ਪਾਕਿਸਤਾਨੀ ਡ੍ਰੋਨ ਭਾਰਤੀ ਸਰਹੱਦ ’ਚ ਹੋਇਆ ਦਾਖ਼ਲ , ਲੋਕਾਂ ’ਚ ਦਹਿਸ਼ਤ ਦਾ ਮਾਹੌਲ
ਪਾਕਿਸਤਾਨੀ ਡ੍ਰੋਨ ਭਾਰਤੀ ਸਰਹੱਦ ’ਚ ਹੋਇਆ ਦਾਖ਼ਲ , ਲੋਕਾਂ ’ਚ ਦਹਿਸ਼ਤ ਦਾ ਮਾਹੌਲ:ਜੰਮੂ -ਕਸ਼ਮੀਰ : ਜੰਮੂ -ਕਸ਼ਮੀਰ ਵਿੱਚ ਇਸ ਵੇਲੇ ਹਾਲਾਤ ਕੁਝ ਮੁੜ ਸੁਖਾਵੇਂ ਹੋ ਰਹੇ ਹਨ। ਜੰਮੂ–ਕਸ਼ਮੀਰ ’ਚ ਧਾਰਾ-370 ਹਟਾਏ ਜਾਣ ਤੋਂ ਬਾਅਦ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਬਣਨ ਤੋਂ ਬਾਅਦ ਕਸ਼ਮੀਰ ਵਿਚ ਧਾਰਾ 144 ਲਾਗੂ ਹੋ ਗਈ ਸੀ। ਸ੍ਰੀਨਗਰ ਵਿੱਚ 14 ਦਿਨਾਂ ਬਾਅਦ ਘਾਟੀ ਵਿੱਚ ਸਕੂਲ ਖੁੱਲ੍ਹ ਗਏ ਹਨ।
[caption id="attachment_330755" align="aligncenter" width="300"]
ਪਾਕਿਸਤਾਨੀ ਡ੍ਰੋਨ ਭਾਰਤੀ ਸਰਹੱਦ ’ਚ ਹੋਇਆ ਦਾਖ਼ਲ , ਲੋਕਾਂ ’ਚ ਦਹਿਸ਼ਤ ਦਾ ਮਾਹੌਲ[/caption]
ਜੰਮੂ -ਕਸ਼ਮੀਰ ਦੇ ਆਰ.ਐੱਸ. ਪੁਰਾ ਸੈਕਟਰ ਵਿੱਚ ਇੱਕ ਪਾਕਿਸਤਾਨੀ ਡ੍ਰੋਨ ਦਾਖ਼ਲ ਹੋਇਆ ਅਤੇ ਕੁਝ ਸਮਾਂ ਭਾਰਤੀ ਸਰਹੱਦ ਦੇ ਅਸਮਾਨ ’ਚ ਰਹਿਣ ਮਗਰੋਂ ਪਰਤ ਗਿਆ। ਇਸ ਘਟਨਾ ਤੋਂ ਬਾਅਦ ਲੋਕਾਂ ’ਚ ਦਹਿਸ਼ਤ ਪੈਦਾ ਹੋ ਗਈ ਹੈ।ਇਹ ਘਟਨਾ ਸੋਮਵਾਰ ਦੇਰ ਰਾਤ ਵੇਲੇ ਦੀ ਹੈ।
[caption id="attachment_330754" align="aligncenter" width="300"]
ਪਾਕਿਸਤਾਨੀ ਡ੍ਰੋਨ ਭਾਰਤੀ ਸਰਹੱਦ ’ਚ ਹੋਇਆ ਦਾਖ਼ਲ , ਲੋਕਾਂ ’ਚ ਦਹਿਸ਼ਤ ਦਾ ਮਾਹੌਲ[/caption]
ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਮਹਿਲਾ ਨਾਲ ਬਦਸਲੂਕੀ : ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਹੋਈ 7 ਦਿਨ ਦੀ ਜੇਲ੍ਹ
ਪਾਕਿਸਤਾਨੀ ਡ੍ਰੋਨ ਦੇ ਭਾਰਤੀ ਖੇਤਰ ਅੰਦਰ ਦਾਖ਼ਲ ਹੋਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਅਲਰਟ ਹੋ ਗਈਆਂ ਹਨ।ਸੂਤਰਾਂ ਮੁਤਾਬਕ ਪਾਕਿਸਤਾਨੀ ਡ੍ਰੋਨ ਭਾਰਤ ਦੀਆਂ ਸਰਹੱਦੀ ਚੌਕੀਆਂ ਉੱਤੇ ਜਵਾਨਾਂ ਦੀ ਤਾਇਨਾਤੀ ਤੇ ਨਾਜ਼ੁਕ ਇਲਾਕਿਆਂ ਦੀ ਰੇਕੀ ਕਰ ਰਿਹਾ ਸੀ।
-PTCNews