Mon, Apr 29, 2024
Whatsapp

ਪਟਿਆਲਾ ਦੇ ਸਰਕਾਰੀ ਹਸਪਤਾਲ 'ਚ ਜਣੇਪੇ ਦੌਰਾਨ ਔਰਤ ਤੇ ਬੱਚੇ ਦੀ ਹੋਈ ਮੌਤ , ਪਰਿਵਾਰ ਨੇ ਲਾਏ ਗੰਭੀਰ ਦੋਸ਼

Written by  Shanker Badra -- May 28th 2019 01:28 PM
ਪਟਿਆਲਾ ਦੇ ਸਰਕਾਰੀ ਹਸਪਤਾਲ 'ਚ ਜਣੇਪੇ ਦੌਰਾਨ ਔਰਤ ਤੇ ਬੱਚੇ ਦੀ ਹੋਈ ਮੌਤ , ਪਰਿਵਾਰ ਨੇ ਲਾਏ ਗੰਭੀਰ ਦੋਸ਼

ਪਟਿਆਲਾ ਦੇ ਸਰਕਾਰੀ ਹਸਪਤਾਲ 'ਚ ਜਣੇਪੇ ਦੌਰਾਨ ਔਰਤ ਤੇ ਬੱਚੇ ਦੀ ਹੋਈ ਮੌਤ , ਪਰਿਵਾਰ ਨੇ ਲਾਏ ਗੰਭੀਰ ਦੋਸ਼

