Tue, Apr 30, 2024
Whatsapp

ਪਾਵਨ ਸਰੂਪ ਮਾਮਲੇ 'ਚ ਸਮੁੱਚੀ ਅੰਤਰਿਮ ਕਮੇਟੀ ਨੇ ਇੱਕ ਘੰਟੇ ਲਈ ਵਿਰਾਸਤੀ ਮਾਰਗ 'ਤੇ ਕੀਤੀ ਸਫ਼ਾਈ ਦੀ ਸੇਵਾ

Written by  Shanker Badra -- October 07th 2020 12:38 PM -- Updated: October 07th 2020 12:42 PM
ਪਾਵਨ ਸਰੂਪ ਮਾਮਲੇ 'ਚ ਸਮੁੱਚੀ ਅੰਤਰਿਮ ਕਮੇਟੀ ਨੇ ਇੱਕ ਘੰਟੇ ਲਈ ਵਿਰਾਸਤੀ ਮਾਰਗ 'ਤੇ ਕੀਤੀ ਸਫ਼ਾਈ ਦੀ ਸੇਵਾ

ਪਾਵਨ ਸਰੂਪ ਮਾਮਲੇ 'ਚ ਸਮੁੱਚੀ ਅੰਤਰਿਮ ਕਮੇਟੀ ਨੇ ਇੱਕ ਘੰਟੇ ਲਈ ਵਿਰਾਸਤੀ ਮਾਰਗ 'ਤੇ ਕੀਤੀ ਸਫ਼ਾਈ ਦੀ ਸੇਵਾ

ਪਾਵਨ ਸਰੂਪ ਮਾਮਲੇ 'ਚ ਸਮੁੱਚੀ ਅੰਤਰਿਮ ਕਮੇਟੀ ਨੇ ਇੱਕ ਘੰਟੇ ਲਈ ਵਿਰਾਸਤੀ ਮਾਰਗ 'ਤੇ ਕੀਤੀ ਸਫ਼ਾਈ ਦੀ ਸੇਵਾ:ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ ਦੇ ਪਬਲਿਕੇਸ਼ਨ ਵਿਭਾਗ ਵਿਖੇ ਸਾਲ 2016 'ਚ ਅਗਨ ਭੇਟ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਮਾਮਲੇ 'ਚ ਪਸ਼ਚਾਤਾਪ ਨਾ ਕਰਨ ਕਰਕੇ ਪੰਜ ਸਿੰਘ ਸਾਹਿਬਾਨ ਵਲੋਂ ਮੌਜੂਦਾ ਅੰਤਰਿਮ ਕਮੇਟੀ ਨੂੰ ਧਾਰਮਿਕ ਸਜ਼ਾ ਲਾਈ ਗਈ ਸੀ। ਪੰਜ ਸਿੰਘ ਸਾਹਿਬਾਨਾਂ ਵੱਲੋਂ ਲਾਈ ਗਈ ਧਾਰਮਿਕ ਸਜ਼ਾ ਅੱਜ ਅੰਤਰਿਮ ਕਮੇਟੀ ਦੇ ਮੈਂਬਰਾਂ ਨੇ ਸ਼ੁਰੂ ਕਰ ਦਿੱਤੀ ਹੈ। [caption id="attachment_437713" align="aligncenter" width="300"] ਪਾਵਨ ਸਰੂਪ ਮਾਮਲੇ 'ਚ ਸਮੁੱਚੀ ਅੰਤਰਿਮ ਕਮੇਟੀ ਨੇ ਇੱਕ ਘੰਟੇ ਲਈ ਵਿਰਾਸਤੀ ਮਾਰਗ 'ਤੇ ਕੀਤੀ ਸਫ਼ਾਈ ਦੀ ਸੇਵਾ[/caption] ਇਸ ਦੇ ਤਹਿਤ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਸਮੇਤ ਅੰਤਰਿਮ ਕਮੇਟੀ ਦੇ ਮੈਂਬਰਾਂ ਵਲੋਂ ਸਾਰਾਗੜ੍ਹੀ ਸਰਾਂ ਤੋਂ ਲੈ ਕੇ ਘੰਟਾ ਘਰ ਚੌਕ ਤੱਕ ਝਾੜੂ ਲਗਾਉਣ ਦੀ ਸੇਵਾ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਾਏ ਗਏ ਹਨ ਅਤੇ ਇਹ ਸੇਵਾ ਲਗਾਤਾਰ ਤਿੰਨ ਦਿਨ ਜਾਰੀ ਰਹੇਗੀ। [caption id="attachment_437712" align="aligncenter" width="300"] ਪਾਵਨ ਸਰੂਪ ਮਾਮਲੇ 'ਚ ਸਮੁੱਚੀ ਅੰਤਰਿਮ ਕਮੇਟੀ ਨੇ ਇੱਕ ਘੰਟੇ ਲਈ ਵਿਰਾਸਤੀ ਮਾਰਗ 'ਤੇ ਕੀਤੀ ਸਫ਼ਾਈ ਦੀ ਸੇਵਾ[/caption] ਸ਼੍ਰੋਮਣੀ ਕਮੇਟੀ ਦੇ ਪਬਲਿਕੇਸ਼ਨ ਵਿਭਾਗ ਵਿਖੇ ਸਾਲ 2016 ਵਿਚ ਅੱਗ ਲੱਗਣ ਦੀ ਘਟਨਾ ਦੌਰਾਨ ਅਗਨ ਭੇਟ ਹੋਏ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਸਬੰਧੀ ਪਸ਼ਚਾਤਾਪ ਵਜੋਂ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਹਨ। ਅੱਜ ਸਵੇਰੇ 8 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਗਰੋਂ ਭਾਈ ਰਾਏ ਸਿੰਘ ਦੇ ਰਾਗੀ ਜੱਥੇ ਨੇ ਗੁਰੂ ਬਾਣੀ ਕੀਰਤਨ ਕੀਤਾ ਹੈ। [caption id="attachment_437716" align="aligncenter" width="300"] ਪਾਵਨ ਸਰੂਪ ਮਾਮਲੇ 'ਚ ਸਮੁੱਚੀ ਅੰਤਰਿਮ ਕਮੇਟੀ ਨੇ ਇੱਕ ਘੰਟੇ ਲਈ ਵਿਰਾਸਤੀ ਮਾਰਗ 'ਤੇ ਕੀਤੀ ਸਫ਼ਾਈ ਦੀ ਸੇਵਾ[/caption] ਦੱਸਣਯੋਗ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸਵੈ ਇੱਛਾ ਨਾਲ ਸ਼੍ਰੋਮਣੀ ਕਮੇਟੀ ਦੀ ਮੌਜੂਦਾ ਅੰਤਰਿਮ ਕਮੇਟੀ ਨੇ ਬੀਤੀ 18 ਸਤੰਬਰ ਨੂੰ ਨੈਤਿਕਤਾ ਦੇ ਆਧਾਰ 'ਤੇ ਖਿਮਾ ਯਾਚਣਾ ਕੀਤੀ ਸੀ। ਇਸ ਮੌਕੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ ਦਾ ਆਦੇਸ਼ ਦਿੱਤਾ ਗਿਆ ਸੀ ਤੇ ਪੰਜ ਸਿੰਘ ਸਾਹਿਬਾਨ ਵਲੋਂ ਮੌਜੂਦਾ ਅੰਤਰਿਮ ਕਮੇਟੀ ਨੂੰ ਧਾਰਮਿਕ ਸਜ਼ਾ ਲਾਈ ਗਈ ਸੀ। -PTCNews


Top News view more...

Latest News view more...