Mon, Apr 29, 2024
Whatsapp

ਅਧਿਆਪਕਾਂ ਦੀਆਂ ਟਰਮੀਨੇਸ਼ਨਾਂ ਤੇ ਸਰਕਾਰ ਦੀ ਵਾਅਦਾ ਖਿਲਾਫ਼ੀ ਵਿਰੁੱਧ ਸਮੁੱਚੇ ਅਧਿਆਪਕ ਹੋਏ ਇੱਕਜੁੱਟ, ਭਾਰੀ ਮੀਂਹ ਤੇ ਹੱਡ-ਚੀਰਵੀਂ ਠੰਡ ਦੇ ਬਾਵਜੂਦ ਫੂਕੀ ਸਰਕਾਰ ਦੀ ਅਰਥੀ

Written by  Jashan A -- January 22nd 2019 07:02 PM
ਅਧਿਆਪਕਾਂ ਦੀਆਂ ਟਰਮੀਨੇਸ਼ਨਾਂ ਤੇ ਸਰਕਾਰ ਦੀ ਵਾਅਦਾ ਖਿਲਾਫ਼ੀ ਵਿਰੁੱਧ ਸਮੁੱਚੇ ਅਧਿਆਪਕ ਹੋਏ ਇੱਕਜੁੱਟ, ਭਾਰੀ ਮੀਂਹ ਤੇ ਹੱਡ-ਚੀਰਵੀਂ ਠੰਡ ਦੇ ਬਾਵਜੂਦ ਫੂਕੀ ਸਰਕਾਰ ਦੀ ਅਰਥੀ

ਅਧਿਆਪਕਾਂ ਦੀਆਂ ਟਰਮੀਨੇਸ਼ਨਾਂ ਤੇ ਸਰਕਾਰ ਦੀ ਵਾਅਦਾ ਖਿਲਾਫ਼ੀ ਵਿਰੁੱਧ ਸਮੁੱਚੇ ਅਧਿਆਪਕ ਹੋਏ ਇੱਕਜੁੱਟ, ਭਾਰੀ ਮੀਂਹ ਤੇ ਹੱਡ-ਚੀਰਵੀਂ ਠੰਡ ਦੇ ਬਾਵਜੂਦ ਫੂਕੀ ਸਰਕਾਰ ਦੀ ਅਰਥੀ

ਅਧਿਆਪਕਾਂ ਦੀਆਂ ਟਰਮੀਨੇਸ਼ਨਾਂ ਤੇ ਸਰਕਾਰ ਦੀ ਵਾਅਦਾ ਖਿਲਾਫ਼ੀ ਵਿਰੁੱਧ ਸਮੁੱਚੇ ਅਧਿਆਪਕ ਹੋਏ ਇੱਕਜੁੱਟ, ਭਾਰੀ ਮੀਂਹ ਤੇ ਹੱਡ-ਚੀਰਵੀਂ ਠੰਡ ਦੇ ਬਾਵਜੂਦ ਫੂਕੀ ਸਰਕਾਰ ਦੀ ਅਰਥੀ,ਪਟਿਆਲਾ: ਲਗਭਗ 22 ਮਹੀਨੇ ਬੀਤ ਜਾਣ ਦੇ ਬਾਵਜੂਦ ਕਾਂਗਰਸ ਸਰਕਾਰ ਵੱਲੋਂ ਆਪਣੇ ਚੋਣ ਮੈਨੀਫੈਸਟੋ ਵਿੱਚ ਅਧਿਆਪਕਾਂ ਅਤੇ ਸਰਕਾਰੀ ਸਕੂਲਾਂ ਦੀ ਬਿਹਤਰੀ ਲਈ ਕੀਤਾ ਇੱਕ ਵੀ ਵਾਅਦਾ ਪੂਰਾ ਨਾ ਕਰਨ ਅਤੇ ਆਪਣੇ ਜਮਹੂਰੀ ਹੱਕਾਂ ਲਈ ਲੜ ਰਹੇ ਅਧਿਆਪਕਾਂ ਦੀਆਂ ਟਰਮੀਨੇਸ਼ਨਾਂ ਕਰਨ ਦੇ ਖਿਲਾਫ਼ ਪਟਿਆਲਾ ਜਿਲ੍ਹੇ ਦੇ ਸਮੂਹ ਅਧਿਆਪਕਾਂ ਨੇ ਇੱਕਜੁੱਟਤਾ ਦੀ ਮਿਸਾਲ ਕਾਇਮ ਕਰਦਿਆਂ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਅਧਿਆਪਕ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਸਥਾਨਕ ਨਹਿਰੂ ਪਾਰਕ ਵਿੱਚ ਵਿਸ਼ਾਲ ਇਕੱਤਰਤਾ ਤੋਂ ਬਾਅਦ ਜੋਰਦਾਰ ਨਾਅਰੇਬਾਜ਼ੀ ਕਰਦਿਆਂ ਰੋਸ ਮਾਰਚ ਕਰਕੇ ਪੰਜਾਬ ਸਰਕਾਰ ਦੀ ਅਰਥੀ ਨੂੰ ਲਾਂਬੂ ਲਾਇਆ। [caption id="attachment_244186" align="aligncenter" width="300"]teacher ਅਧਿਆਪਕਾਂ ਦੀਆਂ ਟਰਮੀਨੇਸ਼ਨਾਂ ਤੇ ਸਰਕਾਰ ਦੀ ਵਾਅਦਾ ਖਿਲਾਫ਼ੀ ਵਿਰੁੱਧ ਸਮੁੱਚੇ ਅਧਿਆਪਕ ਹੋਏ ਇੱਕਜੁੱਟ, ਭਾਰੀ ਮੀਂਹ ਤੇ ਹੱਡ-ਚੀਰਵੀਂ ਠੰਡ ਦੇ ਬਾਵਜੂਦ ਫੂਕੀ ਸਰਕਾਰ ਦੀ ਅਰਥੀ[/caption] ਇਸ ਮੌਕੇ ਅਧਿਆਪਕ ਸੰਘਰਸ਼ ਕਮੇਟੀ ਦੇ ਜਿਲ੍ਹਾ ਆਗੂਆਂ ਅਮਨਦੀਪ ਦੇਵੀਗੜ,ਰਣਜੀਤ ਮਾਨ,ਭਰਤ ਕੁਮਾਰ,ਅਨੂਪ ਸ਼ਰਮਾ,ਬਲਕਾਰ ਸਿੰਘ ਪੂਨੀਆ,ਜੋਗਾ ਸਿੰਘ,ਕਰਮਜੀਤ ਕੌਰ ਪਾਤੜਾਂ,ਮਨੋਜ਼ ਘਈ,ਸੁਮਿਤ ਕੁਮਾਰ,ਲਛਮਣ ਸਿੰਘ ਨਵੀਪੁਰ,ਕੁਲਦੀਪ ਪਟਿਆਲਵੀ,ਬੇਅੰਤ ਸਿੰਘ,ਪ੍ਰਵੀਨ ਸ਼ਰਮਾ ਨੇ ਕਿਹਾ ਕਿ ਸੰਘਰਸ਼ਾਂ ਦੌਰਾਨ ਹੋਈਆਂ ਸਾਰੀਆਂ ਬਰਖਾਤਗੀਆਂ, ਮੁੱਅਤਲੀਆਂ, ਆਰਜੀ ਤੇ ਪ੍ਰਬੰਧਕੀ ਅਧਾਰ ਬਦਲੀਆਂ ਨੂੰ ਮੁੱਢੋਂ ਰੱਦ ਕਰਵਾਉਣ, 8886 ਐੱਸ.ਐੱਸ.ਏ/ਰਮਸਾ, ਅਦਰਸ਼/ਮਾਡਲ ਸਕੂਲ ਅਧਿਆਪਕਾਂ ਦੀ ਤਨਖਾਹ ਕਟੌਤੀ ਦੇ ਨੋਟੀਫਿਕੇਸ਼ਨ 'ਚ ਸੋਧ ਕਰਵਾਕੇ ਪੂਰੀਆਂ ਤਨਖਾਹਾਂ 'ਤੇ ਰੈਗੂਲਰਾਇਜੇਸ਼ਨ ਕਰਵਾਉਣ, ਹੋਰ ਪੜ੍ਹੋ: ਉੜੀਸਾ ਦੇ ਕੰਧਮਾਲ ‘ਚ ਮਿੰਨੀ ਟਰੱਕ ਡਿੱਗਿਆ ਖੱਡ ‘ਚ, 8 ਲੋਕਾਂ ਦੀ ਮੌਤ, ਕਈ ਜ਼ਖਮੀ ਆਈ.ਈ.ਡੀ.ਅਧਿਆਪਕਾਂ, ਈ.ਜੀ.ਐੱਸ,ਐੱਸ.ਟੀ.ਆਰ, ਏ.ਆਈ.ਈ, ਆਈ.ਈ.