Thu, Jul 10, 2025
Whatsapp

ਪ੍ਰਦਰਸ਼ਨ ਕਰ ਰਹੇ ਕੋਰੋਨਾ ਯੋਧਿਆਂ 'ਤੇ ਪੁਲਿਸ ਵਿਚਾਲੇ ਝੜਪ, ਖਿੱਚ-ਧੂਹ ਕਰਕੇ ਖੁੱਲ੍ਹਵਾਇਆ ਹਾਈਵੇਅ

Reported by:  PTC News Desk  Edited by:  Riya Bawa -- December 04th 2021 05:11 PM
ਪ੍ਰਦਰਸ਼ਨ ਕਰ ਰਹੇ ਕੋਰੋਨਾ ਯੋਧਿਆਂ 'ਤੇ ਪੁਲਿਸ ਵਿਚਾਲੇ ਝੜਪ, ਖਿੱਚ-ਧੂਹ ਕਰਕੇ ਖੁੱਲ੍ਹਵਾਇਆ ਹਾਈਵੇਅ

ਪ੍ਰਦਰਸ਼ਨ ਕਰ ਰਹੇ ਕੋਰੋਨਾ ਯੋਧਿਆਂ 'ਤੇ ਪੁਲਿਸ ਵਿਚਾਲੇ ਝੜਪ, ਖਿੱਚ-ਧੂਹ ਕਰਕੇ ਖੁੱਲ੍ਹਵਾਇਆ ਹਾਈਵੇਅ

ਪਟਿਆਲਾ: ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਬਾਹਰ ਕੋਰੋਨਾ ਯੋਧਿਆਂ 'ਤੇ ਪੁਲਿਸ ਵਿਚਾਲੇ ਝੜਪ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਪਿਛਲੇ ਦੋ ਦਿਨਾਂ ਤੋਂ ਕੋਰੋਨਾ ਯੋਧਾ ਪਟਿਆਲਾ-ਸੰਗਰੂਰ ਹਾਈਵੇਅ ਨੂੰ ਜਾਮ ਕਰਕੇ ਪ੍ਰਦਰਸ਼ਨ ਕਰ ਰਹੇ ਸੀ। ਇਸ ਰੋਡ ਖੁੱਲ੍ਹਵਾਉਣ ਲਈ ਪੁਲਿਸ ਨੇ ਕੋਰੋਨਾ ਯੋਧਿਆਂ ਨਾਲ ਖਿੱਚ-ਧੂਹ ਕੀਤੀ ਅਤੇ ਜਾਮ ਕੀਤੀ ਗਈ ਸੜਕ ਨੂੰ ਖੁੱਲ੍ਹਵਾਇਆ। ਧਰਨਾ ਪ੍ਰਦਰਸ਼ਨ ਕਾਰਨ ਆਵਾਜਾਈ ਕਾਫੀ ਹੱਦ ਤੱਕ ਪ੍ਰਭਾਵਿਤ ਹੋਈ। ਇਸ ਮਗਰੋਂ ਪੁਲਿਸ ਪ੍ਰਸ਼ਾਸਨ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਵਾਰ-ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਬਾਵਜੂਦ ਇਸਦੇ ਕੋਰੋਨਾ ਯੋਧੇ ਅੜੇ ਰਹੇ ਅਤੇ ਰਸਤਾ ਖੋਲਣ ਲਈ ਰਾਜੀ ਨਹੀਂ ਹੋਏ। ਇਸ ਤੋਂ ਬਾਅਦ ਪੁਲਿਸ ਨੂੰ ਕਾਰਵਾਈ ਕਰਦੇ ਹੋਏ ਇਹ ਰਸਤਾ ਖੁੱਲ੍ਹਵਾਉਣਾ ਪਿਆ। ਐਸਪੀ ਸਿਟੀ ਹਰਪਾਲ ਸਿੰਘ ਨੇ ਕਿਹਾ ਕਿ "ਪ੍ਰਦਰਸ਼ਨਕਾਰੀਆਂ ਨਾਲ ਲਗਾਤਾਰ ਗੱਲਬਾਤ ਕੀਤੀ ਜਾ ਰਹੀ ਹੈ। ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਸਰਕਾਰ ਨਾਲ ਉਨ੍ਹਾਂ ਦੀ ਮੀਟਿੰਗ ਕਰਵਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਵਾਰ-ਵਾਰ ਅਪੀਲ ਕਰਨ ਮਗਰੋਂ ਵੀ ਪ੍ਰਦਰਸ਼ਨਕਾਰੀ ਰਸਤਾ ਖੋਲ੍ਹਣ ਲਈ ਰਾਜ਼ੀ ਨਹੀਂ ਹੋਏ ਤਾਂ ਸਾਨੂੰ ਕਾਰਵਾਈ ਕਰਨੀ ਪਈ।" -PTC News


Top News view more...

Latest News view more...

PTC NETWORK
PTC NETWORK