Mon, Apr 29, 2024
Whatsapp

ਇੱਕ ਦਰਦਨਾਕ ਹਾਦਸੇ 'ਚ ਇੱਕ ਹੀ ਪਰਿਵਾਰ ਦੇ 5 ਲੋਕਾਂ ਦੀ ਹੋਈ ਮੌਤ

Written by  Shanker Badra -- May 22nd 2019 02:22 PM
ਇੱਕ ਦਰਦਨਾਕ ਹਾਦਸੇ 'ਚ ਇੱਕ ਹੀ ਪਰਿਵਾਰ ਦੇ 5 ਲੋਕਾਂ ਦੀ ਹੋਈ ਮੌਤ

ਇੱਕ ਦਰਦਨਾਕ ਹਾਦਸੇ 'ਚ ਇੱਕ ਹੀ ਪਰਿਵਾਰ ਦੇ 5 ਲੋਕਾਂ ਦੀ ਹੋਈ ਮੌਤ

ਇੱਕ ਦਰਦਨਾਕ ਹਾਦਸੇ 'ਚ ਇੱਕ ਹੀ ਪਰਿਵਾਰ ਦੇ 5 ਲੋਕਾਂ ਦੀ ਹੋਈ ਮੌਤ:ਓਡੀਸ਼ਾ : ਦੇਸ਼ ਭਰ ‘ਚ ਆਏ ਦਿਨ ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ।ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ।ਅਜਿਹਾ ਹੀ ਤਾਜ਼ਾ ਮਾਮਲਾ ਓਡੀਸ਼ਾ ਤੋਂ ਸਾਹਮਣੇ ਆਇਆ ਹੈ।ਓਡੀਸ਼ਾ ਦੇ ਕਾਲਹਾਂਡੀ ਜ਼ਿਲੇ 'ਚ ਜੇਰਿੰਗ ਨੇੜੇ ਨੈਸ਼ਨਲ ਹਾਈਵੇਅ-26 'ਤੇ ਦਰਦਨਾਕ ਹਾਦਸਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਹਾਦਸੇ ਵਿੱਚ ਇਕ ਹੀ ਪਰਿਵਾਰ ਦੇ 5 ਲੋਕਾਂ ਦੀ ਮੌਤ ਹੋ ਗਈ ਹੈ। [caption id="attachment_298610" align="aligncenter" width="300"]Odisha Road accident Death of five people in one family
ਇੱਕ ਦਰਦਨਾਕ ਹਾਦਸੇ 'ਚ ਇੱਕ ਹੀ ਪਰਿਵਾਰ ਦੇ 5 ਲੋਕਾਂ ਦੀ ਹੋਈ ਮੌਤ[/caption] ਜਾਣਕਾਰੀ ਅਨੁਸਾਰ ਅੱਜ ਸਵੇਰੇ ਇੱਕ ਕਾਰ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ ਹੋ ਗਈ ਹੈ।ਇਹ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ।ਇਸ ਹਾਦਸੇ ਵਿੱਚ ਕਾਰ 'ਚ ਸਵਾਰ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 2 ਲੋਕ ਬੁਰੀ ਤਰ੍ਹਾਂ ਨਾਲ ਜ਼ਖਮੀ ਵੀ ਹੋ ਗਏ ਹਨ।ਜਿਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਦਾਖ਼ਿਲ ਕਰਵਾਇਆ ਗਿਆ ਹੈ। [caption id="attachment_298609" align="aligncenter" width="300"]Odisha Road accident Death of five people in one family
ਇੱਕ ਦਰਦਨਾਕ ਹਾਦਸੇ 'ਚ ਇੱਕ ਹੀ ਪਰਿਵਾਰ ਦੇ 5 ਲੋਕਾਂ ਦੀ ਹੋਈ ਮੌਤ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਬਿਜਲੀ ਖਪਤਕਾਰਾਂ ਨੂੰ ਫਿਰ ਲੱਗੇਗਾ ਝਟਕਾ, ਵਧਣਗੀਆਂ ਬਿਜਲੀ ਦਰਾਂ , ਆਮ ਲੋਕਾਂ ‘ਤੇ ਪਏਗੀ ਮਾਰ ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪੁਲਿਸ ਪੁੱਜੀ ਅਤੇ ਕਾਰ 'ਚੋਂ ਮ੍ਰਿਤਕਾਂ ਨੂੰ ਬਾਹਰ ਕੱਢਿਆ ਗਿਆ ਮ੍ਰਿਤਕਾਂ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ।ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। -PTCNews


Top News view more...

Latest News view more...