ਪੈਂਚਰ ਦੀ ਦੁਕਾਨ 'ਤੇ ਖੜ੍ਹੇ ਕਰ ਰਹੇ ਸਨ ਗੱਲਾਂ ਕਿ ਅਚਾਨਕ ਧਸ ਗਈ ਜ਼ਮੀਨ
ਜੈਸਲਮੇਰ (ਰਾਜਸਥਾਨ), 13 ਅਪ੍ਰੈਲ 2022: ਕੁਝ ਲੋਕ ਆਪਸ 'ਚ ਗੱਲਾਂ ਕਰ ਰਹੇ ਸਨ ਅਤੇ ਅਚਾਨਕ ਸਾਰੇ ਟੋਏ 'ਚ ਡਿੱਗ ਗਏ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਚਾਰ ਨੌਜਵਾਨ ਪੰਕਚਰ ਦੀ ਦੁਕਾਨ 'ਤੇ ਖੜ੍ਹੇ ਹੋ ਕੇ ਗੱਲਾਂ ਕਰ ਰਹੇ ਸਨ, ਜਦਕਿ ਇਕ ਮਕੈਨਿਕ ਦੋ ਪਹੀਆ ਵਾਹਨ ਦੀ ਮੁਰੰਮਤ ਕਰ ਰਿਹਾ ਸੀ। ਅਚਾਨਕ ਨਾਲੇ ਦੇ ਉੱਪਰ ਬਣੀ ਸੀਮਿੰਟ ਦੀ ਸਲੈਬ ਟੁੱਟ ਜਾਂਦੀ ਹੈ ਅਤੇ ਹਰ ਕੋਈ ਉਸ ਵਿੱਚ ਸਮਾ ਜਾਂਦਾ ਹੈ।
ਇਹ ਵੀ ਪੜ੍ਹੋ: ਵਾਇਰਲ ਵੀਡੀਓ: ਮਾਮੂਲੀ ਟੱਕਰ ਮਗਰੋਂ ਪੁਲਿਸ ਮੁਲਾਜ਼ਮ ਦੀ ਬੇਰਹਿਮੀ ਨਾਲ ਕੁੱਟਮਾਰ, ਦੋਸ਼ੀ ਪੁਲਿਸ ਹਿਰਾਸਤ 'ਚ
ਖ਼ਬਰ ਰਾਜਸਥਾਨ ਦੇ ਜੈਸਲਮੇਰ ਦੀ ਹੈ ਜਿਥੇ ਪੰਕਚਰ ਦੀ ਦੁਕਾਨ 'ਤੇ ਮੌਜੂਦ 5 ਵਿਅਕਤੀ ਨਾਲੇ 'ਚ ਡਿੱਗ ਗਏ। ਇਸ ਹਾਦਸੇ ਦਾ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਜੈਸਲਮੇਰ ਰੇਲਵੇ ਸਟੇਸ਼ਨ ਦੇ ਸਾਹਮਣੇ ਬਾਬਾ ਬਾਵਦੀ ਦੇ ਕੋਲ ਮੁੱਖ ਸੜਕ 'ਤੇ ਇੱਕ ਟਾਇਰ ਪੰਕਚਰ ਦੀ ਦੁਕਾਨ ਹੈ। ਦੁਕਾਨ ਦੇ ਸਾਹਮਣੇ ਬਰਸਾਤੀ ਨਾਲਾ ਹੈ ਅਤੇ ਉਸ 'ਤੇ ਪੱਥਰ ਦੇ ਟੋਏ ਪਏ ਹੋਏ ਹਨ। ਤਿੰਨ-ਚਾਰ ਵਿਅਕਤੀ ਡਰੇਨ ਨਾਲ ਢੱਕੀਆਂ ਪਟੜੀਆਂ 'ਤੇ ਖੜ੍ਹੇ ਸਨ, ਜਦਕਿ ਇਕ ਵਿਅਕਤੀ ਪੰਕਚਰ ਬਣਾਉਣ 'ਚ ਰੁੱਝਿਆ ਹੋਇਆ ਸੀ।
ਇਸ ਸਮੇਂ ਨਾਲਾ ਸੁੱਕਾ ਪਿਆ ਸੀ ਅਤੇ ਕਿਸੇ ਨੂੰ ਪਤਾ ਨਹੀਂ ਸੀ ਕਿ ਕੁਝ ਹੀ ਸਕਿੰਟਾਂ ਵਿੱਚ ਉਨ੍ਹਾਂ ਦੇ ਹੋਸ਼ ਉੱਡ ਜਾਣ ਵਾਲੇ ਹਨ। ਅਚਾਨਕ ਡਰੇਨ ਦੇ ਉੱਪਰ ਦੀ ਸਲੈਬ ਟੁੱਟ ਗਈ ਅਤੇ ਪੰਜ ਵਿਅਕਤੀ ਉਸ ਵਿੱਚ ਸਮਾ ਗਏ।
ਇਹ ਵੀ ਪੜ੍ਹੋ: ਟ੍ਰੈਫਿਕ ਪੁਲਿਸ ਕਰਮੀ ਵੱਲੋਂ ਪਿਆਸੇ ਬਾਂਦਰ ਨੂੰ ਪਾਣੀ ਪਿਲਾਉਣ ਦਾ ਵੀਡੀਓ ਵਾਇਰਲ
ਇੰਨਾ ