ਮੁੱਖ ਖਬਰਾਂ

ਹੁਣ ਪਰਾਗ ਅਗਰਵਾਲ ਹੋਣਗੇ Twitter ਦੇ ਨਵੇਂ CEO , ਸਹਿ-ਸੰਸਥਾਪਕ ਜੈਕ ਡੋਰਸੀ ਨੇ ਦਿੱਤਾ ਅਸਤੀਫ਼ਾ

By Shanker Badra -- November 30, 2021 1:15 pm

ਨਵੀਂ ਦਿੱਲੀ : ਮਾਈਕ੍ਰੋਬਲਾਗਿੰਗ ਵੈੱਬਸਾਈਟ ਟਵਿੱਟਰ ਦੇ ਸਹਿ-ਸੰਸਥਾਪਕ ਜੈਕ ਡੋਰਸੀ ਨੇ ਸੋਮਵਾਰ ਨੂੰ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਇਸ ਤੋਂ ਬਾਅਦ ਕੰਪਨੀ ਦੇ ਬੋਰਡ ਨੇ ਚੀਫ ਟੈਕਨਾਲੋਜੀ ਅਫਸਰ (ਸੀਟੀਓ) ਪਰਾਗ ਅਗਰਵਾਲ ਨੂੰ ਕੰਪਨੀ ਦਾ ਨਵਾਂ ਸੀਈਓ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਖੁਦ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ।

ਹੁਣ ਪਰਾਗ ਅਗਰਵਾਲ ਹੋਣਗੇ Twitter ਦੇ ਨਵੇਂ CEO , ਸਹਿ-ਸੰਸਥਾਪਕ ਜੈਕ ਡੋਰਸੀ ਨੇ ਦਿੱਤਾ ਅਸਤੀਫ਼ਾ

ਜੈਕ ਡੋਰਸੀ ਨੇ ਇੱਕ ਬਿਆਨ ਵਿੱਚ ਕਿਹਾ, "ਮੈਂ ਟਵਿੱਟਰ ਛੱਡਣ ਦਾ ਫੈਸਲਾ ਲਿਆ ਹੈ ਕਿਉਂਕਿ ਮੇਰਾ ਮੰਨਣਾ ਹੈ ਕਿ ਕੰਪਨੀ ਆਪਣੇ ਸੰਸਥਾਪਕਾਂ ਤੋਂ ਅੱਗੇ ਵਧਣ ਲਈ ਤਿਆਰ ਹੈ। ਅਗਰਵਾਲ ਬਾਰੇ ਡੋਰਸੀ ਨੇ ਕਿਹਾ ਕਿ ਮੈਨੂੰ ਸੀਈਓ ਵਜੋਂ ਪਰਾਗ 'ਤੇ ਭਰੋਸਾ ਹੈ। ਪਿਛਲੇ 10 ਸਾਲਾਂ ਵਿੱਚ ਇੱਥੇ ਉਸਦਾ ਕੰਮ ਸ਼ਾਨਦਾਰ ਰਿਹਾ ਹੈ।

ਹੁਣ ਪਰਾਗ ਅਗਰਵਾਲ ਹੋਣਗੇ Twitter ਦੇ ਨਵੇਂ CEO , ਸਹਿ-ਸੰਸਥਾਪਕ ਜੈਕ ਡੋਰਸੀ ਨੇ ਦਿੱਤਾ ਅਸਤੀਫ਼ਾ

ਪਰਾਗ ਅਗਰਵਾਲ ਨੇ ਇਸ ਬਾਰੇ ਕਿਹਾ ਕਿ ਮੈਂ ਬੋਰਡ ਦਾ ਮੇਰੇ 'ਤੇ ਅਤੇ ਮੇਰੀ ਅਗਵਾਈ 'ਚ ਵਿਸ਼ਵਾਸ ਜਤਾਉਣ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ। ਮੈਂ ਜੈਕ ਦਾ ਉਸਦੀ ਨਿਰੰਤਰ ਸਲਾਹ, ਸਮਰਥਨ ਅਤੇ ਭਾਗੀਦਾਰੀ ਲਈ ਧੰਨਵਾਦੀ ਹਾਂ। ਮੈਂ ਜੈਕ ਡੋਰਸੀ ਦੀ ਅਗਵਾਈ ਹੇਠ ਕੰਪਨੀ ਦੁਆਰਾ ਕੀਤੀਆਂ ਪ੍ਰਾਪਤੀਆਂ 'ਤੇ ਨਿਰਮਾਣ ਕਰਨ ਦੀ ਉਮੀਦ ਕਰਦਾ ਹਾਂ।

ਹੁਣ ਪਰਾਗ ਅਗਰਵਾਲ ਹੋਣਗੇ Twitter ਦੇ ਨਵੇਂ CEO , ਸਹਿ-ਸੰਸਥਾਪਕ ਜੈਕ ਡੋਰਸੀ ਨੇ ਦਿੱਤਾ ਅਸਤੀਫ਼ਾ

