ਰੂਸ-ਯੂਕਰੇਨ ਜੰਗ: ਤੇਲ ਕੰਪਨੀਆਂ ਨੇ ਥੋਕ ਗਾਹਕਾਂ ਨੂੰ ਦਿੱਤਾ ਵੱਡਾ ਝਟਕਾ, ਮਹਿੰਗਾਈ ਦੀ ਪਏਗੀ ਮਾਰ
Petrol-Diesel Prices: ਰੂਸ-ਯੂਕਰੇਨ ਜੰਗ ਨੇ ਕੱਚੇ ਤੇਲ ਦੀਆਂ ਕੀਮਤਾਂ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦਾ ਅਸਰ ਡੀਜ਼ਲ 'ਤੇ ਪਿਆ ਹੈ। ਡੀਜ਼ਲ ਦੀਆਂ ਕੀਮਤਾਂ 'ਚ ਅਚਾਨਕ 25 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਇਹ ਵਾਧਾ ਥੋਕ ਖਪਤਕਾਰਾਂ ਲਈ ਹੋਇਆ ਹੈ। ਅੰਤਰਰਾਸ਼ਟਰੀ ਤੇਲ ਦੀਆਂ ਕੀਮਤਾਂ ਵਿੱਚ 40 ਫੀਸਦੀ ਦੇ ਭਾਰੀ ਵਾਧੇ ਤੋਂ ਬਾਅਦ ਉਪਭੋਗਤਾਵਾਂ ਲਈ ਡੀਜ਼ਲ ਦੀ ਕੀਮਤ ਵਿੱਚ ਲਗਭਗ 25 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਰੂਸ-ਯੂਕਰੇਨ ਵਿਚਕਾਰ ਜੰਗ ਦਾ ਅਸਰ ਭਾਰਤ ਵਿੱਚ ਵੀ ਦੇਖਣ ਨੂੰ ਮਿਲਿਆ ਹੈ ਤੇ ਡੀਜ਼ਲ ਦੀਆਂ ਥੋਕ ਕੀਮਤਾਂ ਵਿੱਚ ਵਾਧਾ ਹੋਇਆ ਹੈ। ਤੇਲ ਕੰਪਨੀਆਂ ਨੇ ਥੋਕ ਗਾਹਕਾਂ ਲਈ ਡੀਜ਼ਲ ਦੇ ਰੇਟ 25 ਰੁਪਏ ਪ੍ਰਤੀ ਲੀਟਰ ਵਧਾ ਦਿੱਤੇ ਹਨ।
ਇਹ ਉਦੋਂ ਹੋਇਆ ਹੈ ਜਦੋਂ ਪੈਟਰੋਲ ਪੰਪਾਂ ਦੀ ਵਿਕਰੀ ਇਸ ਮਹੀਨੇ ਪੰਜਵੇਂ ਹਿੱਸੇ ਤੱਕ ਵਧ ਗਈ ਹੈ ਕਿਉਂਕਿ ਬੱਸ ਫਲੀਟ ਆਪਰੇਟਰਾਂ ਅਤੇ ਮਾਲਾਂ ਵਰਗੇ ਬਲਕ ਉਪਭੋਗਤਾ ਤੇਲ ਕੰਪਨੀਆਂ ਤੋਂ ਸਿੱਧੇ ਆਰਡਰ ਕਰਨ ਦੇ ਆਮ ਅਭਿਆਸ ਦੀ ਬਜਾਏ ਪੈਟਰੋਲ ਬੰਕਾਂ 'ਤੇ ਕਤਾਰਾਂ ਵਿੱਚ ਖੜ੍ਹੇ ਹੋ ਗਏ ਹਨ, ਪ੍ਰਚੂਨ ਵਿਕਰੇਤਾਵਾਂ ਦੇ ਨੁਕਸਾਨ ਨੂੰ ਵਧਾਉਂਦੇ ਹਨ। ਜੂਨ 2017 ਵਿੱਚ ਕੀਮਤਾਂ ਦੇ ਰੋਜ਼ਾਨਾ ਸੰਸ਼ੋਧਨ ਦੇ ਸ਼ੁਰੂ ਹੋਣ ਤੋਂ ਬਾਅਦ ਸਭ ਤੋਂ ਲੰਬੇ ਸਮੇਂ ਲਈ ਮੈਟਰੋ ਸ਼ਹਿਰਾਂ ਵਿੱਚ ਈਂਧਨ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ : Sonam Kapoor Pregnancy: ਸੋਨਮ ਕਪੂਰ ਬਣਨ ਵਾਲੀ ਹੈ ਮਾਂ, ਸੋਸ਼ਲ ਮੀਡੀਆ 'ਤੇ ਦਿੱਤੀ ਖ਼ੁਸ਼ਖ਼ਬਰੀ
