Fri, Apr 26, 2024
Whatsapp

ਮੇਰਾ ਅਸੂਲ ਹੈ ਕਿ ਮੈਂ ਕਦੇ ਵੀ ਚੋਣਾਂ ਨੂੰ ਦੇਖ ਕੇ ਝੂਠੇ ਵਾਅਦੇ ਨਹੀਂ ਕਰਦਾ : ਪ੍ਰਕਾਸ਼ ਸਿੰਘ ਬਾਦਲ

Written by  Shanker Badra -- December 14th 2021 04:39 PM
ਮੇਰਾ ਅਸੂਲ ਹੈ ਕਿ ਮੈਂ ਕਦੇ ਵੀ ਚੋਣਾਂ ਨੂੰ ਦੇਖ ਕੇ ਝੂਠੇ ਵਾਅਦੇ ਨਹੀਂ ਕਰਦਾ : ਪ੍ਰਕਾਸ਼ ਸਿੰਘ ਬਾਦਲ

ਮੇਰਾ ਅਸੂਲ ਹੈ ਕਿ ਮੈਂ ਕਦੇ ਵੀ ਚੋਣਾਂ ਨੂੰ ਦੇਖ ਕੇ ਝੂਠੇ ਵਾਅਦੇ ਨਹੀਂ ਕਰਦਾ : ਪ੍ਰਕਾਸ਼ ਸਿੰਘ ਬਾਦਲ

