ਸਰਕਾਰੀ ਸਕੂਲ ਵਿੱਚ ਅਸ਼ਲੀਲ ਡਾਂਸ, ਭੀੜ ਨੇ ਉਡਾਈਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ ,ਵੀਡੀਓ ਵਾਇਰਲ
ਉਜੈਨ : ਮੱਧ ਪ੍ਰਦੇਸ਼ ( Madhya Pradesh ) ਦੇ ਉਜੈਨ ਵਿੱਚ ਭੈਰਵਗੜ ਥਾਣਾ ਖੇਤਰ ਦੇ ਪਿੰਡ ਖਲਾਣਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਅਹਾਤੇ ਵਿੱਚ ਅਸ਼ਲੀਲ ਨਾਚ (Obscene dance ) ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਫਿਲਹਾਲ ਐਡੀਸ਼ਨਲ ਐਸਪੀ ਨੇ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ।
ਪੜ੍ਹੋ ਹੋਰ ਖ਼ਬਰਾਂ : ਹੁਣ ਬਿਨਾਂ ਟੈਸਟ ਦਿੱਤੇ ਹੀ ਬਣ ਜਾਵੇਗਾ ਤੁਹਾਡਾ ਡਰਾਈਵਿੰਗ ਲਾਇਸੈਂਸ , 1 ਜੁਲਾਈ ਲਾਗੂ ਹੋਣਗੇ ਨਵੇਂ ਨਿਯਮ
[caption id="attachment_509133" align="aligncenter" width="275"]
ਸਰਕਾਰੀ ਸਕੂਲ ਵਿੱਚ ਅਸ਼ਲੀਲ ਡਾਂਸ, ਭੀੜ ਨੇ ਉਡਾਈਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ ,ਵੀਡੀਓ ਵਾਇਰਲ[/caption]
Obscene dance : ਸੂਤਰਾਂ ਅਨੁਸਾਰ ਇਹ ਵੀਡੀਓ ਪਿੰਡ ਦੇ ਹੀ ਮੁਕੇਸ਼ ਚੌਹਾਨ ਦੇ ਬੇਟੇ ਦੇ ਪ੍ਰੋਗਰਾਮ ਦੀ ਦੱਸੀ ਜਾ ਰਹੀ ਹੈ, ਜਿਸ ਵਿੱਚ ਮੁਕੇਸ਼ ਨੇ ਪਿੰਡ ਵਿੱਚ ਕੁਝ ਨੱਚਣ ਵਾਲੀਆਂ ਔਰਤਾਂ ਦਾ ਪ੍ਰੋਗਰਾਮ ਰੱਖਿਆ ਹੋਇਆ ਸੀ। ਸੂਤਰ ਦੱਸਦੇ ਹਨ ਕਿ ਭੇਰੂਗੜ੍ਹ ਦੇ ਕੋਲ ਪਿੰਡ ਖਲਾਨਾ ਨਿਵਾਸੀ ਮੁਕੇਸ਼ ਦੇ ਬੇਟੇ ਦਾ ਐਤਵਾਰ ਨੂੰ ਪ੍ਰੋਗਰਾਮ ਸੀ। ਜਿਸ ਵਿੱਚ ਦੋਸਤਾਂ ਤੋਂ ਇਲਾਵਾ ਰਿਸ਼ਤੇਦਾਰ ਵੀ ਬੁਲਾਏ ਗਏ ਸਨ।
[caption id="attachment_509134" align="aligncenter" width="300"]
ਸਰਕਾਰੀ ਸਕੂਲ ਵਿੱਚ ਅਸ਼ਲੀਲ ਡਾਂਸ, ਭੀੜ ਨੇ ਉਡਾਈਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ ,ਵੀਡੀਓ ਵਾਇਰਲ[/caption]
Madhya Pradesh : ਵਾਇਰਲ ਹੋਈ ਵੀਡੀਓ ਐਤਵਾਰ ਰਾਤ ਦੀ ਦੱਸੀ ਜਾ ਰਹੀ ਹੈ। ਮੀਂਹ ਦੇ ਮੱਦੇਨਜ਼ਰ ਇਸ ਸਮਾਗਮ ਨੂੰ ਸਕੂਲ ਵਿਚ ਰੱਖਿਆ ਗਿਆ ਅਤੇ ਪਾਰਟੀ ਵਿੱਚ ਜ਼ੋਰਦਾਰ ਨਾਚ ਗਾਣਾ ਕੀਤਾ ਗਿਆ। ਇਹ ਪਾਰਟੀ ਦੇਰ ਰਾਤ ਤੱਕ ਚੱਲੀ, ਜਿਸ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਹੀ ਅਸ਼ਲੀਲ ਨਾਚ ਦਾ ਪ੍ਰੋਗਰਾਮ ਰੱਖਿਆ ਗਿਆ ਸੀ।
[caption id="attachment_509136" align="aligncenter" width="300"]
ਸਰਕਾਰੀ ਸਕੂਲ ਵਿੱਚ ਅਸ਼ਲੀਲ ਡਾਂਸ, ਭੀੜ ਨੇ ਉਡਾਈਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ ,ਵੀਡੀਓ ਵਾਇਰਲ[/caption]
ਪੜ੍ਹੋ ਹੋਰ ਖ਼ਬਰਾਂ : ਹਿਮਾਚਲ 'ਚ ਹੁਣ ਬਿਨਾਂ ਈ-ਪਾਸ ਦੇ ਦਾਖਲ ਹੋ ਸਕਣਗੇ ਯਾਤਰੀ , ਰਾਤ 10 ਵਜੇ ਤਕ ਖੁੱਲ੍ਹੇ ਰਹਿਣਗੇ ਰੈਸਟੋਰੈਂਟ
Obscene dance : ਸਕੂਲ ਦੇ ਅਹਾਤੇ ਵਿੱਚ ਅਸ਼ਲੀਲ ਨਾਚ ਵਿੱਚ ਪ੍ਰਸ਼ਾਸਨ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਖਤੀ ਦੀਆਂ ਧੱਜੀਆਂ ਉਡਾ ਦਿੱਤੀਆਂ ਗਈਆਂ ਹਨ। ਉਜੈਨ ਕਲੈਕਟਰ ਨੇ ਕੋਰੋਨਾ ਕਾਰਨ ਕਿਸੇ ਵੀ ਪ੍ਰਕਾਰ ਦੇ ਆਗਿਆ ਤੋਂ ਬਿਨਾਂ ਕਿਸੇ ਵੀ ਤਰਾਂ ਦੇ ਪ੍ਰੋਗਰਾਮ ਤੇ ਪਾਬੰਦੀ ਲਗਾਈ ਹੈ, ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਜਾਂਚ ਦੇ ਆਦੇਸ਼ ਦਿੱਤੇ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਗੱਲ ਕਹੀ।
Obscene dance , Madhya Pradesh , government primary school
-PTCNews