸੰਸਦ ਮੈਂਬਰ ਬਣੀ ਨੁਸਰਤ ਜਹਾਂ ਲਾਲ ਵਿਆਹ ਦੇ ਜੋੜੇ 'ਚ , ਲੋਕਾਂ ਦਾ ਲੁਟਿਆ ਦਿਲ

Written by  Shanker Badra -- June 28th 2019 10:11 PM
ਅਭਿਨੇਤਰੀ ਤੋਂ ਸੰਸਦ ਮੈਂਬਰ ਬਣੀ ਨੁਸਰਤ ਜਹਾਂ ਲਾਲ ਵਿਆਹ ਦੇ ਜੋੜੇ 'ਚ , ਲੋਕਾਂ ਦਾ ਲੁਟਿਆ ਦਿਲ

ਅਭਿਨੇਤਰੀ ਤੋਂ ਸੰਸਦ ਮੈਂਬਰ ਬਣੀ ਨੁਸਰਤ ਜਹਾਂ ਲਾਲ ਵਿਆਹ ਦੇ ਜੋੜੇ 'ਚ , ਲੋਕਾਂ ਦਾ ਲੁਟਿਆ ਦਿਲ

ਅਭਿਨੇਤਰੀ ਤੋਂ ਸੰਸਦ ਮੈਂਬਰ ਬਣੀ ਨੁਸਰਤ ਜਹਾਂ ਲਾਲ ਵਿਆਹ ਦੇ ਜੋੜੇ 'ਚ , ਲੋਕਾਂ ਦਾ ਲੁਟਿਆ ਦਿਲ:ਨਵੀਂ ਦਿੱਲੀ : ਬੰਗਾਲੀ ਅਦਾਕਾਰਾ ਅਤੇ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਨੁਸਰਤ ਜਹਾਂ ਸੰਸਦ ਮੈਂਬਰ ਬਣਨ ਤੋਂ ਬਾਅਦ ਲਗਾਤਾਰ ਸੁਰਖੀਆਂ ਵਿੱਚ ਹੈ। ਅਭਿਨੇਤਰੀ ਤੋਂ ਸੰਸਦ ਮੈਂਬਰ ਬਣੀ ਨੁਸਰਤ ਜਹਾਂ ਨੇ ਹਾਲ ਹੀ 'ਚ ਕੋਲਕਾਤਾ ਦੇ ਬਿਜ਼ਨੈੱਸਮੈਨ ਨਿਖਿਲ ਜੈਨ ਨਾਲ ਵਿਆਹ ਕਰਵਾਇਆ ਹੈ।ਨਿਖਿਲ ਅਤੇ ਨੁਸਰਤ ਲੰਬੇ ਸਮੇਂ ਤੋਂ ਇਕ-ਦੂਸਰੇ ਨੂੰ ਡੇਟ ਕਰ ਰਹੇ ਸਨ, ਇਸ ਤੋਂ ਬਾਅਦ 19 ਜੂਨ ਨੂੰ ਦੋਨਾਂ ਨੇ ਤੁਰਕੀ 'ਚ ਵਿਆਹ ਕਰ ਲਿਆ। [caption id="attachment_312630" align="aligncenter" width="300"]Nusrat Jahan Instagram On Wedding Photos Shared ਅਭਿਨੇਤਰੀ ਤੋਂ ਸੰਸਦ ਮੈਂਬਰ ਬਣੀ ਨੁਸਰਤ ਜਹਾਂ ਲਾਲ ਵਿਆਹ ਦੇ ਜੋੜੇ 'ਚ , ਲੋਕਾਂ ਦਾ ਲੁਟਿਆ ਦਿਲ[/caption] ਨੁਸਰਤ ਨੇ ਆਪਣੇ ਇੰਸਟਾਗ੍ਰਾਮ 'ਤੇ ਵਿਆਹ ਦੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਸਨ ,ਜਿਨ੍ਹਾਂ ਵਿਚ ਉਹ ਬੇਹੱਦ ਖ਼ੂਬਸੂਰਤ ਨਜ਼ਰ ਆ ਰਹੀ ਸੀ। ਹੁਣ ਨੁਸਰਤ ਨੇ ਇਕ ਵਾਰੀ ਫਿਰ ਆਪਣੇ ਵਿਆਹ ਦੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਇਸ ਸਮੇਂ ਨੁਸਰਤ ਨੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ ,ਜਿਸ ਵਿਚ ਉਹ ਲਾਲ ਵਿਆਹ ਦੇ ਜੋੜੇ 'ਚ ਦਿਸ ਰਹੀ ਹੈ। ਨੁਸਰਤ ਇਨ੍ਹਾਂ ਤਸਵੀਰਾਂ 'ਚ ਇੰਨੀ ਖ਼ੂਬਸੂਰਤ ਲੱਗ ਰਹੀ ਹੈ ਕਿ ਤੁਸੀਂ ਦੇਖਦੇ ਹੀ ਰਹਿ ਜਾਓਗੇ। ਲਾਲ ਵਿਆਹ ਦਾ ਜੋੜਾ...ਹੱਥਾਂ ਵਿਚ ਕਲੀਰੇ ਅਤੇ ਚਿਹਰੇ 'ਤੇ ਪਿਆਰੀ ਜਿਹੀ ਮੁਸਕਾਨ। ਨੁਸਰਤ ਦੀਆਂ ਇਹ ਤਸਵੀਰਾਂ ਕਿਸੇ ਦਾ ਵੀ ਦਿਲ ਚੁਰਾਉਣ ਲਈ ਕਾਫ਼ੀ ਹਨ। [caption id="attachment_312631" align="aligncenter" width="300"]Nusrat Jahan Instagram On Wedding Photos Shared ਅਭਿਨੇਤਰੀ ਤੋਂ ਸੰਸਦ ਮੈਂਬਰ ਬਣੀ ਨੁਸਰਤ ਜਹਾਂ ਲਾਲ ਵਿਆਹ ਦੇ ਜੋੜੇ 'ਚ , ਲੋਕਾਂ ਦਾ ਲੁਟਿਆ ਦਿਲ[/caption] ਦੱਸ ਦੇਈਏ ਕਿ ਅਭਿਨੇਤਰੀ ਤੋਂ ਸੰਸਦ ਮੈਂਬਰ ਬਣੀ ਨੁਸਰਤ ਜਹਾਂ ਸੰਸਦ ਪੁੱਜਣ ਵਾਲੀ ਸਭ ਤੋਂ ਖੂਬਸੂਰਤ ਅਤੇ ਛੋਟੀ ਉਮਰ ਦੀ ਮੈਂਬਰ ਹੈ। ਉਹ ਬੀਤੇ ਦਿਨੀਂ ਸੰਸਦ ਸੈਸ਼ਨ ਵਿਚ ਰਿਵਾਇਤੀ ਅੰਦਾਜ਼ ਵਿਚ ਨਜ਼ਰ ਆਈ ਸੀ। ਨਵੀਂ ਵਿਆਹੀ ਨੁਸਰਤ ਦੇ ਮਾਂਗ ਵਿਚ ਸਿੰਦੂਰ, ਹੱਥਾਂ 'ਚ ਮਹਿੰਦੀ ਅਤੇ ਚੂੜਾ ਪਹਿਨਿਆ ਹੋਇਆ ਸੀ। ਨੁਸਰਤ ਜਹਾਂ ਨੇ ਸੰਸਦ ਮੈਂਬਰ ਵਜੋਂ ਪਹਿਲੀ ਵਾਰ ਸਹੁੰ ਚੁੱਕੀ ਹੈ। -PTCNews

 
View this post on Instagram
 

Every woman’s dream to get dressed in red on the most special day of her life.. i’d like to thank my family nd friends who stood by me all through.. and all the people who showered there blessings on us..!! ???

A post shared by Nusrat (@nusratchirps) on


Top News view more...

Latest News view more...