Mon, Apr 29, 2024
Whatsapp

ਅਪਰੇਸ਼ਨ ਦੌਰਾਨ ਡਾਕਟਰ ਨੇ ਦਿਲ 'ਚ ਛੱਡੀ ਕੱਚ ਦੀ ਸ਼ੀਸ਼ੀ ,ਮਰੀਜ਼ ਦੀ ਗਈ ਜਾਨ

Written by  Shanker Badra -- August 17th 2018 03:19 PM -- Updated: August 17th 2018 03:53 PM
ਅਪਰੇਸ਼ਨ ਦੌਰਾਨ ਡਾਕਟਰ ਨੇ ਦਿਲ 'ਚ ਛੱਡੀ ਕੱਚ ਦੀ ਸ਼ੀਸ਼ੀ ,ਮਰੀਜ਼ ਦੀ ਗਈ ਜਾਨ

ਅਪਰੇਸ਼ਨ ਦੌਰਾਨ ਡਾਕਟਰ ਨੇ ਦਿਲ 'ਚ ਛੱਡੀ ਕੱਚ ਦੀ ਸ਼ੀਸ਼ੀ ,ਮਰੀਜ਼ ਦੀ ਗਈ ਜਾਨ

ਅਪਰੇਸ਼ਨ ਦੌਰਾਨ ਡਾਕਟਰ ਨੇ ਦਿਲ 'ਚ ਛੱਡੀ ਕੱਚ ਦੀ ਸ਼ੀਸ਼ੀ ,ਮਰੀਜ਼ ਦੀ ਗਈ ਜਾਨ:ਬਠਿੰਡਾ 'ਚ ਇੱਕ ਡਾਕਟਰ ਦੀ ਲਾਪਰਵਾਹੀ ਕਾਰਨ ਮਰੀਜ਼ ਦੇ ਦਿਲ 'ਚ ਕੱਚ ਦੀ ਸ਼ੀਸ਼ੀ ਰਹਿ ਜਾਣ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਅਨੁਸਾਰ ਕੋਟਕਪੁਰਾ ਦੇ ਇੱਕ ਵਿਅਕਤੀ ਨੇ ਬਠਿੰਡਾ ਦੇ ਦਿੱਲੀ ਹਾਰਟ ਹਸਪਤਾਲ ਵਿੱਚ ਦਿਲ ਦਾ ਅਪਰੇਸ਼ਨ ਕਰਵਾਇਆ ਸੀ। ਜਿਸ ਤੋਂ ਬਾਅਦ ਮਰੀਜ਼ ਦੀ ਹਸਪਤਾਲ 'ਚ ਮੌਤ ਹੋ ਗਈ।ਮ੍ਰਿਤਕ ਵਿਅਕਤੀ ਦੀ ਪਹਿਚਾਣ ਬਲਵਿੰਦਰ ਸਿੰਘ ਵਜੋਂ ਹੋਈ ਹੈ ,ਜੋ ਰੇਲਵੇ ਦਾ ਸਾਬਕਾ ਗਾਰਡ ਸੀ।ਪਰਿਵਾਰ ਮੁਤਾਬਕ ਮ੍ਰਿਤਕ ਵਿਅਕਤੀ ਦੇ ਚਾਰ ਲੜਕੀਆਂ ਹਨ। ਇਸ ਦਾ ਅਸਲੀ ਸੱਚ ਉਸ ਸਮੇਂ ਸਾਹਮਣੇ ਆਇਆ ਜਦੋਂ ਮ੍ਰਿਤਕ ਵਿਅਕਤੀ ਦਾ ਪਰਿਵਾਰ ਅਸਥੀਆਂ ਲੈਣ ਗਿਆ ਸੀ ਤਾਂ ਪਰਿਵਾਰ ਦੇ ਹੱਥ ਕੱਚ ਦੀ ਸ਼ੀਸ਼ੀ ਆ ਗਈ।ਜਿਸ ਨੂੰ ਮ੍ਰਿਤਕ ਵਿਅਕਤੀ ਦੇ ਪਰਿਵਾਰ ਨੇ ਡਾਕਟਰ ਦੀ ਲਾਪਰਵਾਹੀ ਦੱਸਿਆ ਹੈ।ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਡਾਕਟਰ ਤੋਂ ਅਪਰੇਸ਼ਨ ਦੌਰਾਨ ਲਾਪਰਵਾਹੀ ਵਰਤਦੇ ਹੋਏ ਮਰੀਜ਼ ਦੇ ਦਿਲ 'ਚ ਕੱਚ ਦੀ ਸ਼ੀਸ਼ੀ ਰਹਿ ਗਈ ,ਜਿਸ ਕਰਕੇ ਉਸਦੀ ਮੌਤ ਹੋ ਗਈ ਹੈ। -PTCNews


Top News view more...

Latest News view more...