ਨਵੀਂਆਂ ਦਰਾਂ ਅਨੁਸਾਰ ਮੁੰਬਈ ਵਿੱਚ 122.05 ਰੁਪਏ ਤੇ ਦਿੱਲੀ ਵਿੱਚ 115 ਰੁਪਏ ਪ੍ਰਤੀ ਲੀਟਰ ਹੋ ਗਈਆਂ ਹਨ। ਫਿਲਹਾਲ ਪ੍ਰਚੂਨ ਮੁੱਲ ਵਿੱਚ ਵਾਧਾ ਨਹੀਂ ਕੀਤਾ ਗਿਆ। ਮੁੰਬਈ 'ਚ ਆਮ ਲੋਕਾਂ ਲਈ ਡੀਜ਼ਲ ਦੀ ਕੀਮਤ 94 ਰੁਪਏ ਦੇ ਕਰੀਬ ਹੈ ਤਾਂ ਥੋਕ ਖਰੀਦਦਾਰਾਂ ਲਈ ਇਹ ਕੀਮਤ 122 ਰੁਪਏ ਹੋ ਗਈ ਹੈ। ਦਿੱਲੀ 'ਚ ਡੀਜ਼ਲ ਦੀ ਕੀਮਤ 86 ਰੁਪਏ 67 ਪੈਸੇ ਹੈ ‘ਤੇ ਥੋਕ ਖਰੀਦਦਾਰਾਂ ਲਈ ਇਹ 115 ਰੁਪਏ ਹੋ ਗਈ ਹੈ। ਇਸ ਨੂੰ ਯੂਕਰੇਨ ਯੁੱਧ ਦਾ ਪ੍ਰਭਾਵ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਆਰਮੀ ਲਈ ਨੌਜਵਾਨ ਦਾ ਕ੍ਰੇਜ਼, 19 ਸਾਲਾ ਲੜਕੇ ਦੀ ਵੀਡੀਓ ਵਾਇਰਲ
ਜ਼ਿਕਰਯੋਗ ਇਹ ਹੈ ਕਿ ਥੋਕ ਗਾਹਕਾਂ ਲਈ ਡੀਜ਼ਲ ਦੀ ਕੀਮਤ ਵਿੱਚ 25 ਰੁਪਏ ਦਾ ਵਾਧਾ ਕਰਨ ਤੋਂ ਪਹਿਲਾਂ ਇਸ ਦਾ ਅਸਰ ਸਭ ਤੋਂ ਪਹਿਲਾਂ ਜਨਤਕ ਟਰਾਂਸਪੋਰਟ ਤੇ ਟਰਾਂਸਪੋਰਟ ਵਾਹਨਾਂ ਦੀ ਕੀਮਤ ਵਿੱਚ ਵਾਧੇ ਦੇ ਰੂਪ ਵਿੱਚ ਦੇਖਣ ਨੂੰ ਮਿਲਣ ਵਾਲਾ ਹੈ। ਦੱਸਣਯੋਗ ਇਹ ਹੈ ਕਿ ਇਸ ਦਾ ਪ੍ਰਚੂਨ ਗਾਹਕਾਂ 'ਤੇ ਕੋਈ ਖਾਸ ਅਸਰ ਨਹੀਂ ਪਵੇਗਾ ਅੱਜ ਵੀ ਦੇਸ਼ ਦੇ ਵੱਖ-ਵੱਖ ਸੂਬਿਆਂ ਅਤੇ ਸ਼ਹਿਰਾਂ 'ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਸਥਿਰ ਹਨ। ਇਹ ਸਪੱਸ਼ਟ ਤੌਰ 'ਤੇ ਰੂਸ-ਯੂਕਰੇਨ ਜੰਗ ਦਾ ਪ੍ਰਭਾਵ ਹੈ ਕਿ ਦੇਸ਼ ਵਿਚ ਥੋਕ ਗਾਹਕਾਂ ਲਈ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਗਿਆ ਹੈ।
-PTC News