ਮੁੱਖ ਖਬਰਾਂ

ਲੁਧਿਆਣਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਇਕ ਦੀ ਮੌਤ ਅਤੇ 2 ਜ਼ਖਮੀ

By Pardeep Singh -- March 18, 2022 6:08 pm -- Updated:March 18, 2022 6:08 pm

ਲੁਧਿਆਣਾ: ਸੜਕ ਉੱਤੇ ਭਿਆਨਕ ਹਾਦਸੇ ਵਾਪਰ ਰਹੇ ਹਨ ਭਾਵੇ ਪ੍ਰਸ਼ਾਸਨ ਵੱਲੋਂ ਹਮੇਸ਼ਾ ਯਾਦ ਕਰਵਾਉਣ ਲਈ ਸਪੀਡ ਲਿਮਟ ਬੋਰਡ ਲਗਾਏ ਜਾਂਦੇ ਹਨ ਪਰ ਤੇਜ਼ ਰਫਤਾਰ ਨਾਲ ਕਈ ਹਾਦਸੇ ਹੋ ਜਾਂਦੇ ਹਨ।  ਲੁਧਿਆਣਾ ਦੇ ਕਸਬਾ ਜੁਗਿਆਣਾ ਵਿਚ ਭਿਆਨਕ ਹਾਦਸਾ ਵਾਪਰ ਗਿਆ। ਹਾਦਸੇ ਵਿੱਚ ਕਾਰ ਤੇ ਟਰੱਕ ਦੀ ਟੱਕਰ ਹੋ ਗਈ ਹੈ।

ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 3 ਜ਼ਖਮੀ ਹੋਏ ਹਨ। ਇਸ ਹਾਦਸੇ ਦੇ ਨਾਲ ਹੀ ਇਕ ਹੋਰ ਹਾਦਸਾ ਵਾਪਰ ਹੈ। ਲੁਧਿਆਣਾ ਦੇ ਜਲੰਧਰ ਬਾਈਪਾਸ ਦੇ ਕੋਲ ਇਕ ਹਾਦਸਾ ਹੋਇਆ ਹੈ।

ਜਿਸ ਵਿੱਚ ਤਿੰਨ ਬਾਈਕ ਸਵਾਰ ਡਿਵਾਈਡਰ ਨਾਲ ਟਕਰਾਏ ਅਤੇ ਇਸ ਵਿੱਚ ਇਕ ਵਿਅਕਤੀ ਦੀ ਮੌਤ ਅਤੇ 2 ਜ਼ਖਮੀ ਹੋਏ ਹਨ।

ਇਹ ਵੀ ਪੜ੍ਹੋ:ਬੰਗਲਾਦੇਸ਼ ਦੇ ਇਸਕੋਨ ਰਾਧਾਕਾਂਤ ਮੰਦਿਰ ਦੀ ਭੰਨਤੋੜ, ਕਈ ਜ਼ਖਮੀ

-PTC News

  • Share