ਮੁੱਖ ਖਬਰਾਂ

'ਸਾਡੀ ਭੈਣ ਬਣੇਗੀ ਸੰਗਰੂਰ ਦੀ ਐੱਮਪੀ' ਮੁੱਖ ਮੰਤਰੀ ਮਾਨ ਦੀ ਭੈਣ ਨੂੰ ਐੱਮਪੀ ਬਣਾਉਣ ਲਈ 'ਆਪ' ਵਰਕਰਾਂ ਨੇ ਵਿੱਢੀ ਪੂਰੀ ਤਿਆਰੀ

By Jasmeet Singh -- May 29, 2022 3:55 pm -- Updated:May 29, 2022 4:09 pm

ਸੰਗਰੂਰ, 29 ਮਈ: ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਦਾ ਐਲਾਨ ਹੁੰਦੇ ਹੀ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਸ਼ੁੱਕਰਵਾਰ ਤੋਂ ਜ਼ਿਲ੍ਹੇ ਦੇ ਕਈ ਸ਼ਹਿਰਾਂ 'ਚ ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਦੇ ਸਮਰਥਨ 'ਚ ਕੰਧਾਂ 'ਤੇ ਪੋਸਟਰ ਲੱਗੇ ਦਿੱਖ ਰਹੇ ਹਨ। ਇਸ ਦੇ ਨਾਲ ਕੰਧਾਂ 'ਤੇ ਪੋਸਟਰ ਲਗਦੇ ਹੀ ਵਿਰੋਧੀਆਂ ਨੇ ਆਮ ਆਦਮੀ ਪਾਰਟੀ 'ਤੇ ਤੰਜ ਕਸਣੀ ਸ਼ੁਰੂ ਕਰ ਦਿੱਤੀ ਹੈ। ਸਿਆਸੀ ਵਿਰੋਧੀਆਂ ਨੇ ਭਾਈ-ਭਤੀਜਾਵਾਦ ਨੂੰ ਬੜ੍ਹਾਵਾ ਦੇਣ ਅਤੇ ਵਰਕਰਾਂ ਦੀ ਅਣਦੇਖੀ ਕਰਨ ਲਈ ਪਾਰਟੀ ਨੂੰ ਨਿਸ਼ਾਨਾ ਬਣਾਇਆ ਹੈ।ਕੌਣ ਹਨ ਮਨਪ੍ਰੀਤ ਕੌਰ?

ਮਨਪ੍ਰੀਤ ਕੌਰ ਪੇਸ਼ੇ ਤੋਂ ਪ੍ਰਾਈਵੇਟ ਅਧਿਆਪਕਾ ਹੈ ਅਤੇ ਰਾਮਪੁਰਾ ਵਿੱਚ ਵਿਆਹੀ ਹੋਈ ਹੈ। ਉਨ੍ਹਾਂ ਦੇ ਪਤੀ ਖੇਤੀਬਾੜੀ ਦਾ ਕੰਮ ਕਰਦੇ ਹਨ। ਮਨਪ੍ਰੀਤ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਸਰਗਰਮ ਸੀ। ਉਨ੍ਹਾਂ ਨੇ ਧੂਰੀ ਤੋਂ ਚੋਣ ਲੜ ਰਹੇ ਭਗਵੰਤ ਮਾਨ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਸੰਭਾਲਿਆ ਸੀ। ਚੋਣਾਂ ਦੌਰਾਨ ਭਗਵੰਤ ਮਾਨ ਦੇ ਹੋਰ ਹਲਕਿਆਂ 'ਚ ਰੁੱਝੇ ਹੋਣ ਵੇਲੇ ਉਨ੍ਹਾਂ ਦੀ ਗੈਰ-ਹਾਜ਼ਰੀ 'ਚ ਮਨਪ੍ਰੀਤ ਕੌਰ ਨੇ ਖ਼ੇਤਰ ਦਾ ਕਾਰਜ ਭਾਰ ਸਾਂਭਿਆ ਸੀ। ਉਨ੍ਹਾਂ ਦੀ ਆਮ ਵੋਟਰਾਂ ਤੋਂ ਲੈ ਕੇ ਹਲਕੇ ਦੇ ਆਗੂਆਂ ਨਾਲ ਸਿੱਧੀ ਰਾਬਤਾ ਸੀ।

ਜਦੋਂ ਵੀ ਮੁੱਖ ਮੰਤਰੀ ਮਾਨ ਸੰਗਰੂਰ ਆਉਂਦੇ ਹਨ ਤਾਂ ਮਨਪ੍ਰੀਤ ਕੌਰ ਉਨ੍ਹਾਂ ਨਾਲ ਨਜ਼ਰ ਆਉਂਦੀ ਹੈ। ਪਾਰਟੀ ਪੋਸਟਰਾਂ ਦੀ ਇਸ ਰਾਜਨੀਤੀ ਨੂੰ ਵਲੰਟੀਅਰਾਂ ਦੀ ਭਾਵਨਾ ਦਿੱਤੀ ਗਈ ਹੈ। ਮਨਪ੍ਰੀਤ ਕੌਰ ਪਹਿਲਾਂ ਵੀ ਮੀਡੀਆ ਵਿੱਚ ਪਾਰਟੀ ਦੇ ਹੁਕਮਾਂ ’ਤੇ ਚੋਣ ਲੜਨ ਦੀ ਇੱਛਾ ਜ਼ਾਹਰ ਕਰ ਚੁੱਕੀ ਹੈ। ਉਨ੍ਹਾਂ ਸਪੱਸ਼ਟ ਕੀਤਾ ਸੀ ਕਿ ਉਮੀਦਵਾਰ ਦਾ ਐਲਾਨ ਪਾਰਟੀ ਹਾਈ ਕਮਾਂਡ ਅਰਵਿੰਦ ਕੇਜਰੀਵਾਲ ਹੀ ਕਰਨਗੇ।

ਭਗਵੰਤ ਮਾਨ ਦੋ ਵਾਰ ਰਹਿ ਚੁੱਕੇ ਨੇ ਸੰਗਰੂਰ ਤੋਂ ਸੰਸਦ ਮੈਂਬਰ

ਮਾਨ ਨੇ 2014 ਵਿਚ 2 ਲੱਖ ਤੋਂ ਵੱਧ ਵੋਟਾਂ ਦੇ ਵੱਡੇ ਫਰਕ ਨਾਲ ਚੋਣ ਜਿੱਤੀ ਸੀ। ਭਗਵੰਤ ਮਾਨ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਲਗਾਤਾਰ ਦੋ ਵਾਰ ਸੰਗਰੂਰ ਲੋਕ ਸਭਾ ਹਲਕੇ ਤੋਂ ਵੱਡੇ ਫਰਕ ਨਾਲ ਚੋਣ ਜਿੱਤ ਚੁੱਕੇ ਹਨ। 2014 ਵਿੱਚ ਮਾਨ ਨੂੰ 2,11,721 ਵਾਟਸ ਦੀ ਸਭ ਤੋਂ ਵੱਧ ਲੀਡ ਮਿਲੀ ਸੀ। 2019 ਵਿੱਚ ਮਾਨ ਨੇ 1,10,211 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ।

-PTC News

  • Share