Fri, Dec 26, 2025
Whatsapp

ਪਟਿਆਲਾ 'ਚ ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਸੂਬਾ ਪੱਧਰੀ ਹੱਲਾ ਬੋਲ ਰੈਲੀ

Reported by:  PTC News Desk  Edited by:  Shanker Badra -- April 15th 2018 01:42 PM -- Updated: April 16th 2018 03:49 PM
ਪਟਿਆਲਾ 'ਚ ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਸੂਬਾ ਪੱਧਰੀ ਹੱਲਾ ਬੋਲ ਰੈਲੀ

ਪਟਿਆਲਾ 'ਚ ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਸੂਬਾ ਪੱਧਰੀ ਹੱਲਾ ਬੋਲ ਰੈਲੀ

ਪਟਿਆਲਾ 'ਚ ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਸੂਬਾ ਪੱਧਰੀ ਹੱਲਾ ਬੋਲ ਰੈਲੀ:ਪਟਿਆਲਾ 'ਚ ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੂਬਾਈ ਹੱਲਾ ਬੋਲ ਰੈਲੀ ਜਾਰੀ ਹੈ।ਇਸ ਰੈਲੀ ਵਿਚ ਸੂਬੇ ਭਰ ਤੋਂ ਵੱਡੀ ਗਿਣਤੀ ਵਿਚ ਅਧਿਆਪਕ ਪਹੁੰਚੇ ਹੋਏ ਹਨ।ਪਟਿਆਲਾ 'ਚ ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਸੂਬਾ ਪੱਧਰੀ ਹੱਲਾ ਬੋਲ ਰੈਲੀਪੰਜਾਬ ਦੇ ਅਧਿਆਪਕ ਸਾਂਝਾ ਮੋਰਚਾ ਵਲੋਂ ਪਟਿਆਲਾ ਦੇ ਜੱਸੋਵਾਲ ਪਿੰਡ ਵਿਚ ਆਪਣੀਆਂ ਮੰਗਾਂ ਨੂੰ ਲੈ ਕੇ ਰੈਲੀ ਕੀਤੀ ਜਾ ਰਹੀ ਹੈ।ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਮਿਆਰੀ ਜਨਤਕ ਸਿੱਖਿਆ ਦੇਣ ਦੀ ਥਾਂ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਉਜਾੜਾ ਕਰਨ ਖਿਲਾਫ ਸਾਂਝੇ ਅਧਿਆਪਕ ਮੋਰਚੇ ਦੀ ਅਗਵਾਈ ਹੇਠ ਵਿਸ਼ਾਲ ਏਕਤਾ 'ਚ ਪਰੋਏ ਅਧਿਆਪਕਾਂ ਦਾ ਰੋਹ ਲਗਾਤਾਰ ਤਿੱਖਾ ਹੁੰਦਾ ਜਾ ਰਿਹਾ ਹੈ।ਕੱਚੇ ਅਧਿਆਪਕਾਂ ਤੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਥਾਂ ਮਿਲਦੀਆਂ ਤਨਖਾਹਾਂ ਵੀ ਘਟਾਉਣ ਦੀਆਂ ਕੋਸ਼ਿਸ਼ਾਂ ਕਰਨ,ਨਿੱਜ਼ੀਕਰਨ ਦੀ ਨੀਤੀ ਤਹਿਤ 800 ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਨ ਅਤੇ ਦੋਸ਼ਪੂਰਨ ਰੈਸ਼ਨਲਾਇਜੇਸ਼ਨ ਨੀਤੀ ਰਾਹੀ ਹਜ਼ਾਰਾਂ ਅਸਾਮੀਆਂ ਘਟਾਕੇ ਸਿੱਖਿਆ ਵਿਭਾਗ ਦੀ ਅਕਾਰ ਘਟਾਈ ਕਰਨ,ਬਜ਼ਟ ਵਿੱਚ ਸਿੱਖਿਆ ਲਈ ਜੀ.