ਵੀ ਵਲੰਟੀਆਰ ਅਧਿਆਪਕਾਂ ਤੇ ਸਿੱਖਿਆ ਪ੍ਰੋਵਾਇਡਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਲਿਆਕੇ ਰੈਗੂਲਰ ਕਰਵਾਉਣ, ਸਿੱਖਿਆ ਵਿਭਾਗ ਵਿੱਚਲੇ ਮਾਸਟਰ ਕਾਡਰ ਦੇ 5178 ਅਧਿਆਪਕਾਂ ਦੀ ਰੈਗੂਲਰਾਇਜੇਸ਼ਨ ਦਾ ਪੱਤਰ ਨਵੰਬਰ 2017 ਤੋਂ ਜਾਰੀ ਕਰਵਾਉਣ, ਵਿਭਾਗ ਦੀ ਪਿਕਟਸ ਸੁਸਾਇਟੀ ਦੇ ਰੈਗੂਲਰ ਕੰਪਿਊਟਰ ਅਧਿਆਪਕਾਂ ਨੂੰ ਸਿੱਧੇ ਤੌਰ 'ਤੇ ਵਿਭਾਗ ਵਿੱਚ ਮਰਜ ਕਰਨ, ਆਈ.ਈ.ਆਰ.ਟੀ, ਆਦਰਸ਼ ਸਕੂਲ (ਪੀ.ਪੀ.ਪੀ) ਅਤੇ ਐੱਸ.ਐੱਸ.ਏ. ਨਾਨ ਟੀਚਿੰਗ ਕਰਮਚਾਰੀਆਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਵਾਉਣ, ਤਾਨਾਸ਼ਾਹੀ ਨੀਤੀਆਂ ਤੇ ਅਖੌਤੀ ਪ੍ਰੋਜੈਕਟਾਂ ਰਾਹੀਂ ਸਿੱਖਿਆ ਦਾ ਉਜਾੜਾ ਕਰਨ ਵਾਲੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਵਿਭਾਗ 'ਚੋਂ ਹਟਾਉਣ, ਜਾਮ ਕੀਤੇ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਤੇ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਜਾਰੀ ਕਰਵਾਉਣ ਅਤੇ ਜਨਵਰੀ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ 'ਤੇ ਨਵੀਂ ਪੈਨਸ਼ਨ ਪ੍ਰਣਾਲੀ ਦੀ ਥਾਂ ਪੁਰਾਣੀ ਪੈਨਸ਼ਨ ਪ੍ਰਣਾਲੀ ਦੀ ਬਹਾਲੀ ਕਰਵਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਜਿੱਥੇ ਕਾਂਗਰਸ ਸਰਕਾਰ ਆਪਣੇ 2 ਸਾਲਾਂ ਦੇ ਕਾਰਜਕਾਲ ਵਿੱਚ ਸਰਕਾਰੀ ਸਕੂਲਾਂ ਵਿੱਚ ਪੜਦੇ ਬੱਚਿਆਂ ਨੂੰ ਵਰਦੀਆਂ ਦੇਣ ਤੋਂ ਭੱਜੀ ਹੈ ਉੱਥੇ ਉਸ ਨੇ ਸਰਕਾਰੀ ਸਕੂਲਾਂ ਨੂੰ ਮਿਲਣ ਵਾਲੀ ਸਕੂਲ ਗ੍ਰਾਂਟ ਤੇ ਵੀ ਰੋਕ ਲਗਾ ਦਿੱਤੀ ਹੈ ਅਤੇ ਉਲਟਾ ਅਧਿਆਪਕਾਂ ਅਤੇ ਸਕੂਲ ਮੈਨੇਜਮੇਂਟ ਕਮੇਟੀਆਂ ਨੂੰ ਦਾਨੀ ਸੱਜਣਾਂ ਅਤੇ ਐਨਜੀਓ ਤੋਂ ਵਿੱਤੀ ਸਹਾਇਤਾ ਲੈਣ ਦੇ ਹੁਕਮ ਚਾੜ ਦਿਤੇ ਹਨ। ਹੋਰ ਪੜ੍ਹੋ: ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵੱਲੋਂ ਕਿਸਾਨ ਵਿੰਗ ਦੀ ਦੂਜੀ ਸੂਚੀ ਜਾਰੀ ਅਧਿਆਪਕ ਆਗੂ ਹਰਦੀਪ ਟੋਡਰਪੁਰ ਨੇ ਕਿਹਾ ਕਿ ਸਿੱਖਿਆ ਮੰਤਰੀ ਵੱਲੋਂ ਕੀਤੀ ਬਿਆਨਬਾਜ਼ੀ ਕਿ ਬੱਚਿਆਂ ਨੂੰ ਮਿਲਣ ਵਾਲੀ ਵਰਦੀ ਦੇ ਮਾਮੂਲੀ 400 ਰੁਪਏ ਵੀ ਅਧਿਆਪਕਾਂ ਅਤੇ ਸਕੂਲ ਮੈਨੇਜਮੇਂਟ ਕਮੇਟੀਆਂ ਵੱਲੋਂ ਖਾ ਲਏ ਜਾਂਦੇ ਹਨ ਜਿੱਥੇ ਸਿੱਖਿਆ ਮੰਤਰੀ ਦੀ ਸੋਚ ਦੇ ਨੀਵੇਂ ਪੱਧਰ ਨੂੰ ਦਰਸਾਉਂਦਾ ਹੈ ਉੱਥੇ ਹੁਣ ਸਿੱਖਿਆ ਵਿਭਾਗ ਵੱਲੋਂ ਆਪਣੇ ਕਿਸੇ ਚਹੇਤੇ ਨੂੰ ਪੂਰੇ ਪੰਜਾਬ ਦੇ ਵਿਦਿਆਰਥੀਆਂ ਦੀਆਂ ਵਰਦੀਆਂ ਦਾ ਠੇਕਾ ਦਵਾ ਕੇ ਸਰਕਾਰੀ ਪੈਸਾ ਖੁਰਦ ਪੁਰਦ ਕਰਵਾਇਆ ਜਾਵੇਗਾ। ਉਹਨਾਂ ਕਿਹਾ ਕਿ ਜਿਥੇ ਪੰਜਾਬ ਸਰਕਾਰ ਨਿੱਤ ਦਿਨ ਆਮ ਲੋਕਾਂ ਤੇ ਨਵੇਂ ਨਵੇਂ ਟੈਕਸ ਲਾ ਕੇ ਜਨਤਾ ਦਾ ਕਚੁੰਬਰ ਕੱਢ ਰਹੀ ਹੈ ਉਥੇ ਉਹ ਆਮ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰਨ ਤੋਂ ਦਿਨ-ਬ-ਦੀਨ ਹੱਥ ਪਿੱਛੇ ਖਿੱਚ ਰਹੀ ਹੈ ਜਿਸ ਦੀ ਤਾਜਾ ਉਦਾਹਰਣ ਪੰਜਾਬ ਸਰਕਾਰ ਵੱਲੋਂ ਇਕ ਅਖ਼ਬਾਰ ਵਿੱਚ ਦਿਤੀ ਐਡ ਹੈ ਜਿਸ ਵਿੱਚ ਪ੍ਰਾਇਵੇਟ ਕੰਪਨੀਆਂ,ਐਨ ਜੀਓਸ ਨੂੰ ਪੰਜਾਬ ਦੇ ਸਰਕਾਰੀ ਸਕੂਲ ਅਤੇ ਹਸਪਤਾਲ ਚਲਾਉਣ ਲਈ ਕਿਹਾ ਜਾ ਰਿਹਾ ਅਤੇ ਬਦਲੇ ਵਿੱਚ ਕ੍ਰਮਵਾਰ ਬੱਚਿਆਂ ਅਤੇ ਮਰੀਜਾਂ ਤੋਂ ਭਾਰੀ ਫੀਸ ਲੈਣ ਲਈ ਛੋਟ ਦਿੱਤੀ ਜਾ ਰਹੀ ਹੈ ਜੋ ਲਾਰਿਆਂ ਵਾਲੀ ਸਰਕਾਰ ਦੇ ਨਿੱਜੀਕਰਨ ਪੱਖੀ ਚਿਹਰੇ ਨੂੰ ਬੇਨਕਾਬ ਕਰਦੀ ਹੈ। [caption id="attachment_244187" align="aligncenter" width="300"]taecher