ਕਾਲੀ ਥਾਰ ਦਾ ਕਹਿਰ: ਨਸ਼ੇ 'ਚ ਟੱਲੀ ਨੌਜਵਾਨ ਨੇ ਠੋਕੀਆਂ ਕਾਰਾਂ, ਲੋਕਾਂ ਨੇ ਚਾੜ੍ਹਿਆ ਕੁਟਾਪਾ!
Thar Car Riders Viral video: ਪਟਿਆਲਾ ਦੇ 22 ਨੰਬਰ ਫਾਟਕ ਇਲਾਕੇ ਵਿੱਚ ਵੀਰਵਾਰ ਨੂੰ ਇੱਕ ਕਾਲੇ ਰੰਗ ਦੀ ਥਾਰ ਕਾਰ ਸਵਾਰਾਂ ਨੇ ਸਰੇ ਬਾਜ਼ਾਰ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਅਤੇ ਕਰੀਬ ਅੱਠ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਕਈ ਦੁਕਾਨਾਂ ਨੂੰ ਨੁਕਸਾਨ ਪਹੁੰਚਾਇਆ। ਇਸ ਦੌਰਾਨ ਲੋਕਾਂ ਨੇ ਕਿਸੇ ਤਰ੍ਹਾਂ ਭੱਜ ਕੇ ਆਪਣੀ ਜਾਨ ਬਚਾਈ। ਗੁੱਸੇ 'ਚ ਆਏ ਲੋਕਾਂ ਨੇ ਗੱਡੀ 'ਤੇ ਪਥਰਾਅ ਕੀਤਾ ਅਤੇ ਥਾਰ ਸਵਾਰਾਂ ਨੂੰ ਬੜੀ ਮੁਸ਼ਕਲ ਨਾਲ ਕਾਬੂ ਕੀਤਾ। ਲੋਕਾਂ ਨੇ ਮੁਲਜ਼ਮ ਨੌਜਵਾਨਾਂ ਦੀ ਕੁੱਟਮਾਰ ਵੀ ਕੀਤੀ।
ਇਸ ਤੋਂ ਪਹਿਲਾਂ ਡਰਾਈਵਰ ਨੇ ਇਕ ਵਿਅਕਤੀ 'ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਉੱਥੇ ਮੌਜੂਦ ਲੋਕਾਂ ਨੇ ਉਸ ਦੀ ਵੀਡੀਓ ਬਣਾ ਲਈ। ਵੀਡੀਓ 'ਚ ਇਕ ਵਿਅਕਤੀ ਉਸ ਨੂੰ ਰੋਕਣ ਲਈ ਕਾਰ 'ਤੇ ਪਥਰਾਅ ਕਰ ਰਿਹਾ ਹੈ। ਪੁਲਿਸ ਜਾਂਚ ਮੁਤਾਬਕ ਡਰਾਈਵਰ ਨੇ ਕਥਿਤ ਤੌਰ 'ਤੇ ਸ਼ਰਾਬ ਪੀਤੀ ਹੋਈ ਸੀ। ਕਾਰ 'ਚ ਉਸ ਦੇ ਨਾਲ 2 ਹੋਰ ਲੋਕ ਵੀ ਸਨ। ਡਰਾਈਵਰ ਭਦਾਸ ਦਾ ਰਹਿਣ ਵਾਲਾ ਹੈ। ਵੀਡੀਓ ਮੁਤਾਬਕ, ਥਾਰ, ਜਿਸ ਨੂੰ ਤੇਜ਼ ਰਫਤਾਰ ਨਾਲ ਚਲਾਇਆ ਜਾ ਰਿਹਾ ਸੀ, ਫਲਾਈਓਵਰ ਦੇ ਦੂਜੇ ਪਾਸੇ ਇਕ ਕਾਰ ਨਾਲ ਟਕਰਾ ਕੇ ਇਕ ਦੁਕਾਨ ਦੇ ਬਾਹਰ ਇਕ ਕਾਊਂਟਰ ਨਾਲ ਟਕਰਾ ਕੇ ਰੁਕ ਗਈ।
ਇਹ ਵੀ ਪੜ੍ਹੋ: Dhanteras 2022: ਧਨਤੇਰਸ ਦੀ ਰਾਤ ਨੂੰ ਇਸ ਸਥਾਨ 'ਤੇ ਜਗਾਓ ਦੀਵਾ, ਜੀਵਨ ਦੇ ਸਾਰੇ ਦੁੱਖ ਹੋਣੇਗੇ ਦੂਰ
ਮੁਲਜ਼ਮਾਂ ਖਿਲਾਫ ਕਾਨੂੰਨ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਨਾਲ ਜੁੜਿਆ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਦਾ ਨੋਟਿਸ ਲੈਂਦਿਆਂ ਐਸ.ਐਸ.ਪੀ ਦੀਪਕ ਪਾਰਿਕ ਨੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਥਾਰ ਨੂੰ ਹਿਰਾਸਤ ਵਿੱਚ ਲੈ ਕੇ ਮੁਲਜ਼ਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਚਸ਼ਮਦੀਦ ਅਮਨਜੀਤ ਸਿੰਘ ਨੇ ਦੱਸਿਆ ਕਿ ਉਹ 22 ਨੰਬਰ ਫਾਟਕ ਨੇੜੇ ਲੀਲਾ ਭਵਨ ਇਲਾਕੇ ਵਿੱਚ ਸੀ। ਉਸ ਦੇ ਸਾਹਮਣੇ ਇੱਕ ਤੇਜ਼ ਰਫ਼ਤਾਰ ਕਾਲੇ ਰੰਗ ਦੀ ਥਾਰ ਕਾਰ ਆਈ, ਜਿਸ ਨੇ ਪਿੱਛੇ ਤੋਂ ਇੱਕ ਬਜ਼ੁਰਗ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਜਿਵੇਂ ਹੀ ਬਜ਼ੁਰਗ ਨੇ ਬਾਹਰ ਆ ਕੇ ਦੇਖਿਆ ਤਾਂ ਥਾਰ ਸਵਾਰਾਂ ਨੇ ਗੱਡੀ ਭਜਾ ਲਈ। ਬਜ਼ੁਰਗ ਨੇ ਬੜੀ ਮੁਸ਼ਕਲ ਨਾਲ ਭੱਜ ਕੇ ਆਪਣੀ ਜਾਨ ਬਚਾਈ। ਅੱਗੇ ਜਾ ਕੇ 22 ਨੰਬਰ ਦੇ ਇਲਾਕੇ ਵਿੱਚ ਇਸ ਵਾਹਨ ਨੇ ਸਕੂਟਰਾਂ, ਮੋਟਰਸਾਈਕਲਾਂ ਅਤੇ ਕਾਰਾਂ ਆਦਿ ਸਮੇਤ ਅੱਠ ਦੇ ਕਰੀਬ ਵਾਹਨਾਂ ਨੂੰ ਟੱਕਰ ਮਾਰ ਕੇ ਨੁਕਸਾਨ ਪਹੁੰਚਾਇਆ। ਕੁਝ ਦੁਕਾਨਾਂ ਨੂੰ ਵੀ ਨੁਕਸਾਨ ਪਹੁੰਚਿਆ।
-PTC News