ਮੋਗਾ : ਸ਼੍ਰੋਮਣੀ ਅਕਾਲੀ ਦਲ ਦੀ 100ਵੀਂ ਵਰ੍ਹੇਗੰਢ ਮੌਕੇ ਮੋਗਾ ਦੇ ਕਿੱਲੀ ਚਾਹਲਾਂ ਵਿੱਚ ਪਾਰਟੀ ਦੀ ਇਤਿਹਾਸਿਕ ਰੈਲੀ ਵਿੱਚ ਪੰਜਾਬ ਦੇ ਵੱਖ- ਵੱਖ ਹਲਕਿਆਂ ਤੋਂ ਲੱਖਾਂ ਦੀ ਗਿਣਤੀ ਵਿੱਚ ਵਰਕਰ ਪਹੁੰਚੇ। ਸ਼੍ਰੋਮਣੀ ਅਕਾਲੀ ਦਲ ਭਾਰਤ ਦੀ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਹੈ, ਜੋ ਪੰਜਾਬ ਦੇ ਲੋਕਾਂ ਲਈ ਲੜ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿਕਾਸ ਦੀ ਜਾਮਣ ਜਮਾਤ ਹੈ, ਇਸ ਪਾਰਟੀ ਨੇ ਪੰਥ ਅਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਵੱਡੀ ਘਾਲਣਾ ਘਾਲੀ ਹੈ। [caption id="attachment_558321" align="aligncenter" width="300"] ਮੇਰਾ ਅਸੂਲ ਹੈ ਕਿ ਮੈਂ ਕਦੇ ਵੀ ਚੋਣਾਂ ਨੂੰ ਦੇਖ ਕੇ ਝੂਠੇ ਵਾਅਦੇ ਨਹੀਂ ਕਰਦਾ : ਪ੍ਰਕਾਸ਼ ਸਿੰਘ ਬਾਦਲ[/caption] ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਮੇਰੀ ਖੁਸ਼ਕਿਸਮਤੀ ਹੈ ਕਿ ਲੰਬੇ ਬਾਅਦ ਸੰਗਤ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਮੋਗਾ 'ਚ ਹੋਣ ਵਾਲੀਆਂ ਰੈਲੀਆਂ ਹਮੇਸ਼ਾਂ ਖਾਸ ਹੁੰਦੀਆਂ ਪਰ ਇਹ ਰੈਲੀ ਹੋਰ ਵੀ ਖਾਸ ਇਸ ਕਰਕੇ ਹੈ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦਾ 100ਵਾਂ ਸਥਾਪਨਾ ਦਿਵਸ ਮਨਾ ਰਹੇ ਹਾਂ। ਉਨ੍ਹਾਂ ਸਭ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਲੱਖ -ਲੱਖ ਵਧਾਈਆਂ ਦਿੱਤੀਆਂ ਹਨ। [caption id="attachment_558323" align="aligncenter" width="300"] ਮੇਰਾ ਅਸੂਲ ਹੈ ਕਿ ਮੈਂ ਕਦੇ ਵੀ ਚੋਣਾਂ ਨੂੰ ਦੇਖ ਕੇ ਝੂਠੇ ਵਾਅਦੇ ਨਹੀਂ ਕਰਦਾ : ਪ੍ਰਕਾਸ਼ ਸਿੰਘ ਬਾਦਲ[/caption] ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਜ਼ੁਲਮ ਅਤੇ ਅੱਤਿਆਚਾਰ ਦੇ ਖਿਲਾਫ਼ ਅੱਜ ਤੋਂ 100 ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦਾ ਮੁੱਢ ਬੰਨ੍ਹਿਆ ਸੀ। ਉਨ੍ਹਾਂ ਕਿਹਾ ਕਿ ਸਾਰੀਆਂ ਸਰਕਾਰਾਂ ਦੀ ਕੋਸ਼ਿਸ਼ ਰਹੀ ਹੈ ਕਿ ਗੁਰਧਾਮਾਂ ਉੱਤੇ ਕਬਜ਼ਾ ਕੀਤਾ ਜਾਵੇ। ਉਨ੍ਹਾਂ ਕਿਹਾ ਸਭ ਸਰਕਾਰਾਂ ਨੇ ਕੋਸ਼ਿਸ਼ਾਂ ਕੀਤੀਆਂ , ਕਾਂਗਰਸ ਨੇ ਵੀ ਕਈ ਵਾਰ ਬੋਰਡ ਬਣਾ ਕੇ ਗੁਰਧਾਮਾਂ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋ ਸਕੇ। [caption