Inzamam-ul-Haq Resigned: ਚੱਲ ਰਹੇ ਵਿਸ਼ਵ ਕੱਪ 2023 ਦੇ ਵਿਚਕਾਰ, ਪਾਕਿਸਤਾਨੀ ਕ੍ਰਿਕਟ ਵਿੱਚ ਉਥਲ-ਪੁਥਲ ਦਾ ਇੱਕ ਵੱਡਾ ਦੌਰ ਸ਼ੁਰੂ ਹੋ ਗਿਆ ਹੈ। ਲਗਾਤਾਰ ਚਾਰ ਹਾਰਾਂ ਝੱਲਣ ਤੋਂ ਬਾਅਦ ਪਾਕਿਸਤਾਨੀ ਟੀਮ ਵਿਸ਼ਵ ਕੱਪ ਤੋਂ ਲਗਭਗ ਬਾਹਰ ਹੋ ਚੁੱਕੀ ਹੈ। ਫਿਲਹਾਲ ਪਾਕਿਸਤਾਨ 6 ਮੈਚਾਂ 'ਚ 2 ਜਿੱਤਾਂ ਅਤੇ 4 ਹਾਰਾਂ ਨਾਲ ਅੰਕ ਸੂਚੀ 'ਚ ਛੇਵੇਂ ਨੰਬਰ 'ਤੇ ਬਰਕਰਾਰ ਹੈ। ਭਾਰਤ ਤੋਂ ਹਾਰਨ ਦੇ ਬਾਅਦ ਤੋਂ ਹੀ ਪੂਰਾ ਪਾਕਿਸਤਾਨ ਕਪਤਾਨ ਬਾਬਰ ਆਜ਼ਮ ਦੇ ਹੱਥ ਧੋ ਕੇ ਪਿੱਛੇ ਪਿਆ ਹੈ, ਇਸ ਦੇ ਨਾਲ ਹੀ ਹੁਣ ਮੁੱਖ ਚੋਣਕਾਰ ਇੰਜ਼ਮਾਮ-ਉਲ-ਹੱਕ ਨੇ ਵੱਡਾ ਫੈਸਲਾ ਲੈਂਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਮੁੱਖ ਚੋਣਕਾਰ ਦੇ ਤੌਰ 'ਤੇ ਇੰਜ਼ਮ ਦੀ ਇਹ ਦੂਜੀ ਪਾਰੀ ਸੀ, ਪਰ ਵਿਸ਼ਵ ਕੱਪ ਦੇ ਪ੍ਰਦਰਸ਼ਨ ਨੇ ਇਸ ਨੂੰ ਅਚਾਨਕ ਖਤਮ ਕਰ ਦਿੱਤਾ। ਪੀਸੀਬੀ ਨੇ ਇੰਜ਼ਮਾਮ ਦੇ ਅਹੁਦੇ ਤੋਂ ਅਸਤੀਫ਼ੇ ਦੀ ਪੁਸ਼ਟੀ ਕੀਤੀ ਹੈ<blockquote class=twitter-tweet><p lang=en dir=ltr>Inzamam-ul-Haq has resigned as the chairman of the national men&#39;s selection committee and junior selection committee. He was appointed as the chairman of the national men&#39;s committee on 7 August 2023 and was also appointed chairman of the junior men&#39;s selection committee earlier…</p>&mdash; PCB Media (@TheRealPCBMedia) <a href=https://twitter.com/TheRealPCBMedia/status/1718992354005360727?ref_src=twsrc^tfw>October 30, 2023</a></blockquote> <script async src=https://platform.twitter.com/widgets.js charset=utf-8></script>ਇੰਜ਼ਮਾਮ ਨੇ ਇਸ ਸਾਲ ਅਗਸਤ ਮਹੀਨੇ 'ਚ ਮੁੱਖ ਚੋਣਕਾਰ ਦੇ ਤੌਰ 'ਤੇ ਆਪਣੀ ਪਾਰੀ ਸ਼ੁਰੂ ਕੀਤੀ ਸੀ। ਉਨ੍ਹਾਂ ਦਾ ਪਹਿਲਾ ਕਾਰਜਕਾਲ ਵੀ ਬਹੁਤ ਲੰਬਾ ਰਿਹਾ। ਅਤੇ ਇਸ ਵਾਰ ਉਨ੍ਹਾਂ ਨੂੰ ਤਿੰਨ ਸਾਲ ਲਈ ਮੁੱਖ ਚੋਣਕਾਰ ਦੇ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਸੀ। ਪਿਛਲੀ ਵਾਰ ਉਨ੍ਹਾਂ ਨੇ 2019 ਵਿਸ਼ਵ ਕੱਪ 'ਚ ਖਰਾਬ ਪ੍ਰਦਰਸ਼ਨ ਤੋਂ ਬਾਅਦ ਅਸਤੀਫਾ ਦੇ ਦਿੱਤਾ ਸੀ। ਫਿਰ ਸਰਫਰਾਜ਼ ਅਹਿਮਦ ਦੀ ਕਪਤਾਨੀ ਵਾਲੀ ਟੀਮ ਸੈਮੀਫਾਈਨਲ ਲਈ ਕੁਆਲੀਫਾਈ ਨਹੀਂ ਕਰ ਸਕੀ। ਅਤੇ ਹੁਣ ਇਸ ਵਾਰ ਉਨ੍ਹਾਂ ਦਾ ਕਾਰਜਕਾਲ ਸਿਰਫ਼ ਤਿੰਨ ਮਹੀਨਿਆਂ ਦਾ ਰਹਿ ਗਿਆ ਹੈ।<img src=https://media.ptcnews.tv/gna_university.jpeg>ਪਾਕਿਸਤਾਨੀ ਟੀਮ ਨੇ 2023 ਦੇ ਵਿਸ਼ਵ ਕੱਪ 'ਚ ਆਪਣੀ ਮੁਹਿੰਮ ਦੀ ਸ਼ੁਰੂਆਤ ਨੀਦਰਲੈਂਡ ਨੂੰ 81 ਦੌੜਾਂ ਨਾਲ ਹਰਾ ਕੇ ਕੀਤੀ ਸੀ ਪਰ ਜਦੋਂ 14 ਅਕਤੂਬਰ ਨੂੰ ਅਹਿਮਦਾਬਾਦ 'ਚ ਭਾਰਤ ਨੇ ਦੂਜੇ ਮੈਚ 'ਚ ਉਸ ਨੂੰ ਹਰਾਇਆ ਤਾਂ ਉਸ ਦੇ ਸਾਰੇ ਧੁਨ ਪੂਰੇ ਵਿਗੜ ਗਏ। ਇੰਝ ਲੱਗ ਰਿਹਾ ਸੀ ਜਿਵੇਂ ਸਾਬਕਾ ਕ੍ਰਿਕਟਰ ਅਤੇ ਜਨਤਾ ਕੈਪਟਨ ਬਾਬਰ ਦੇ ਖੂਨ ਦੇ ਪਿਆਸੇ ਹੋਣ, ਅਫਗਾਨਿਸਤਾਨ ਖਿਲਾਫ ਹਾਰ ਨੇ ਬਾਕੀ ਬਚਿਆ ਕੰਮ ਪੂਰਾ ਕਰ ਦਿੱਤਾ। ਵਨਡੇ ਇਤਿਹਾਸ 'ਚ ਇਹ ਪਹਿਲਾ ਮੌਕਾ ਸੀ ਜਦੋਂ ਪਾਕਿਸਤਾਨ ਨੂੰ ਅਫਗਾਨਿਸਤਾਨ ਹੱਥੋਂ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ।