ਪਟਿਆਲਾ ਦੇ ਕਿਸਾਨ ਨੇ ਦਿੱਤੀ ਜਾਨ, ਖੇਤਾਂ ਚੋਂ ਮਿਲੀ ਲਾਸ਼
ਪਟਿਆਲਾ: ਪਟਿਆਲਾ ਦੇ ਨਜ਼ਦੀਕ ਪਿੰਡ ਸੈਫ਼ਦੀਪੁਰ ਵਿਚ ਇਕ ਕਿਸਾਨ ਵਲੋਂ ਖੁਦ ਦੀ ਜਾਨ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਕਿਸਾਨ ਦੀ ਪਛਾਣ ਗੁਰਪ੍ਰੀਤ ਸਿੰਘ (ਉਮਰ 40 ਸਾਲ) ਵਜੋਂ ਹੋਈ ਹੈ। ਪੜ੍ਹੋ ਹੋਰ ਖ਼ਬਰਾਂ : ਆਸਾਨ ‘thumb test’ ਨਾਲ ਵੀ ਕੀਤੀ ਜਾ ਸਕਦੀ ਹੈ ਦਿਲ ਸਬੰਧੀ ਗੰਭੀਰ ਹਾਲਤ ਦੀ ਪਛਾਣ ਮਿਲੀ ਜਾਣਕਾਰੀ ਮੁਤਾਬਕ ਗੁਰਪ੍ਰੀਤ ਸਿੰਘ ਸੋਮਵਾਰ ਤੋਂ ਲਾਪਤਾ ਸੀ, ਜਿਸ ਦੀ ਲਾਸ਼ ਪਿੰਡ ਹਸਨਪੁਰ ਦੇ ਖੇਤਾਂ ਵਿਚ ਪਈ ਮਿਲੀ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਉਸ ਦੇ ਸਹੁਰੇ ਨੇ ਆੜਤੀ ਤੋਂ ਰਕਮ ਉਧਾਰੀ ਫੜੀ ਸੀ। ਜਿਸ ਦੀ ਕੁਝ ਅਦਾਇਗੀ ਜਮੀਨ ਵੇਚ ਕੇ ਦਿੱਤੀ ਸੀ, ਜਿਸ ਤੋਂ ਬਾਅਦ ਸਹੁਰੇ ਦੀ ਮੌਤ ਹੋ ਗਈ। ਪੜ੍ਹੋ ਹੋਰ ਖ਼ਬਰਾਂ : ਦਿੱਲੀ 'ਚ ਕਾਕਟੇਲ ਡਰੱਗ ਦਾ ਇਸਤੇਮਾਲ ਸ਼ੁਰੂ, ਨਵੇਂ ਮਰੀਜ਼ਾਂ ਉੱਤੇ 70 ਫੀਸਦੀ ਕਾਰਗਰ ਇਸ ਦੌਰਾਨ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਆੜਤੀਏ ਨੇ ਬਕਾਇਆ ਰਕਮ ਲੈਣ ਲਈ ਜ਼ਮੀਨ ਉੱਤੇ ਕਬਜ਼ਾ ਕਰਨ ਦੀਆਂ ਧਮਕੀਆਂ ਦਿੱਤੀਆਂ ਸਨ। ਪੜ੍ਹੋ ਹੋਰ ਖ਼ਬਰਾਂ : ਇਕ ਦਿਨ ਵਿਚ ਕੋਰੋਨਾ ਦੇ 2.11 ਲੱਖ ਤੋਂ ਵਧੇਰੇ ਮਾਮਲੇ, 3847 ਦੀ ਮੌਤ ਗੁਰਪ੍ਰੀਤ ਇਸੇ ਗੱਲ ਤੋਂ ਪਰੇਸ਼ਾਨ ਚੱਲ ਰਿਹਾ ਸੀ। ਇਸ ਮਾਮਲੇ ਨੂੰ ਲੈ ਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। PTC News