ਮੁੱਖ ਖਬਰਾਂ

Omicron Update: ਭਾਰਤ 'ਚ ਓਮੀਕਰੋਨ ਦਾ ਵਧਿਆ ਖ਼ਤਰਾ, 961 ਮਾਮਲੇ ਆਏ ਸਾਹਮਣੇ

By Riya Bawa -- December 30, 2021 11:21 am -- Updated:December 30, 2021 11:21 am

ਨਵੀਂ ਦਿੱਲੀ: ਦੇਸ਼ 'ਚ ਹਰ ਰੋਜ ਜਿੱਥੇ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ ਉੱਥੇ ਹੀ omicron ਦਾ ਖ਼ਤਰਾ ਵੀ ਵੱਧਦਾ ਜਾ ਰਿਹਾ ਹੈ। ਦੱਸ ਦੇਈਏ ਕਿ ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦੇ 13,154 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਦੇਸ਼ ਦੀ ਰਾਜਧਾਨੀ ਦਿੱਲੀ 'ਚ omicron ਦੇ 263 ਅਤੇ ਮਹਾਰਾਸ਼ਟਰ ਵਿੱਚ 252 ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਨਾਲ ਦੇਸ਼ 'ਚ omicron ਦੇ ਕੇਸਾਂ ਦੀ ਗਿਣਤੀ 961 ਹੋ ਗਈ ਹੈ।

S-gene test for Covid-19: How can India screen Omicron cases faster?

ਦੇਸ਼ 'ਚ ਕੋਰੋਨਾ ਦੇ ਕੇਸਾਂ ਦੇ ਵੱਧਣ ਨਾਲ ਦੇਸ਼ 'ਚ ਕੋਰੋਨਾ ਦੇ ਐਕਟਿਵ ਕੇਸ ਦੀ ਗਿਣਤੀ 82402 ਹੀ ਗਈ ਹੈ, ਨਾਲ ਹੀ ਡਿਸਚਾਰਜ ਹੁਣ ਵਾਲੇ ਲੋਕਾਂ ਦੀ ਗਿਣਤੀ 34258778 ਹੋ ਗਈ ਹੈ। ਦੇਸ਼ 'ਚ ਕੋਰੋਨਾ ਨਾਲ ਹੋਣ ਵਾਲਿਆਂ ਮੌਤਾਂ ਦਾ ਅੰਕੜਾ 480860 ਤੇ ਪੁਹੰਚ ਗਿਆ ਹੈ।

Omicron risk remains 'very high', says WHO

ਇਸੇ ਦੌਰਾਨ ਪੰਜਾਬ ਦੇ ਨਵਾਂਸ਼ਹਿਰ 'ਚ ਓਮੀਕਰੋਨ ਦਾ ਪਹਿਲਾ ਕੇਸ ਸਾਹਮਣੇ ਆਇਆ ਹੈ। 36 ਸਾਲਾ ਵਿਅਕਤੀ ਨੂੰ 12 ਦਸੰਬਰ ਨੂੰ ਕੋਵਿਡ ਲਈ ਟੈਸਟ positive ਆਉਣ ਬਾਅਦ ਕੁਆਰਟੀਨ ਵਿੱਚ ਰੱਖਿਆ ਗਿਆ ਸੀ। ਇਸ ਦੌਰਾਨ ਉਸ ਦੀ ਰਿਪੋਰਟ ਨੈਗੇਟਿਵ ਆਉਣ ਤੇ ਉਸਨੂੰ ਛੁੱਟੀ ਦਿੱਤੀ ਗਈ ਹੈ। ਇਸਦੇ ਨਾਲ ਸੂਬਾ ਸਰਕਾਰ ਵਲੋਂ ਸਾਵਧਾਨੀ ਰੱਖਣ ਅਤੇ ਸੰਪੂਰਨ ਟੀਕਾਕਰਨ ਕਰਨ ਲਈ ਲੋਕਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ।

ਦੂਜੇ ਪਾਸੇ ਅੰਕੜਿਆਂ ਮੁਤਾਬਕ, ਪਿਛਲੇ 24 ਘੰਟਿਆਂ ਵਿੱਚ 13,154 ਨਵੇਂ ਕਰੋਨਾ ਕੇਸ ਆਏ ਤੇ 268 ਕਰੋਨਾ ਸੰਕਰਮਿਤ ਲੋਕਾਂ ਨੇ ਆਪਣੀ ਜਾਨ ਗਵਾਈ। ਇਸ ਦੇ ਨਾਲ ਹੀ ਓਮੀਕ੍ਰੋਨ ਦੇਸ਼ ਦੇ 22 ਸੂਬਿਆਂ ਵਿੱਚ ਪਹੁੰਚ ਗਿਆ ਹੈ। ਦਿੱਲੀ ਵਿੱਚ 263 ਤੇ ਮਹਾਰਾਸ਼ਟਰ ਵਿੱਚ 252 ਕੇਸਾਂ ਨਾਲ ਦੇਸ਼ ਵਿੱਚ ਓਮੀਕ੍ਰੋਨ ਦੇ ਕੇਸਾਂ ਦੀ ਗਿਣਤੀ ਵੱਧ ਕੇ 961 ਹੋ ਗਈ ਹੈ।

Kerala's Omicron tally rises to 57 with 19 more new cases | Onmanorama

ਇੱਥੇ ਪੜ੍ਹੋ ਹੋਰ ਖ਼ਬਰਾਂ: ਪੰਜਾਬ 'ਚ Omicron ਦਾ ਪਹਿਲਾ ਮਾਮਲਾ ਆਇਆ ਸਾਹਮਣੇ

-PTC News

  • Share