ਡੀ.ਪੀ ਦਾ ਘੱਟੋ ਘੱਟ 6% ਖਰਚ ਨਾ ਰੱਖਣ ਅਤੇ ਵਿਦਿਆਰਥੀਆਂ ਨੂੰ ਹਰੇਕ ਪ੍ਰਕਾਰ ਦੀਆਂ ਲੋੜੀਦੀਆਂ ਵਿੱਦਿਅਕ ਸਹੂਲਤਾਂ ਤੋਂ ਵਾਂਝੇ ਰੱਖਣ ਦੇ ਕਦਮਾਂ ਨੇ ਸਰਕਾਰ ਦੀ ਜਨਤਕ ਸਿੱਖਿਆ ਪ੍ਰਤੀ ਅਪਣਾਈ ਜਾ ਰਹੀ ਲੋਕ ਵਿਰੋਧੀ ਨੀਤੀ ਦੀ ਪ੍ਰੋੜਤਾ ਕੀਤੀ ਹੈ।ਪਟਿਆਲਾ 'ਚ ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਸੂਬਾ ਪੱਧਰੀ ਹੱਲਾ ਬੋਲ ਰੈਲੀਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਅਗਵਾਈ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਵਿੱਚਲੇ ਜੱਸੋਵਾਲ ਖੇਡ ਮੈਦਾਨ ਵਿੱਚ ਸੂਬੇ ਭਰ 'ਚੋ ਪਹੁੰਚੇ ਹਜ਼ਾਰਾਂ ਅਧਿਆਪਕਾਂ ਨੂੰ ਆਪਣੇ ਸੰਬੋਧਨ ਰਾਹੀ ਸੂਬਾ ਕਨਵੀਨਰਾਂ ਕੁਲਵੰਤ ਸਿੰਘ ਗਿੱਲ,ਬਲਕਾਰ ਸਿੰਘ ਵਲਟੋਹਾ,ਸੁਖਵਿੰਦਰ ਸਿੰਘ ਚਾਹਲ,ਭੁਪਿੰਦਰ ਸਿੰਘ ਵੜੈਚ ਅਤੇ ਬਾਜ਼ ਸਿੰਘ ਖਹਿਰਾ ਨੇ ਅਧਿਆਪਕ ਏਕਤਾ ਨੂੰ ਵੱਡੇ ਸੰਘਰਸ਼ਾਂ ਰਾਹੀ ਲੋਕ ਲਹਿਰ ਬਣਾਕੇ ਸਰਕਾਰ ਨੂੰ ਜਨਤਕ ਸਿੱਖਿਆ ਤੇ ਅਧਿਆਪਕ ਪੱਖੀ ਫੈਸਲੇ ਕਰਨ ਲਈ ਮਜਬੂਰ ਕਰਨ ਦਾ ਸੱਦਾ ਦਿੱਤਾ।ਪਟਿਆਲਾ 'ਚ ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਸੂਬਾ ਪੱਧਰੀ ਹੱਲਾ ਬੋਲ ਰੈਲੀਇਸ ਮੌਕੇ ਅਧਿਆਪਕ ਆਗੂਆਂ ਨੇ ਮੰਗ ਉਠਾਈ ਕਿ ਠੇਕਾ ਅਧਾਰਿਤ ਸਰਵ ਸਿੱਖਿਆ ਅਭਿਆਨ,ਰਮਸਾ ਅਧਿਆਪਕਾਂ ਤੇ ਕਰਮਚਾਰੀਆਂ,ਆਈਈਆਰਟੀ, ਸਿੱਖਿਆ ਵਿਭਾਗ ਦੀ ਪਿਕਟਸ ਸੁਸਾਇਟੀ ਅਧੀਨ ਰੈਗੂਲਰ ਕੰਪਿਊਟਰ ਅਧਿਆਪਕਾਂ,ਸੇਵਾ ਸ਼ਰਤਾਂ ਤਹਿਤ ਤਿੰਨ ਸਾਲ ਪੂਰੇ ਹੋਣ ਦੇ ਬਾਵਜੂਦ ਕੱਚੇ ਵਿਭਾਗੀ 5178 ਅਧਿਆਪਕਾਂ,ਸਰਕਾਰੀ ਆਦਰਸ਼,ਮਾਡਲ ਤੇ ਆਦਰਸ਼ (ਪੀ.ਪੀ.ਪੀ ਮੋਡ) ਅਤੇ ਓ.ਡੀ.ਐੱਲ ਅਧਿਆਪਕਾਂ ਨੂੰ ਪੂਰੇ ਤਨਖਾਹ ਸਕੇਲ ਤੇ ਵਿਭਾਗ 'ਚ ਰੈਗੂਲਰ ਕਰਕੇ ਹੀ ਜਨਤਕ ਸਿੱਖਿਆ ਦੇ ਖੇਤਰ ਵਿੱਚ ਚੰਗੀ ਪ੍ਰਤਿਭਾ ਦੀ ਆਮਦ ਦੀ ਆਸ ਕੀਤੀ ਜਾ ਸਕਦੀ ਹੈ। -PTCNews


Top News view more...

Latest News view more...

PTC NETWORK
PTC NETWORK