Mon, Apr 29, 2024
Whatsapp

ਨਾਭਾ ਵਿਖੇ ਅਧਿਆਪਕਾਂ ਵੱਲੋਂ ਰੋਸ ਮੁਜ਼ਾਹਰਾ, ਧਰਮਸੋਤ ਦੀ ਰਿਹਾਇਸ ਘੇਰਨ ਗਏ ਅਧਿਆਪਕਾਂ ਨਾਲ ਪ੍ਰਸ਼ਾਸ਼ਨ ਨੇ ਕੀਤੀ ਧੱਕਾ ਮੁੱਕੀ

Written by  Joshi -- November 12th 2018 05:35 PM
ਨਾਭਾ ਵਿਖੇ ਅਧਿਆਪਕਾਂ ਵੱਲੋਂ ਰੋਸ ਮੁਜ਼ਾਹਰਾ, ਧਰਮਸੋਤ ਦੀ ਰਿਹਾਇਸ ਘੇਰਨ ਗਏ ਅਧਿਆਪਕਾਂ ਨਾਲ ਪ੍ਰਸ਼ਾਸ਼ਨ ਨੇ ਕੀਤੀ ਧੱਕਾ ਮੁੱਕੀ

ਨਾਭਾ ਵਿਖੇ ਅਧਿਆਪਕਾਂ ਵੱਲੋਂ ਰੋਸ ਮੁਜ਼ਾਹਰਾ, ਧਰਮਸੋਤ ਦੀ ਰਿਹਾਇਸ ਘੇਰਨ ਗਏ ਅਧਿਆਪਕਾਂ ਨਾਲ ਪ੍ਰਸ਼ਾਸ਼ਨ ਨੇ ਕੀਤੀ ਧੱਕਾ ਮੁੱਕੀ

ਨਾਭਾ ਵਿਖੇ ਅਧਿਆਪਕਾਂ ਵੱਲੋਂ ਰੋਸ ਮੁਜ਼ਾਹਰਾ, ਧਰਮਸੋਤ ਦੀ ਰਿਹਾਇਸ ਘੇਰਨ ਗਏ ਅਧਿਆਪਕਾਂ ਨਾਲ ਪ੍ਰਸ਼ਾਸ਼ਨ ਨੇ ਕੀਤੀ ਧੱਕਾ ਮੁੱਕੀ,ਪਟਿਆਲਾ: ਪਿਛਲੇ ਕੁਝ ਦਿਨਾਂ ਤੋਂ 8886 ਐੱਸ. ਐੱਸ. ਏ./’ਰਮਸਾ’ ਅਧਿਆਪਕਾਂ ਅਤੇ ਆਦਰਸ਼ ਤੇ ਮਾਡਲ ਸਕੂਲਾਂ ਵਿਚ ਕੰਮ ਕਰਦੇ ਅਧਿਆਪਕਾਂ ਨੇ ਸਿੱਖਿਆ ਵਿਭਾਗ ਵਿਚ ਰੈਗੂਲਰ ਕਰਨ ਦੀ ਆੜ ‘ਚ ਮੌਜੂਦਾ ਸਮੇਂ ਮਿਲ ਰਹੀਆਂ ਤਨਖਾਹਾਂ ‘ਚ 65 ਤੋਂ 75 ਫੀਸਦੀ ਕਟੌਤੀ ਕਰਨ ਦੇ ਫੈਸਲੇ ਖਿਲਾਫ ਅਧਿਆਪਕਾ ਨੇ ਸੂਬੇ ਭਰ ਵਿੱਚ ਪੰਜਾਬ ਸਰਕਾਰ ਖਿਲਾਫ ਪੱਕਾ ਮੋਰਚਾ ਲਗਾਇਆ ਹੈ। ਇਸ ਦੌਰਾਨ ਅੱਜ ਸਾਂਝਾ ਅਧਿਆਪਕ ਮੋਰਚਾ ਵੱਲੋਂ ਪੰਜਾਬ ਦੇ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਕੋਠੀ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ। ਅਧਿਆਪਕਾਂ ਨੇ ਆਪਣਾ ਰੋਸ ਜਾਹਰ ਕਰਦੇ ਹੋਏ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਮਿਲੀ ਜਾਣਕਾਰੀ ਅਨੁਸਾਰ ਅਧਿਆਪਕਾਂ ਵੱਲੋਂ ਆਪਣਾ ਰੋਸ ਜਤਾਉਂਦੇ ਹੋਏ ਕੈਬਿਨੇਟ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਵੱਲ ਵਧੇ ਤਾਂ ਰਸਤੇ ਵਿੱਚ ਉਹਨਾਂ ਨੂੰ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਪੁਲਿਸ ਅਤੇ ਅਧਿਆਪਕਾਂ ਦੇ ਵਿਚਕਾਰ ਧੱਕਾ ਮੁੱਕੀ ਕੀਤੀ। ਹੋਰ ਪੜ੍ਹੋ: ਅੰਮ੍ਰਿਤਸਰ ਰੇਲ ਹਾਦਸੇ ‘ਤੇ ਮਨੁੱਖੀ ਅਧਿਕਾਰ ਕਮਿਸ਼ਨ ਹੋਇਆ ਸਖ਼ਤ ,ਰੇਲਵੇ ਅਤੇ ਪੰਜਾਬ ਸਰਕਾਰ ਨੂੰ ਭੇਜਿਆ ਨੋਟਿਸ ਇਸ ਮੌਕੇ ਆਗੂਆਂ ਨੇ ਕਿਹਾ ਕਿ ਜੇਕਰ ਜੇਕਰ ਪੰਜਾਬ ਸਰਕਾਰ ਨੇ ਅਧਿਆਪਕਾਂ ਦੀਆਂ ਮੰਗਾਂ ਦਾ ਜਲਦ ਕੋਈ ਹੱਲ ਨਾ ਕੱਢਿਆ ਤਾਂ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ 18 ਨਵੰਬਰ ਨੂੰ ਅੰਮ੍ਰਿਤਸਰ ਵਿਖੇ ਸਿੱਖਿਆ ਮੰਤਰੀ ਓ. ਪੀ. ਸੋਨੀ ਅਤੇ ਬਠਿੰਡਾ ਵਿਖੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਕੋਠੀ ਘੇਰੀ ਜਾਵੇਗੀ। —PTC News


Top News view more...

Latest News view more...