Sat, Apr 27, 2024
Whatsapp

ਰਾਜਪੁਰਾ : ਰੇਲਵੇ ਪੁਲਿਸ ਨੇ ਲਾਵਾਰਿਸ ਬੈਗ 'ਚੋਂ 58000 ਨਸ਼ੀਲੀਆਂ ਗੋਲੀਆਂ ਕੀਤੀਆਂ ਬਰਾਮਦ

Written by  Shanker Badra -- August 31st 2019 10:25 AM
ਰਾਜਪੁਰਾ : ਰੇਲਵੇ ਪੁਲਿਸ ਨੇ ਲਾਵਾਰਿਸ ਬੈਗ 'ਚੋਂ 58000 ਨਸ਼ੀਲੀਆਂ ਗੋਲੀਆਂ ਕੀਤੀਆਂ ਬਰਾਮਦ

ਰਾਜਪੁਰਾ : ਰੇਲਵੇ ਪੁਲਿਸ ਨੇ ਲਾਵਾਰਿਸ ਬੈਗ 'ਚੋਂ 58000 ਨਸ਼ੀਲੀਆਂ ਗੋਲੀਆਂ ਕੀਤੀਆਂ ਬਰਾਮਦ

ਰਾਜਪੁਰਾ : ਰੇਲਵੇ ਪੁਲਿਸ ਨੇ ਲਾਵਾਰਿਸ ਬੈਗ 'ਚੋਂ 58000 ਨਸ਼ੀਲੀਆਂ ਗੋਲੀਆਂ ਕੀਤੀਆਂ ਬਰਾਮਦ:ਰਾਜਪੁਰਾ : ਰਾਜਪੁਰਾ 'ਚ ਰੇਲਵੇ ਪੁਲਿਸ ਦੀ ਸੀ.ਆਈ.ਏ. ਸਟਾਫ ਸਰਕਲ ਰਾਜਪੁਰਾ ਦੀ ਪੁਲਿਸ ਨੇ ਡੀ.ਜੀ.ਪੀ. ਰੇਲਵੇਜ ਜਸਵਿੰਦਰ ਸਿੰਘ, ਏ.ਆਈ.ਜੀ. ਰੇਲਵੇਜ ਦਲਜੀਤ ਸਿੰਘ ਰਾਣਾ ਅਤੇ ਡੀ.ਐਸ.ਪੀ. ਦਵਿੰਦਰ ਸਿੰਘ ਦੀ ਰਹਿਨੁਮਾਈ ਵਿਚ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਰੇਲਵੇ ਸਟੇਸ਼ਨ 'ਤੇ ਚੈਕਿੰਗ ਦੌਰਾਨ ਇਕ ਬੈਂਚ ਦੇ ਹੇਠਾਂ ਪਏ ਲਾਵਾਰਿਸ ਬੈਗ ਵਿਚੋਂ 58 ਹਜਾਰ ਨਸ਼ੀਲੀਆਂ (ਪਾਬੰਦੀਸ਼ੁਦਾ) ਗੋਲੀਆਂ ਦਾ ਵੱਡਾ ਜ਼ਖ਼ੀਰਾ ਬਰਾਮਦ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। [caption id="attachment_334668" align="aligncenter" width="300"]Rajpura: Railway Police Unclaimed Bag 58,000 Drug Tablets Recover ਰਾਜਪੁਰਾ : ਰੇਲਵੇ ਪੁਲਿਸ ਨੇ ਲਾਵਾਰਿਸ ਬੈਗ 'ਚੋਂ 58000 ਨਸ਼ੀਲੀਆਂ ਗੋਲੀਆਂ ਕੀਤੀਆਂ ਬਰਾਮਦ[/caption] ਜਾਣਕਾਰੀ ਅਨੁਸਾਰ ਰੇਲਵੇ ਪੁਲਿਸ ਦੇ ਸੀ.ਆਈ.ਏ ਸਟਾਫ ਸਰਕਲ ਰਾਜਪੁਰਾ ਦੇ ਇੰਚਾਰਜ ਇੰਸਪੈਕਟਰ ਜਸਕਰਨ ਸਿੰਘ, ਥਾਣਾ ਮੁਖੀ ਪਟਿਆਲਾ ਥਾਣੇਦਾਰ ਸੁਖਵਿੰਦਰ ਸਿੰਘ ਅਤੇ ਸਹਾਇਤ ਥਾਣੇਦਾਰ ਮਲਕੀਤ ਸਿੰਘ ਸਮੇਤ ਪੁਲਿਸ ਪਾਰਟੀ ਰਾਜਪੁਰਾ ਰੇਲਵੇ ਸਟੇਸ਼ਨ ਪਲੇਟਫਾਰਮ ਨੰਬਰ 2-3 ਤੇ ਮੁਸਫਰਾਂ ਦੇ ਸਮਾਨ ਦੀ ਚੈਕਿੰਗ ਕਰ ਰਹੇ ਸਨ।ਇਸੇ ਦੋਰਾਨ ਉਹਨਾਂ ਇਕ ਬੈਂਚ ਹੇਠ ਇਕ ਲਾਵਾਰਿਸ ਬੈਗ ਪਿਆ ਦੇਖਿਆ। [caption id="attachment_334667" align="aligncenter" width="300"]Rajpura: Railway Police Unclaimed Bag 58,000 Drug Tablets Recover ਰਾਜਪੁਰਾ : ਰੇਲਵੇ ਪੁਲਿਸ ਨੇ ਲਾਵਾਰਿਸ ਬੈਗ 'ਚੋਂ 58000 ਨਸ਼ੀਲੀਆਂ ਗੋਲੀਆਂ ਕੀਤੀਆਂ ਬਰਾਮਦ[/caption] ਜਦੋਂ ਕਾਫੀ ਸਮਾਂ ਉਡੀਕਣ ਬਾਅਦ ਵੀ ਉਸ ਬੈਗ ਦਾ ਵਾਰਿਸ ਨਹੀਂ ਆਇਆ ਤਾਂ ਸ਼ੱਕ ਦੇ ਅਧਾਰ 'ਤੇ ਜਦੋਂ ਉਸ ਬੈਗ ਦੀ ਤਲਾਸ਼ੀ ਕੀਤੀ ਤਾਂ ਬੈਗ ਵਿਚੋਂ 58 ਹਜ਼ਾਰ ਨਸ਼ੀਲੀਆਂ ਗੋਲੀਆਂ ਮਾਰਕਾ ਕਲੋਰੀਡੋਲ ਐਸ.ਆਰ ਸਾਲਟ ਟਰਾਮਾਡੋਲ, ਹਾਈਕੋਰਾਈਡ ਦੀਆਂ ਬਰਾਮਦ ਕੀਤੀਆਂ ਹਨ। ਜਿਸ ਤੋਂ ਬਾਅਦ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਆਪਣੇ ਕਬਜੇ ਵਿਚ ਲੈ ਕੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -PTCNews


Top News view more...

Latest News view more...