ਓਮੀਕ੍ਰੋਨ ਦਾ ਖ਼ਤਰਾ: 21 ਸੂਬਿਆਂ 'ਚ ਫੈਲਿਆ ਨਵਾਂ ਵੇਰੀਐਂਟ, ਦਿੱਲੀ 'ਚ ਸਭ ਤੋਂ ਜ਼ਿਆਦਾ
Corona New Variant: ਦੇਸ਼ 'ਚ ਕੋਰੋਨਾ ਦੇ ਨਾਲ ਨਾਲ ਹੁਣ ਓਮੀਕ੍ਰੋਨ ਦਾ ਖ਼ਤਰਾ ਲਗਾਤਾਰ ਵਧਦਾ ਜਾ ਰਿਹਾ ਹੈ। ਕੋਰੋਨਾ ਦਾ ਇਹ ਨਵਾਂ ਵੇਰੀਐਂਟ ਦੇਸ਼ ਦੇ 21 ਸੂਬਿਆਂ ਵਿੱਚ ਪਹੁੰਚ ਗਿਆ ਹੈ। ਪਿਛਲੇ 24 ਘੰਟਿਆਂ ਵਿੱਚ ਓਮੀਕ੍ਰੋਨ ਦੇ 128 ਨਵੇਂ ਮਰੀਜ਼ ਮਿਲੇ ਹਨ। ਇਸ ਤੋਂ ਬਾਅਦ ਦੇਸ਼ ਵਿੱਚ ਓਮੀਕ੍ਰੋਨ ਦੇ ਮਰੀਜ਼ਾਂ ਦੀ ਕੁੱਲ ਗਿਣਤੀ 781 ਹੋ ਗਈ ਹੈ। ਹਾਲਾਂਕਿ ਓਮੀਕ੍ਰੋਨ ਦੇ 241 ਮਰੀਜ਼ ਇਲਾਜ ਤੋਂ ਬਾਅਦ ਠੀਕ ਵੀ ਹੋਏ ਹਨ। ਦੇਸ਼ ਦੀ ਰਾਜਧਾਨੀ ਦਿੱਲੀ 'ਚ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ, ਜਦਕਿ ਮਹਾਰਾਸ਼ਟਰ ਦੂਜੇ ਨੰਬਰ 'ਤੇ ਹੈ।
ਵੇਖੋ ਵੱਖ ਵੱਖ ਸੂਬਿਆਂ ਦਾ ਹਾਲ
ਦਿੱਲੀ
ਦਿੱਲੀ ਵਿੱਚ ਓਮੀਕ੍ਰੋਨ ਦੇ ਕੇਸ ਵੱਧ ਕੇ 238, ਮਹਾਰਾਸ਼ਟਰ ਵਿੱਚ 167, ਗੁਜਰਾਤ ਵਿੱਚ 73 ਅਤੇ ਕੇਰਲ ਵਿੱਚ 65 ਹੋ ਗਏ ਹਨ। ਇਸ ਦੌਰਾਨ ਕੋਰੋਨਾ ਦੇ ਦੇਸ਼ ਵਿਆਪੀ ਟੀਕਾਕਰਨ ਦੇ ਤਹਿਤ, ਹੁਣ ਤੱਕ 143.15 ਕਰੋੜ ਲੋਕਾਂ ਨੂੰ ਵੈਕਸੀਨ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।
ਮਹਾਰਾਸ਼ਟਰ

ਦੱਸਣਯੋਗ ਹੈ ਕਿ ਇਸਦੇ ਨਾਲ ਹੀ ਭਾਰਤ 'ਚ ਪਿਛਲੇ 24 ਘੰਟਿਆਂ ਵਿੱਚ 46 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਦੇਸ਼ 'ਚ omicron ਦੇ ਕੇਸਾਂ ਦੀ ਗਿਣਤੀ ਹੁਣ 781 ਹੋ ਗਈ ਹੈ। ਦੇਸ਼ 'ਚ 9,195 ਨਵੇਂ ਕੋਵਿਡ 19 ਮਾਮਲੇ ਸਾਹਮਣੇ ਆਏ ਹਨ।
-PTC News