Mon, Apr 29, 2024
Whatsapp

ਪਾਕਿਸਤਾਨ ’ਚ ਅਗਵਾ ਹੋਈ ਸਿੱਖ ਲੜਕੀ ਘਰ ਪਰਤੀ , 8 ਮੁਲਜ਼ਮ ਗ੍ਰਿਫਤਾਰ

Written by  Shanker Badra -- August 31st 2019 10:48 AM -- Updated: August 31st 2019 10:49 AM
ਪਾਕਿਸਤਾਨ ’ਚ ਅਗਵਾ ਹੋਈ ਸਿੱਖ ਲੜਕੀ ਘਰ ਪਰਤੀ , 8 ਮੁਲਜ਼ਮ ਗ੍ਰਿਫਤਾਰ

ਪਾਕਿਸਤਾਨ ’ਚ ਅਗਵਾ ਹੋਈ ਸਿੱਖ ਲੜਕੀ ਘਰ ਪਰਤੀ , 8 ਮੁਲਜ਼ਮ ਗ੍ਰਿਫਤਾਰ

ਪਾਕਿਸਤਾਨ ’ਚ ਅਗਵਾ ਹੋਈ ਸਿੱਖ ਲੜਕੀ ਘਰ ਪਰਤੀ , 8 ਮੁਲਜ਼ਮ ਗ੍ਰਿਫਤਾਰ:ਨਵੀਂ ਦਿੱਲੀ : ਪਾਕਿਸਤਾਨ ਦੇ ਸ੍ਰੀ ਨਨਕਾਣਾ ਸਾਹਿਬ 'ਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਦੀ ਬੇਟੀ ਨੂੰ ਜਬਰਨ ਧਰਮ ਬਦਲਣ ਵਾਸਤੇ ਮਜਬੂਰ ਕੀਤਾ ਗਿਆ ਅਤੇ ਸਿੱਖੀ ਛੱਡ ਕੇ ਇਸਲਾਮ ਕਬੂਲ ਕਰਵਾਇਆ ਗਿਆ ਹੈ।ਇਸ ਘਟਨਾ ਨੂੰ ਲੈ ਕੇ ਸਮੁੱਚੀ ਵਿਸ਼ਵ ਵਿਚ ਸਿੱਖਾਂ ਵਿਚ ਬਹੁਤ ਵੱਡਾ ਰੋਸ ਹੈ ਅਤੇ ਸਿੱਖ ਸੰਗਠਨਾਂ ਦੇ ਸਖ਼ਤ ਪ੍ਰਤੀਕਰਮ ਆ ਰਹੇ ਹਨ। [caption id="attachment_334679" align="aligncenter" width="300"]Pakistan Sikh girl forcibly converted to Islam , 8 arrested ਪਾਕਿਸਤਾਨ ’ਚ ਅਗਵਾ ਹੋਈ ਸਿੱਖ ਲੜਕੀ ਘਰ ਪਰਤੀ , 8 ਮੁਲਜ਼ਮ ਗ੍ਰਿਫਤਾਰ[/caption] ਉਸ ਨੂੰ ਹੁਣ ਛੁਡਾ ਕੇ ਉਸ ਦੇ ਪਰਿਵਾਰਕ ਮੈਂਬਰਾਂ ਕੋਲ ਪਹੁੰਚਾਇਆ ਗਿਆ ਹੈ। ਨਨਕਾਣਾ ਸਾਹਿਬ ਪੁਲਿਸ ਨੇ ਇਸ ਮਾਮਲੇ ਵਿੱਚ 8 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਨੂੰ ਭਾਰਤ ਨੇ ਪਾਕਿਸਤਾਨ ਸਰਕਾਰ ਸਾਹਮਣੇ ਉਠਾਇਆ ਸੀ ਤੇ ਇਸ ਬਾਰੇ ਲੋੜੀਂਦੀ ਕਾਰਵਾਈ ਕਰਨ ਲਈ ਆਖਿਆ ਸੀ। [caption id="attachment_334678" align="aligncenter" width="300"]Pakistan Sikh girl forcibly converted to Islam , 8 arrested ਪਾਕਿਸਤਾਨ ’ਚ ਅਗਵਾ ਹੋਈ ਸਿੱਖ ਲੜਕੀ ਘਰ ਪਰਤੀ , 8 ਮੁਲਜ਼ਮ ਗ੍ਰਿਫਤਾਰ[/caption] ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਨਨਕਾਣਾ ਸਾਹਿਬ ਵਿਚ ਗੁਰਦੁਆਰਾ ਸਾਹਿਬ ਦੇ ਇਕ ਗ੍ਰੰਥੀ ਦੀ ਲੜਕੀ ਪਿਛਲੇ 3 ਦਿਨ ਤੋਂ ਲਾਪਤਾ ਸੀ। ਇਸ ਸਬੰਧੀ ਪਰਿਵਾਰਿਕ ਮੈਬਰਾਂ ਨੇ ਦੱਸਿਆ ਕਿ ਬੀਤੀ ਰਾਤ 6-7 ਮੁੰਡੇ ਆਏ ਤੇ ਉਹਨਾਂ ਦੀ ਧੀ ਨੂੰ ਜ਼ਬਰੀ ਚੁੱਕ ਕੇ ਲੈ ਗਏ। [caption id="attachment_334680" align="aligncenter" width="300"]Pakistan Sikh girl forcibly converted to Islam , 8 arrested ਪਾਕਿਸਤਾਨ ’ਚ ਅਗਵਾ ਹੋਈ ਸਿੱਖ ਲੜਕੀ ਘਰ ਪਰਤੀ , 8 ਮੁਲਜ਼ਮ ਗ੍ਰਿਫਤਾਰ[/caption] ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਰਾਜਪੁਰਾ : ਰੇਲਵੇ ਪੁਲਿਸ ਨੇ ਲਾਵਾਰਿਸ ਬੈਗ ‘ਚੋਂ 58000 ਨਸ਼ੀਲੀਆਂ ਗੋਲੀਆਂ ਕੀਤੀਆਂ ਬਰਾਮਦ ਜਿਸ ਤੋਂ ਬਾਅਦ ਉਹਨਾਂ ਸਥਾਨਕ ਪੁਲਿਸ ਨੂੰ ਵੀ ਸੂਚਿਤ ਕੀਤਾ ਪਰ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ।ਜਿਸ ਤੋਂ ਬਾਅਦ ਬੀਤੇ ਵੀਰਵਾਰ ਨੂੰ ਲੜਕੀ ਦੇ ਇਕ ਮੁਸਲਿਮ ਲੜਕੇ ਨਾਲ ਵਿਆਹ ਕਰਨ ਅਤੇ ਇਸਲਾਮ ਧਰਮ ਅਪਨਾਉਣ ਦੀ ਵੀਡੀਓ ਸਾਹਮਣੇ ਆਈ ਸੀ। -PTCNews


Top News view more...

Latest News view more...