ਪਾਕਿਸਤਾਨ 'ਚ ਜਥੇ 'ਚੋਂ ਲਾਪਤਾ ਹੋਇਆ ਭਾਰਤੀ ਅਮਰਜੀਤ ਸਿੰਘ ਵਤਨ ਪਹੁੰਚਿਆ
ਪਾਕਿਸਤਾਨ 'ਚ ਜਥੇ 'ਚੋਂ ਲਾਪਤਾ ਹੋਇਆ ਭਾਰਤੀ ਅਮਰਜੀਤ ਸਿੰਘ ਵਤਨ ਪਹੁੰਚਿਆ:ਪਾਕਿਸਤਾਨ ਵਿੱਚ ਵਿਸਾਖੀ ਮਨਾਉਣ ਗਿਆ ਸਿੱਖ ਜਥੇ 'ਚੋਂ ਲਾਪਤਾ ਹੋਇਆ ਅਮਰਜੀਤ ਸਿੰਘ ਆਪਣੇ ਵਤਨ ਪਰਤ ਆਇਆ ਹੈ।ਅਮਰਜੀਤ ਸਿੰਘ ਨੂੰ 3.45 'ਤੇ ਪਾਕਿਸਤਾਨੀ ਰੇਂਜਰਾ ਦੁਆਰਾ ਬੀ.ਐਸ.ਐਫ. ਦੇ ਹਵਾਲੇ ਕਰ ਦਿੱਤਾ ਗਿਆ।ਉਸ ਨੂੰ ਲੈਣ ਲਈ ਉਸ ਦੇ ਪਰਿਵਾਰਕ ਮੈਂਬਰ ਸਵੇਰੇ 9 ਵਜੇ ਤੋਂ ਅਟਾਰੀ ਪਹੁੰਚੇ ਹੋਏ ਸਨ।ਅਟਾਰੀ ਵਾਘਾ ਬਾਰਡਰ ਦੀ ਜੀਰੋ ਲਾਈਨ 'ਤੇ ਪਾਕਿਸਤਾਨ ਰੇਂਜਰਸ ਨੇ ਬੀ.ਐਸ.ਐਫ ਦੇ ਹਵਾਲੇ ਕੀਤਾ ਹੈ।ਅਮਰਜੀਤ ਸਿੰਘ ਪਾਕਿਸਤਾਨ ਦੇ ਹੀ ਸ਼ੇਖ਼ੂਪੁਰਾ ਵਿੱਚ ਆਪਣੇ ਦੋਸਤ ਕੋਲ ਰੁਕਿਆ ਹੋਇਆ ਸੀ।ਸਿੱਖ ਜੱਥੇ ਚੋਂ ਗਾਇਬ ਹੋਏ ਅਮਰਜੀਤ ਸਿੰਘ ਨੂੰ ਏਜੇਂਸੀਆਂ ਨੇ ਕੱਲ ਗ੍ਰਿਫ਼ਤਾਰ ਕਰ ਲਿਆ ਹੈ। -PTCNews