id="attachment_558320" align="aligncenter" width="300"] ਮੇਰਾ ਅਸੂਲ ਹੈ ਕਿ ਮੈਂ ਕਦੇ ਵੀ ਚੋਣਾਂ ਨੂੰ ਦੇਖ ਕੇ ਝੂਠੇ ਵਾਅਦੇ ਨਹੀਂ ਕਰਦਾ : ਪ੍ਰਕਾਸ਼ ਸਿੰਘ ਬਾਦਲ[/caption] ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਆ ਰਹੀਆਂ ਹਨ , ਤੁਹਾਡੇ ਬੱਚਿਆਂ ਦੀ ਕਿਸਮਤ ਦਾ ਮਾਮਲਾ ਹੈ। ਓਹੀ ਸਰਕਾਰ ਤੁਹਾਡਾ ਭਲਾ ਕਰੇਗੀ , ਜਿਸ ਦਾ ਦਿਲ , ਦਿਮਾਗ ਤੁਹਾਡੇ ਵੱਲ ਹੋਵੇ। ਉਨ੍ਹਾਂ ਕਿਹਾ ਪੰਜਾਬ ਦੇ ਲੋਕਾਂ ਨੂੰ ਸੁੱਖ ਸਹੂਲਤਾਂ ਸਾਡੀ ਸਰਕਾਰ ਵੇਲੇ ਹੀ ਮਿਲੀਆਂ ਹਨ ਅਤੇ ਅਸੀਂ ਪਹਿਲਾਂ ਵੀ ਮਿਲ ਕੇ ਪਾਰਲੀਮੈਂਟ ਚੋਣਾਂ ਜਿੱਤੀਆਂ ਸੀ। ਉਨ੍ਹਾਂ ਕਿਹਾ ਮੈਨੂੰ ਉਮੀਦ ਹੈ ਕਿ ਇਸ ਵਾਰ ਵੀ ਹੈਰਾਨੀਜਨਕ ਨਤੀਜੇ ਆਉਣਗੇ। [caption id="attachment_558318" align="aligncenter" width="300"] ਮੇਰਾ ਅਸੂਲ ਹੈ ਕਿ ਮੈਂ ਕਦੇ ਵੀ ਚੋਣਾਂ ਨੂੰ ਦੇਖ ਕੇ ਝੂਠੇ ਵਾਅਦੇ ਨਹੀਂ ਕਰਦਾ : ਪ੍ਰਕਾਸ਼ ਸਿੰਘ ਬਾਦਲ[/caption] ਪ੍ਰਕਾਸ਼ ਸਿੰਘ ਬਾਦਲ ਨੇ 84 ਮਾਮਲੇ 'ਤੇ ਕਾਂਗਰਸ ਨੂੰ ਘੇਰਿਆ ਹੈ। ਮੇਰੀ ਅਕਾਲੀ ਦਲ ਪ੍ਰਧਾਨ ਜੋ ਵੀ ਡਿਊਟੀ ਲਗਾਉਣਗੇ , ਮੈਂ ਚੰਗੀ ਤਰ੍ਹਾਂ ਨਿਭਾਵਾਂਗਾ। ਉਨ੍ਹਾਂ ਕਿਹਾ ਕਿ ਤੁਹਾਡਾ ਮੁਕਾਬਲਾ 3 ਸਰਕਾਰਾਂ ਨਾਲ ਹੈ , ਇੱਕ ਕੇਂਦਰ ਸਰਕਾਰ , ਦੂਜੀ ਪੰਜਾਬ ਕਾਂਗਰਸ ਸਰਕਾਰ ਅਤੇ ਤੀਜੀ ਦਿੱਲੀ ਦੀ ਕੇਜਰੀਵਾਲ ਸਰਕਾਰ। ਮੈਨੂੰ ਉਮੀਦ ਹੈ ਕਿ ਤੁਸੀਂ ਚੋਣਾਂ ਜਿੱਤ ਕੇ ਅਕਾਲੀ -ਬਸਪਾ ਸਰਕਾਰ ਬਣਾਓਗੇ। [caption id="attachment_558319" align="aligncenter" width="300"] ਮੇਰਾ ਅਸੂਲ ਹੈ ਕਿ ਮੈਂ ਕਦੇ ਵੀ ਚੋਣਾਂ ਨੂੰ ਦੇਖ ਕੇ ਝੂਠੇ ਵਾਅਦੇ ਨਹੀਂ ਕਰਦਾ : ਪ੍ਰਕਾਸ਼ ਸਿੰਘ ਬਾਦਲ[/caption] ਉਨ੍ਹਾਂ ਕਿਹਾ ਕਿ ਮੇਰਾ ਅਸੂਲ ਹੈ ਕਿ ਮੈਂ ਕਦੇ ਵੀ ਚੋਣਾਂ ਨੂੰ ਦੇਖ ਕੇ ਝੂਠੇ ਵਾਅਦੇ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਮੈਨੂੰ ਮਾਣ ਹੈ ਕਿ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਸਾਨੀ ਮੁੱਦਿਆਂ 'ਤੇ ਆਪਣੀ ਵਜ਼ਾਰਤ ਛੱਡੀ ਹੈ , ਕੋਈ ਪਿੰਡ ਦੀ ਚੌਂਕੀਦਾਰੀ ਨਹੀਂ ਛੱਡਦਾ। ਦੱਸ ਦੇਈਏ ਕਿ 14 ਦਸੰਬਰ 1920 'ਚ ਇਤਿਹਾਸਕ ਗੁਰਦੁਆਰਿਆਂ ਨੂੰ ਮਹੰਤਾਂ ਦੇ ਕਬਜ਼ੇ ਤੋਂ ਮੁਕਤ ਕਰਵਾਉਣ ਦੇ ਉਦੇਸ਼ ਨਾਲ ਬਣੀ ਇਸ ਪਾਰਟੀ ਨੇ ਕਈ ਉਤਰਾਅ-ਚੜ੍ਹਾਅ ਵੇਖੇ। -PTCNews


Top News view more...

Latest News view more...