Thu, Apr 25, 2024
Whatsapp

ਪਾਕਿਸਤਾਨ ਨੇ ਰਿਹਾਅ ਕੀਤੇ ਦੋ ਕੈਦੀ, ਸਜ਼ਾ ਕੱਟ ਕੇ ਵਤਨ ਪਰਤੇ ਭਾਰਤੀ

Written by  Riya Bawa -- August 23rd 2022 09:48 AM
ਪਾਕਿਸਤਾਨ ਨੇ ਰਿਹਾਅ ਕੀਤੇ ਦੋ ਕੈਦੀ, ਸਜ਼ਾ ਕੱਟ ਕੇ ਵਤਨ ਪਰਤੇ ਭਾਰਤੀ

ਪਾਕਿਸਤਾਨ ਨੇ ਰਿਹਾਅ ਕੀਤੇ ਦੋ ਕੈਦੀ, ਸਜ਼ਾ ਕੱਟ ਕੇ ਵਤਨ ਪਰਤੇ ਭਾਰਤੀ

ਅੰਮ੍ਰਿਤਸਰ: ਭਾਰਤ ਸਰਕਾਰ ਦੀਆਂ ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ ਪਾਕਿਸਤਾਨ ਦੀ ਕੋਟ ਲਖਪਤ ਜੇਲ੍ਹ ਤੋਂ ਦੋ ਭਾਰਤੀ ਨਾਗਰਿਕਾਂ ਕੁਲਦੀਪ ਕੁਮਾਰ ਅਤੇ ਸ਼ੰਭੂ ਨਾਥ ਨੂੰ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚੋਂ ਰਿਹਾਅ ਕੀਤਾ ਗਿਆ ਹੈ। ਰਿਹਾਅ ਹੋਣ ਤੋਂ ਬਾਅਦ ਦੋ ਕੈਦੀ ਅਟਾਰੀ ਵਾਹਗਾ ਰਸਤੇ ਭਾਰਤ ਪੁੱਜੇ ਹਨ। ਦੱਸ ਦੇਈਏ ਕਿ ਇੱਕ ਕੈਦੀ ਸ਼ੰਭੂ ਨਾਥ 13 ਸਾਲ ਅਤੇ ਦੂਜਾ ਕੁਲਦੀਪ ਕੁਮਾਰ 28 ਸਾਲ ਦੀ ਸਜ਼ਾ ਕੱਟ ਕੇ ਵਾਪਸ ਪਰਤ ਆਇਆ ਹੈ। ਪਾਕਿਸਤਾਨ ਨੇ ਰਿਹਾਅ ਕੀਤੇ ਦੋ ਕੈਦੀਆਂ,  ਸਜ਼ਾ ਕੱਟ ਕੇ ਵਤਨ ਪਰਤੇ ਭਾਰਤੀ ਅੱਜ ਤੋਂ ਇਹ ਕੈਦੀ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਨਾ ਚਾਹੁੰਦੇ ਹਨ। ਕੈਦੀਆਂ ਨੂੰ ਇਹ ਨਹੀਂ ਪਤਾ ਕਿ ਉਨ੍ਹਾਂ ਦੇ ਪਰਿਵਾਰ ਵਿਚ ਕੌਣ ਬਚਿਆ ਹੈ ਅਤੇ ਕੌਣ ਨਹੀਂ। ਇਹ ਦੋਵੇਂ ਕੈਦੀ ਨੂੰ ਭਾਰਤ ਪਾਕਿ ਦੇਸ਼ਾਂ ਦੀ ਸਾਂਝੀ ਕੌਮਾਂਤਰੀ ਅਟਾਰੀ ਵਾਹਗਾ ਸਰਹੱਦ ਰਸਤੇ ਰੇਂਜਰਾਂ ਨੇ ਜ਼ੀਰੋ ਲਾਈਨ ’ਤੇ ਦੋਵੇਂ ਭਾਰਤੀ ਨੌਜਵਾਨਾਂ ਨੂੰ ਬੀਐੱਸਐੱਫ ਦੇ ਹਵਾਲੇ ਕਰ ਦਿੱਤਾ।  #Punjabnews #amritsarnews #Pakistan  #twoIndianprisoners #Indiansreturnedhome #Indianprisoners #latestnews ਅਟਾਰੀ ਸਰਹੱਦ ਵਿਖੇ ਆਪਣੇ ਵਤਨ ਪੁੱਜਣ ਤੇ ਗੱਲਬਾਤ ਕਰਦਿਆਂ ਦੋਵੇਂ ਕੈਦੀਆਂ ਕੁਲਦੀਪ ਕੁਮਾਰ ਤੇ ਸ਼ੰਭੂ ਨਾਥ ਨੇ ਸਾਂਝੇ ਤੌਰ ਤੇ ਦੱਸਿਆ ਕਿ ਬਹੁਤ ਲੰਮੀਆਂ ਸਜ਼ਾਵਾਂ ਕੱਟ ਚੁੱਕੇ 14 ਦੇ ਕਰੀਬ ਭਾਰਤੀ ਕੈਦੀ ਲਾਹੌਰ ਦੀ ਕੋਟ ਲੱਖਪੱਤ ਜੇਲ੍ਹ ਵਿਖੇ ਬੰਦ ਹਨ ਜੋ ਕਿ ਵੱਖ-ਵੱਖ ਬੀਮਾਰੀਆਂ ਦੇ ਵੀ ਸ਼ਿਕਾਰ ਹਨ ਤੇ ਉਨ੍ਹਾਂ ਦੀ ਮੈਡੀਕਲ ਚੱਲ ਰਿਹਾ ਹੈ।  #Punjabnews #amritsarnews #Pakistan  #twoIndianprisoners #Indiansreturnedhome #Indianprisoners #latestnews ਇਹ ਵੀ ਪੜ੍ਹੋ:ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ ਉਨ੍ਹਾਂ ਦਾ ਕਹਿਣਾ ਹੈ ਕਿ 10 ਸਾਲ ਦੀ ਸਜ਼ਾ ਹੋਣ ਦੇ ਬਾਵਜੂਦ ਉਨ੍ਹਾਂ ਨੂੰ 13 ਸਾਲ ਅਤੇ 25 ਸਾਲ ਦੀ ਸਜ਼ਾ ਹੋਣ ਦੇ ਬਾਵਜੂਦ 28 ਸਾਲ ਗੁਜ਼ਾਰਨੇ ਪਏ ਅਤੇ ਉਹ ਇਕੱਲੇ ਨਹੀਂ ਹਨ। ਉਹ ਆਪਣੀ ਸਜ਼ਾ ਕੱਟ ਕੇ ਵਾਪਸ ਆ ਗਏ ਹਨ ਪਰ ਉਨ੍ਹਾਂ ਵਰਗੇ ਹੋਰ ਵੀ ਕਈ ਕੈਦੀ ਹਨ ਜੋ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਨ ਪਰ ਅਜੇ ਵੀ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਬੰਦ ਹਨ। -PTC News


Top News view more...

Latest News view more...