ਅਧਿਆਪਕਾਂ ਦੀਆਂ ਟਰਮੀਨੇਸ਼ਨਾਂ ਤੇ ਸਰਕਾਰ ਦੀ ਵਾਅਦਾ ਖਿਲਾਫ਼ੀ ਵਿਰੁੱਧ ਸਮੁੱਚੇ ਅਧਿਆਪਕ ਹੋਏ ਇੱਕਜੁੱਟ, ਭਾਰੀ ਮੀਂਹ ਤੇ ਹੱਡ-ਚੀਰਵੀਂ ਠੰਡ ਦੇ ਬਾਵਜੂਦ ਫੂਕੀ ਸਰਕਾਰ ਦੀ ਅਰਥੀ[/caption] ਅਧਿਆਪਕ ਸੰਘਰਸ਼ ਕਮੇਟੀ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ਦੀ ਮੁੱਢਲੀ ਜਿੰਮੇਵਾਰੀ ਨੂੰ ਪੂਰਾ ਕਰਵਾਉਣ ਸਮੇਤ ਹੋਰਨਾਂ ਮੰਗਾਂ ਮਸਲਿਆਂ ਦਾ ਪੰਜਾਬ ਸਰਕਾਰ ਵੱਲੋਂ ਜਲਦ ਹੱਲ ਨਾ ਕੱਢਣ ਦੀ ਸੂਰਤ ਵਿੱਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਸਰਕਾਰ ਦਾ ਹਰ ਪਲੇਟਫ਼ਾਰਮ ਤੇ ਵਿਰੋਧ ਕਰੇਗੀ ਤੇ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਨੂੰ ਲੋਕਾਂ ਦੀ ਕਚਹਿਰੀ ਵਿੱਚ ਨੰਗਾ ਕਰੇਗੀ।ਅੰਤ ਵਿੱਚ ਆਗੂਆਂ ਨੇ ਅਧਿਆਪਕਾਂ ਨੂੰ ਵੱਡੀ ਗਿਣਤੀ ਵਿੱਚ 27ਜਨਵਰੀ ਨੂੰ ਅੰਮ੍ਰਿਤਸਰ ਵਿਖੇ ਸਿੱਖਿਆ ਮੰਤਰੀ ਦੀ ਰਿਹਾਇਸ਼ ਦੇ ਘੇਰਾਓ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਲਈ ਆਖਿਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਪਰਮਜੀਤ ਸਿੰਘ,ਸਤਪਾਲ ਸਿੰਘ,ਹਰਵਿੰਦਰ ਰੱਖੜਾ,ਜਸਵਿੰਦਰ ਸਿੰਘ,ਗੁਰਜੀਤ ਘੱਗਾ,ਮਨੋਜ਼ ਕੁਮਾਰ,ਅੰਮ੍ਰਿਤਪਾਲ ਸਿੰਘ,ਗੁਰਪ੍ਰੀਤ ਗੁਰੀ,ਹਨੀ ਗਰਗ,ਕਰਮਿੰਦਰ ਸਿੰਘ,ਰਾਮਸ਼ਰਨ,ਕੰਵਲ ਨੈਣ, ਦਵਿੰਦਰ ਪਾਤੜਾਂ,ਰਜਿੰਦਰ ਸਮਾਣਾ,ਗਗਨ ਕਾਠਮੱਠੀ,ਅਮਨਪ੍ਰੀਤ ਕੌਰ,ਮਨਦੀਪ ਸਿੱਧੂ,ਆਦਿ ਵੱਡੀ ਗਿਣਤੀ ਵਿੱਚ ਅਧਿਆਪਕ ਹਾਜਰ ਸਨ। -PTC News


Top News view more...

Latest News view more...