Tue, Dec 23, 2025
Whatsapp

ਜਿਨਸੀ ਸੋਸ਼ਣ ਦੇ ਦੋਸ਼ਾਂ ਦੇ ਚੱਲਦਿਆਂ ਪੈਟ੍ਰਿਕ ਬਰਾਊਨ ਨੇ ਪੀਸੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ

Reported by:  PTC News Desk  Edited by:  Joshi -- January 25th 2018 10:00 PM -- Updated: January 26th 2018 12:13 AM
ਜਿਨਸੀ ਸੋਸ਼ਣ ਦੇ ਦੋਸ਼ਾਂ ਦੇ ਚੱਲਦਿਆਂ ਪੈਟ੍ਰਿਕ ਬਰਾਊਨ ਨੇ ਪੀਸੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ

ਜਿਨਸੀ ਸੋਸ਼ਣ ਦੇ ਦੋਸ਼ਾਂ ਦੇ ਚੱਲਦਿਆਂ ਪੈਟ੍ਰਿਕ ਬਰਾਊਨ ਨੇ ਪੀਸੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ

Patrick Brown resigns as PC leader amid sexual harassment allegations: ਓਨਟਾਰੀਓ ਪ੍ਰੋਗਰੈਸਿਵ ਕੰਜ਼ਰਵੇਟਿਵ ਲੀਡਰ ਪੈਟ੍ਰਿਕ ਬਰਾਊਨ ਨੇ ਦੋ ਔਰਤਾਂ ਨਾਲ ਜਿਨਸੀ ਬਦਸਲੂਕੀ ਕਰਨ ਦੇ ਦੋਸ਼ ਲੱਗਣ ਤੋਂ ਬਾਅਦ ਅਸਤੀਫਾ ਦੇ ਦਿੱਤਾ ਹੈ। ਓਨਟਾਰੀਓ ਪ੍ਰੋਗਰੈਸਿਵ ਕੰਜ਼ਰਵੇਟਿਵ ਲੀਡਰ ਪੈਟ੍ਰਿਕ ਬਰਾਊਨ ਨੇ ਬੁੱਧਵਾਰ ਨੂੰ ਬਿਆਨ ਦਿੰਦਿਆਂ ਕਿਹਾ ਕਿ "ਇਹ ਦੋਸ਼ ਸਪੱਸ਼ਟ ਤੌਰ 'ਤੇ ਝੂਠੇ ਹਨ"। ਆਪਣੇ ਖਿਲਾਫ ਲੱਗੇ ਸਾਰੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਅਤੇ ਇਸ ਲਈ ਉਨ੍ਹਾਂ ਕੋਈ ਵੇਰਵਾ ਵੀ ਨਹੀਂ ਦਿੱਤਾ। ਅਸਤੀਫੇ ਤੋਂ ਕੁੱਝ ਘੰਟਿਆਂ ਬਾਅਦ ਉਨ੍ਹਾਂ ਨੇ ਚੋਣਾਂ ਤੋਂ ਚਾਰ ਮਹੀਨੇ ਪਹਿਲਾਂ ਬਿਨ੍ਹਾਂ ਕਿਸੇ ਲੀਡਰ ਦੇ ਪਾਰਟੀ ਨੂੰ ਛੱਡ ਦਿੱਤਾ, ਜਦ ਕਿ ਪੀਸੀ ਪਾਰਟੀ ਨੂੰ ਹਾਲ ਹੀ ਵਿੱਚ ਚੋਣਾਂ ਵਿੱਚ ਜਿੱਤਣ ਦੀ ਹਮਾਇਤ ਹਾਸਲ ਸੀ। Patrick Brown resigns as PC leader amid sexual