ਮੁੱਖ ਖਬਰਾਂ

Omicron Death: ਓਮੀਕਰੋਨ ਨਾਲ ਦੇਸ਼ 'ਚ ਹੋਈ ਪਹਿਲੀ ਮੌਤ

By Riya Bawa -- December 31, 2021 10:30 am -- Updated:December 31, 2021 2:22 pm

ਮੁੰਬਈ : ਦੇਸ਼ 'ਚ Omicron ਨਾਲ ਅੱਜ ਪਹਿਲੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਮਹਾਰਾਸ਼ਟਰ ਦੇ ਸਿਹਤ ਵਿਭਾਗ ਦੇ ਅਨੁਸਾਰ, ਨਾਈਜੀਰੀਆ ਤੋਂ ਵਾਪਸ ਆਏ ਇੱਕ 52 ਸਾਲਾ ਵਿਅਕਤੀ ਦੀ 28 ਦਸੰਬਰ ਨੂੰ ਪਿੰਪਰੀ-ਚਿੰਚਵਾੜ, ਪੁਣੇ ਦੇ ਇੱਕ ਹਸਪਤਾਲ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਉਹ 13 ਸਾਲਾਂ ਤੋਂ ਸ਼ੂਗਰ ਨਾਲ ਪੀੜਤ ਸੀ। ਉਸਦੀ ਮੌਤ ਦਾ ਕਾਰਨ ਗੈਰ-ਕੋਵਿਡ ਦੱਸਿਆ ਗਿਆ ਸੀ। ਅੱਜ ਦੀ NIV ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਇਹ ਵਿਅਕਤੀ Omicron ਸੰਕਰਮਿਤ ਸੀ।

#CoronavirusOmicronLiveupdates: India reported 13,154 new cases of #Covid19 in the last 24 hours while the #Omicron case tally has increased to 961. #OmicronIndia #CoronavirusIndia #Covid19India #Covid19Update #CoronavirusUpdate #OmicronUpdate https://www.ptcnews.tv/coronavirus-omicron-live-updates-indias-omicron-tally-nears-1000-mark/

ਮਹਾਰਾਸ਼ਟਰ 'ਚ ਕੱਲ੍ਹ ਕੋਰੋਨਾ ਦੇ 5,368 ਨਵੇਂ ਮਾਮਲੇ ਦਰਜ ਕੀਤੇ ਗਏ। ਇਹ ਅੰਕੜਾ ਪਿਛਲੇ ਦਿਨ ਨਾਲੋਂ 1,468 ਵੱਧ ਹੈ। ਇਸ ਦੌਰਾਨ 1,193 ਸੰਕਰਮਿਤ ਠੀਕ ਹੋ ਗਏ ਅਤੇ 22 ਲੋਕਾਂ ਦੀ ਮੌਤ ਵੀ ਹੋਈ। ਇਸ ਸਮੇਂ ਸੂਬੇ 'ਚ 18,217 ਸੰਕਰਮਿਤ ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਇਸ ਤੋਂ ਇਲਾਵਾ ਇੱਥੇ Omicron ਦੇ 198 ਨਵੇਂ ਮਾਮਲੇ ਸਾਹਮਣੇ ਆਏ ਹਨ। ਪਿਛਲੇ 24 ਘੰਟਿਆਂ ਵਿੱਚ ਪਾਏ ਗਏ 198 Omicron ਸੰਕਰਮਿਤਾਂ ਵਿੱਚੋਂ, ਕੇਵਲ ਮੁੰਬਈ ਵਿੱਚ 190 ਮਾਮਲੇ ਦਰਜ ਕੀਤੇ ਗਏ ਹਨ। ਇਸ ਤਰ੍ਹਾਂ ਸੂਬੇ ਵਿੱਚ ਕੇਸਾਂ ਦੀ ਗਿਣਤੀ 450 ਹੋ ਗਈ ਹੈ।

Antibodies to block Omicron identified, third dose "useful"

ਹੁਣ ਤੱਕ, Omicron ਦੇਸ਼ ਦੇ 23 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਫੈਲ ਚੁੱਕਾ ਹੈ। ਬੀਤੇ ਦਿਨਾਂ 'ਚ ਓਡੀਸ਼ਾ ਵਿੱਚ ਵੀ ਪੰਜ ਨਵੇਂ ਮਾਮਲੇ ਸਾਹਮਣੇ ਆਏ। ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ, ਦੇਸ਼ ਵਿੱਚ ਹੁਣ ਤੱਕ Omicron ਦੇ 961 ਮਾਮਲੇ ਸਾਹਮਣੇ ਆ ਚੁੱਕੇ ਹਨ। ਸਿਹਤ ਸਕੱਤਰ ਲਵ ਅਗਰਵਾਲ ਨੇ ਦੱਸਿਆ ਕਿ Omicron ਨਾਲ ਸੰਕਰਮਿਤ 320 ਮਰੀਜ਼ ਹੁਣ ਤੱਕ ਠੀਕ ਹੋ ਚੁੱਕੇ ਹਨ।

ਸਿਹਤ ਮੰਤਰਾਲੇ ਦੇ ਅਨੁਸਾਰ, ਹੁਣ ਤੱਕ Omicron ਦੁਨੀਆ ਦੇ 121 ਦੇਸ਼ਾਂ ਵਿੱਚ ਫੈਲ ਚੁਕਿਆ ਹੈ। ਦੁਨੀਆ ਵਿੱਚ ਹੁਣ ਤੱਕ Omicron ਦੇ 3 ਲੱਖ 30 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਹੁਣ ਤੱਕ, ਦੁਨੀਆ ਵਿੱਚ ਕੁੱਲ 59 Omicron ਸੰਕਰਮਿਤ ਆਪਣੀ ਜਾਨ ਗੁਆ ​​ਚੁੱਕੇ ਹਨ। ਇਸ ਵੇਰੀਐਂਟ ਦਾ ਪਹਿਲਾ ਕੇਸ ਸਭ ਤੋਂ ਪਹਿਲਾਂ ਦੱਖਣੀ ਅਫਰੀਕਾ ਵਿੱਚ ਪਾਇਆ ਗਿਆ ਸੀ। ਹਾਲਾਂਕਿ ਹੁਣ ਕੋਰੋਨਾ ਦੇ ਮਾਮਲਿਆਂ ਵਿੱਚ ਕਮੀ ਆਈ ਹੈ।

-PTC News

  • Share