ਪਟਿਆਲਾ ਦੇ ਸਰਕਾਰੀ ਹਸਪਤਾਲ 'ਚ ਜਣੇਪੇ ਦੌਰਾਨ ਔਰਤ ਤੇ ਬੱਚੇ ਦੀ ਹੋਈ ਮੌਤ , ਪਰਿਵਾਰ ਨੇ ਲਾਏ ਗੰਭੀਰ ਦੋਸ਼:ਪਟਿਆਲਾ : ਸਰਕਾਰੀ ਰਜਿੰਦਰਾ ਹਸਪਤਾਲ 'ਚ ਜਣੇਪੇ ਦੌਰਾਨ ਔਰਤ ਤੇ ਉਸਦੇ ਬੱਚੇ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਤੋਂ ਬਾਅਦ ਭੜਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ 'ਚ ਹੰਗਾਮਾ ਕੀਤਾ ਹੈ।ਮ੍ਰਿਤਕਾ ਦੀ ਪਛਾਣ ਪਰਮਿੰਦਰ ਕੌਰ ਵਾਸੀ ਪਿੰਡ ਉਗੋਕੇ (ਬਰਨਾਲਾ) ਵਜੋਂ ਹੋਈ ਹੈ। [caption id="attachment_300742" align="aligncenter" width="300"]Patiala government hospital delivery During woman and child Death ਪਟਿਆਲਾ ਦੇ ਸਰਕਾਰੀ ਹਸਪਤਾਲ 'ਚ ਜਣੇਪੇ ਦੌਰਾਨ ਔਰਤ ਤੇ ਬੱਚੇ ਦੀ ਹੋਈ ਮੌਤ , ਪਰਿਵਾਰ ਨੇ ਲਾਏ ਗੰਭੀਰ ਦੋਸ਼[/caption] ਇਸ ਦੌਰਾਨ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਡਾਕਟਰਾਂ 'ਤੇ ਲਾਪਰਵਾਹੀ ਦੇ ਦੋਸ਼ ਲਾਉਂਦਿਆਂ ਕਾਰਵਾਈ ਦੀ ਮੰਗ ਕੀਤੀ ਹੈ।ਦੂਸਰੇ ਪਾਸੇ ਹਸਪਤਾਲ ਪ੍ਰਸਾਸ਼ਨ ਅਨੁਸਾਰ ਜਦੋਂ ਗਰਭਵਤੀ ਔਰਤ ਨੂੰ ਹਸਪਤਾਲ ਲਿਆਂਦਾ ਗਿਆ ਸੀ ਤਾਂ ਉਸ ਦੀ ਹਾਲਤ ਪਹਿਲਾਂ ਹੀ ਖਰਾਬ ਸੀ, ਇਸ ਬਾਰੇ ਪਰਿਵਾਰ ਨੂੰ ਵੀ ਦੱਸਿਆ ਗਿਆ ਸੀ। [caption id="attachment_300743" align="aligncenter" width="300"]Patiala government hospital delivery During woman and child Death ਪਟਿਆਲਾ ਦੇ ਸਰਕਾਰੀ ਹਸਪਤਾਲ 'ਚ ਜਣੇਪੇ ਦੌਰਾਨ ਔਰਤ ਤੇ ਬੱਚੇ ਦੀ ਹੋਈ ਮੌਤ , ਪਰਿਵਾਰ ਨੇ ਲਾਏ ਗੰਭੀਰ ਦੋਸ਼[/caption] ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਰਮਿੰਦਰ ਨੂੰ ਜਣੇਪੇ ਲਈ ਸਰਕਾਰੀ ਰਜਿੰਦਰਾ ਹਸਪਤਾਲ 'ਚ ਦਾਖਲ ਕਰਵਾਇਆ ਸੀ। ਉਨ੍ਹਾਂ ਦੋਸ਼ ਲਗਾਇਆ ਹੈ ਕਿ ਅਪ੍ਰੇਸ਼ਨ ਦੌਰਾਨ ਰਾਤ ਸਮੇਂ ਪਰਮਿੰਦਰ ਕੌਰ ਤੇ ਉਸ ਦੇ ਪੇਟ ਵਿਚ ਪਲ਼ ਰਹੇ ਬੱਚੇ ਦੀ ਮੌਤ ਹੋ ਗਈ ਤੇ ਇਹ ਘਟਨਾ ਡਾਕਟਰਾਂ ਦੀ ਲਾਪਰਵਾਹੀ ਕਾਰਨ ਵਾਪਰੀ ਹੈ। [caption id="attachment_300744" align="aligncenter" width="300"]Patiala government hospital delivery During woman and child Death ਪਟਿਆਲਾ ਦੇ ਸਰਕਾਰੀ ਹਸਪਤਾਲ 'ਚ ਜਣੇਪੇ ਦੌਰਾਨ ਔਰਤ ਤੇ ਬੱਚੇ ਦੀ ਹੋਈ ਮੌਤ , ਪਰਿਵਾਰ ਨੇ ਲਾਏ ਗੰਭੀਰ ਦੋਸ਼[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਹੁਸ਼ਿਆਰਪੁਰ : ਵੈਸ਼ਨੋ ਦੇਵੀ ਮੱਥਾ ਟੇਕਣ ਜਾ ਰਹੇ ਯਾਤਰੀਆਂ ਨਾਲ ਵਾਪਰਿਆ ਭਿਆਨਿਕ ਹਾਦਸਾ , ਕਈ ਜ਼ਖਮੀ ਇਸ ਸਬੰਧੀ ਮੈਡੀਕਲ ਸੁਪਰਡੈਂਟ ਡਾ. ਰਾਜਨ ਸਿੰਗਲਾ ਨੇ ਕਿਹਾ ਕਿ ਪਰਿਵਾਰ ਵੱਲੋਂ ਲਗਾਏ ਜਾ ਰਹੇ ਦੋਸ਼ ਝੂਠੇ ਹਨ।ਗਰਭਵਤੀ ਔਰਤ ਤੇ ਉਸ ਦੇ ਬੱਚੇ ਦੀ ਹਾਲਤ ਪਹਿਲਾਂ ਹੀ ਗੰਭੀਰ ਸੀ।ਪਰਿਵਾਰ ਨੂੰ ਵੀ ਇਸ ਬਾਰੇ ਪਤਾ ਸੀ।ਮੌਤ ਹੋਣ ਦਾ ਕਾਰਨ ਡਾਕਟਰਾਂ ਦੀ ਲਾਪਰਵਾਹੀ ਨਹੀਂ ਹੈ। -PTCNews


Top News view more...

Latest News view more...