harassment allegationsPatrick Brown resigns as PC leader amid sexual harassment allegations: ਉਨ੍ਹਾਂ ਨੇ ਇੱਕ ਅਧਿਕਾਰਿਕ ਬਿਆਨ ਦਿੰਦੇ ਹੋਏ ਕਿਹਾ ਕਿ ਮੈਂ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਪਾਰਟੀ ਦੇ ਨੇਤਾ ਵਜੋਂ ਇਹ ਅਸਤੀਫਾ ਦਿੱਤਾ ਹੈ। ਮੈਂ ਐਮ.ਪੀ ਅਹੁਦੇ ਨੂੰ ਉਸ ਸਮੇਂ ਸੰਭਾਲਣ ਲਈ ਤਿਆਰ ਹੋਵਾਂਗਾ ਜਦੋਂ ਮੈਂ ਇਨ੍ਹਾਂ ਸਾਰੇ ਇਲਜ਼ਾਮਾਂ ਨੂੰ ਝੂਠਾ ਸਾਬਿਤ ਕਰ ਦਵਾਂਗਾ। ਬਰਾਊਨ ਦੀ ਇੱਕ ਸਾਬਕਾ ਮੁਲਾਜ਼ਮਾ ਨੇ ਦੋਸ਼ ਲਗਾਇਆ ਕਿ ਉਸ ਨਾਲ 2013 ਵਿੱਚ ਜਿਨਸੀ ਸੋਸ਼ਣ ਕੀਤਾ ਗਿਆ ਸੀ। ਪੀੜਤਾ ਮੁਤਾਬਕ, ਬਰਾਊਨ ਨੇ ਬਹੁਤ ਰਾਤ ਨੂੰ ਸ਼ਰਾਬ ਪੀਣ ਮਗਰੋਂ ਉਸਨੂੰ ਮੰਜੇ ਤੇ ਧਕੇਲਿਆ ਅਤੇ ਜ਼ਬਰਦਸਤੀ ਉਸ ਨੂੰ ਚੁੰਮਿਆ। ਉਸ ਔਰਤ ਨੇ ਕਿਹਾ ਕਿ ਉਹ 2012 ਵਿੱਚ ਇੱਕ ਹਵਾਈ ਜਹਾਜ਼ ਵਿੱਚ ਮਿਸਟਰ ਬਰਾਊਨ ਨੂੰ ਮਿਲੀ ਸੀ, ਜਿਸ ਤੋਂ ਬਾਅਦ ਬਰਾਊਨ ਨੇ ਉਸਨੂੰ ਫੇਸਬੁੱਕ 'ਤੇ ਟਰੈਕ ਕਰ ਕੇ ਆਪਣਾ ਫੋਨ ਨੰਬਰ ਦਿੱਤਾ ਅਤੇ ਸੰਪਰਕ ਕਰਨ ਲਈ ਕਿਹਾ। ਪੀੜਤਾ ਮੁਤਾਬਕ, ਬ੍ਰਾਊਨ ਨੇ ਉਸਨੂੰ ਇਹ ਵੀ ਕਿਹਾ ਕਿ ਉਹ ਉਸਦੀ ਬਾਰ ਵਿੱਚ ਸ਼ਰਾਬ ਪੀਣ 'ਚ ਮਦਦ ਕਰ ਸਕਦੇ ਹਨ, ਕਿਉਂਕਿ ਉਸ ਵੇਲੇ ਕਾਨੂੰਨੀ ਤੌਰ 'ਤੇ ਸ਼ਰਾਬ ਨਹੀਂ ਖਰੀਦ ਸਕਦੀ ਸੀ। ਦੂਸਰੀ ਕੁੜੀ ਜੋ ਕਿ ਹਾਈ ਸਕੂਲ਼ ਦੀ ਵਿਦਿਆਰਥਣ ਸੀ ਨੇ ਕਿਹਾ ਕਿ ਉਸ ਨੂੰ ਮਿਸਟਰ ਬਰਾਊਨ ਨੇ ਜਿਸਮਾਨੀ ਸੰਬੰਧ ਬਣਾਉਣ ਦੀ ਪੇਸ਼ਕਸ਼ ਕੀਤੀ ਸੀ ਅਤੇ ਕੁਝ ਇਤਰਾਜ਼ਯੋਗ ਟਿੱਪਣੀਆਂ ਵੀ ਕੀਤੀਆਂ। ਦੱਸ ਦਈਏ ਕਿ ਇਹ ਘਟਨਾ 10 ਸਾਲ ਪਹਿਲਾਂ ਵਾਪਰੀ ਸੀ। —PTC News


Top News view more...

Latest News view more...

PTC NETWORK
PTC NETWORK