ਅਗਰਵਾਲ ਨੇ ਕਿਹਾ, ਇਸ ਸਮੇਂ ਪੂਰੀ ਦੁਨੀਆ ਸਾਨੂੰ ਦੇਖ ਰਹੀ ਹੈ। ਅੱਜ ਦੀਆਂ ਖ਼ਬਰਾਂ ਬਾਰੇ ਲੋਕ ਵੱਖ-ਵੱਖ ਵਿਚਾਰ ਦਿਖਾਉਣਗੇ। ਅਜਿਹਾ ਇਸ ਲਈ ਕਿਉਂਕਿ ਉਹ ਟਵਿੱਟਰ ਅਤੇ ਸਾਡੇ ਭਵਿੱਖ ਦੀ ਪਰਵਾਹ ਕਰਦਾ ਹੈ। ਇਹ ਇਸ ਗੱਲ ਦਾ ਸੰਕੇਤ ਹੈ ਕਿ ਸਾਡਾ ਕੰਮ ਮਹੱਤਵਪੂਰਨ ਹੈ। ਆਓ ਦੁਨੀਆ ਨੂੰ ਟਵਿੱਟਰ ਦੀ ਪੂਰੀ ਸਮਰੱਥਾ ਦਿਖਾਉਂਦੇ ਹਾਂ।

ਹੁਣ ਪਰਾਗ ਅਗਰਵਾਲ ਹੋਣਗੇ Twitter ਦੇ ਨਵੇਂ CEO , ਸਹਿ-ਸੰਸਥਾਪਕ ਜੈਕ ਡੋਰਸੀ ਨੇ ਦਿੱਤਾ ਅਸਤੀਫ਼ਾ

ਟਵਿੱਟਰ ਨਾਲ ਜੁੜਨ ਤੋਂ ਪਹਿਲਾਂ ਪਰਾਗ ਅਗਰਵਾਲ ਨੇ ਯਾਹੂ, ਮਾਈਕ੍ਰੋਸਾਫਟ ਅਤੇ ਏਟੀਐਂਡਟੀ ਵਰਗੀਆਂ ਪ੍ਰਮੁੱਖ ਅਮਰੀਕੀ ਕੰਪਨੀਆਂ ਨਾਲ ਕੰਮ ਕੀਤਾ ਹੈ। ਪਰਾਗ ਅਗਰਵਾਲ ਦੀ ਨਿਯੁਕਤੀ ਤੋਂ ਇਲਾਵਾ ਟਵਿੱਟਰ ਨੇ 2016 ਤੋਂ ਕੰਪਨੀ ਦੇ ਬੋਰਡ ਮੈਂਬਰ ਬ੍ਰੈਟ ਟੇਲਰ ਨੂੰ ਤੁਰੰਤ ਪ੍ਰਭਾਵ ਨਾਲ ਬੋਰਡ ਦੇ ਸੁਤੰਤਰ ਚੇਅਰਮੈਨ ਵਜੋਂ ਨਿਯੁਕਤ ਕਰਨ ਦਾ ਵੀ ਐਲਾਨ ਕੀਤਾ ਹੈ।

CEO Parag Agrawal hopes to extend Twitter's reach, continue progress ਹੁਣ ਪਰਾਗ ਅਗਰਵਾਲ ਹੋਣਗੇ Twitter ਦੇ ਨਵੇਂ CEO , ਸਹਿ-ਸੰਸਥਾਪਕ ਜੈਕ ਡੋਰਸੀ ਨੇ ਦਿੱਤਾ ਅਸਤੀਫ਼ਾ

ਕੌਣ ਹੈ ਪਰਾਗ ਅਗਰਵਾਲ?

ਪਰਾਗ ਅਗਰਵਾਲ ਨੂੰ ਟਵਿੱਟਰ ਵਿੱਚ ਸੀਟੀਓ ਯਾਨੀ ਮੁੱਖ ਤਕਨਾਲੋਜੀ ਅਧਿਕਾਰੀ ਵਜੋਂ ਨਿਯੁਕਤ ਕੀਤਾ ਗਿਆ ਹੈ। ਸਟੈਂਡਫੋਰਡ ਯੂਨੀਵਰਸਿਟੀ ਵਿੱਚ ਪੜ੍ਹਦਿਆਂ ਉਸਨੇ ਮਾਈਕ੍ਰੋਸਾੱਫਟ, ਯਾਹੂ ਅਤੇ ਏਟੀਐਂਡਟੀ ਵਰਗੀਆਂ ਦਿੱਗਜਾਂ ਵਿੱਚ ਇੰਟਰਨਸ਼ਿਪ ਵੀ ਕੀਤੀ। ਟਵਿੱਟਰ ਦੇ ਨਵੇਂ ਸੀਈਓ ਪਰਾਗ ਅਗਰਵਾਲ ਕੋਲ ਆਈਆਈਟੀ ਬੰਬੇ ਤੋਂ ਇੰਜੀਨੀਅਰਿੰਗ ਦੀ ਡਿਗਰੀ ਹੈ। ਇਸ ਤੋਂ ਇਲਾਵਾ ਉਸਨੇ ਸਟੈਨਫੋਰਡ ਯੂਨੀਵਰਸਿਟੀ ਤੋਂ ਕੰਪਿਊਟਰ ਵਿਗਿਆਨ ਵਿੱਚ ਡਾਕਟਰੇਟ ਕੀਤੀ ਹੈ।
-PTCNews

  • Share