Tue, Apr 30, 2024
Whatsapp

ਪਟਿਆਲਾ : ਡਰੱਗ ਮਾਮਲੇ ‘ਚ ਨਾਮਜ਼ਦ ਏਐੱਸਆਈ ਰੇਨੂੰ ਬਾਲਾ ਤੇ ਉਸਦਾ ਪਤੀ ਸੁਰਿੰਦਰ ਸਿੰਘ ਬਰਖਾਸਤ

Written by  Shanker Badra -- November 02nd 2019 12:27 PM
ਪਟਿਆਲਾ : ਡਰੱਗ ਮਾਮਲੇ ‘ਚ ਨਾਮਜ਼ਦ ਏਐੱਸਆਈ ਰੇਨੂੰ ਬਾਲਾ ਤੇ ਉਸਦਾ ਪਤੀ ਸੁਰਿੰਦਰ ਸਿੰਘ ਬਰਖਾਸਤ

ਪਟਿਆਲਾ : ਡਰੱਗ ਮਾਮਲੇ ‘ਚ ਨਾਮਜ਼ਦ ਏਐੱਸਆਈ ਰੇਨੂੰ ਬਾਲਾ ਤੇ ਉਸਦਾ ਪਤੀ ਸੁਰਿੰਦਰ ਸਿੰਘ ਬਰਖਾਸਤ

ਪਟਿਆਲਾ : ਡਰੱਗ ਮਾਮਲੇ ‘ਚ ਨਾਮਜ਼ਦ ਏਐੱਸਆਈ ਰੇਨੂੰ ਬਾਲਾ ਤੇ ਉਸਦਾ ਪਤੀ ਸੁਰਿੰਦਰ ਸਿੰਘ ਬਰਖਾਸਤ:ਪਟਿਆਲਾ : ਹੈਰੋਇਨ ਸਮੇਤ ਗਿ੍ਫ਼ਤਾਰ ਮਹਿਲਾ ਏਐੱਸਆਈ ਰੇਨੂੰ ਬਾਲਾ ਅਤੇ ਉਸ ਦੇ ਪਤੀ ਏਐੱਸਆਈ ਸੁਰਿੰਦਰ ਸਿੰਘ ਨੂੰ ਵਿਭਾਗ ਨੇ ਬਰਖਾਸਤ ਕਰ ਦਿੱਤਾ ਹੈ।ਇਸ ਦੀ ਪੁਸ਼ਟੀ ਕਰਦਿਆਂ ਐੱਸਐੱਸਪੀ ਨੇ ਦੱਸਿਆ ਕਿ ਦੋਵੇਂ ਮੁਲਾਜ਼ਮਾਂ ਦਾ ਨਾਂ ਨਸ਼ਾ ਸਮੱਗਲਿੰਗ ਦੇ ਮਾਮਲੇ 'ਚ ਸਾਹਮਣੇ ਆਇਆ ਸੀ, ਜਿਸ ਤਹਿਤ ਪੁਲਿਸ ਵਿਭਾਗ ਵੱਲੋਂ ਇਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। [caption id="attachment_355455" align="aligncenter" width="300"]Patiala drug case Nominated ASI Renu Bala And Husband Surinder Singh dismissed ਪਟਿਆਲਾ : ਡਰੱਗ ਮਾਮਲੇ ‘ਚ ਨਾਮਜ਼ਦ ਏਐੱਸਆਈ ਰੇਨੂੰ ਬਾਲਾ ਤੇ ਉਸਦਾ ਪਤੀ ਸੁਰਿੰਦਰ ਸਿੰਘ ਬਰਖਾਸਤ[/caption] ਉਨ੍ਹਾਂ ਸਪੱਸ਼ਟ ਕੀਤਾ ਕਿ ਕਾਨੂੰਨ ਅਤੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਡਣ ਵਾਲਿਆਂ ਲਈ ਵਿਭਾਗ ਵਿਚ ਕੋਈ ਥਾਂ ਨਹੀਂ ਹੈ। ਫਿਲਹਾਲਤਿੰਨੇ ਪੁਲਿਸ ਰਿਮਾਂਡ 'ਤੇ ਚੱਲ ਰਹੇ ਹਨ। ਗ੍ਰਿਫਤਾਰੀ ਤੋਂ ਬਾਅਦ ਤੁਰੰਤ ਪ੍ਰਭਾਵ ਨਾਲ ਦੋਵਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਅਤੇ ਅੱਜ ਸਰਵਿਸ ਤੋਂ ਡਿਸਮਿਸ ਕਰ ਦਿੱਤਾ ਹੈ। [caption id="attachment_355454" align="aligncenter" width="300"]Patiala drug case Nominated ASI Renu Bala And Husband Surinder Singh dismissed ਪਟਿਆਲਾ : ਡਰੱਗ ਮਾਮਲੇ ‘ਚ ਨਾਮਜ਼ਦ ਏਐੱਸਆਈ ਰੇਨੂੰ ਬਾਲਾ ਤੇ ਉਸਦਾ ਪਤੀ ਸੁਰਿੰਦਰ ਸਿੰਘ ਬਰਖਾਸਤ[/caption] ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪਟਿਆਲਾ ਦੇ ਅਰਬਨ ਅਸਟੇਟ ਥਾਣੇ ‘ਚ ਤਾਇਨਾਤ ਮਹਿਲਾ ਏਐੱਸਆਈ ਰੇਨੂੰ ਬਾਲਾ ਨੂੰ ਪੱਟੀ ਦੇ ਬੱਸ ਸਟੈਂਡ ਵਿਖੇ ਨਾਰਕੋਟਿਕਸ ਵਿਭਾਗ ਦੀ ਟੀਮ ਨੇ 50 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ। ਜਿਸ ਦੇ ਸਬੰਧ ਪੱਟੀ ਵਾਸੀ ਨਸ਼ਾ ਸਮੱਗਲਰ ਨਿਸ਼ਾਨ ਸਿੰਘ ਨਾਲ ਦੱਸੇ ਗਏ ਸਨ। [caption id="attachment_355456" align="aligncenter" width="300"]Patiala drug case Nominated ASI Renu Bala And Husband Surinder Singh dismissed ਪਟਿਆਲਾ : ਡਰੱਗ ਮਾਮਲੇ ‘ਚ ਨਾਮਜ਼ਦ ਏਐੱਸਆਈ ਰੇਨੂੰ ਬਾਲਾ ਤੇ ਉਸਦਾ ਪਤੀ ਸੁਰਿੰਦਰ ਸਿੰਘ ਬਰਖਾਸਤ[/caption] ਦੱਸਿਆ ਜਾਂਦਾ ਹੈ ਕਿ ਏਐੱਸਆਈ ਰੇਨੂੰ ਬਾਲਾ ਨਿਸ਼ਾਨ ਸਿੰਘ ਨਾਲ ਪਿੱਛਲੇ ਲੰਬੇ ਸਮੇਂ ਤੋਂ ਸੰਪਰਕ 'ਚ ਸੀ, ਜਿਸ ਦੀ ਭਿਣਕ ਕਾਫ਼ੀ ਦਿਨਾਂ ਤੋਂ ਨਾਰਕੋਟਿਕਸ ਵਿਭਾਗ ਦੀ ਟੀਮ ਨੂੰ ਲੱਗ ਚੁੱਕੀ ਸੀ। ਹੁਣ ਤੱਕ ਪੁਲਿਸ ਜਾਂਚ 'ਚ ਸਾਹਮਣੇ ਆਇਆ ਹੈ ਕਿ ਏਐੱਸਆਈ ਰੇਨੂੰ ਬਾਲਾ ਤੇ ਉਸ ਦਾ ਪਤੀ ਏਐੱਸਆਈ ਸੁਰਿੰਦਰ ਸਿੰਘ ਨਸ਼ਾ ਸਮੱਗਲਰ ਦੇ ਸੰਪਰਕ 'ਚ ਸਨ। -PTCNews


Top News view more...

Latest News view more...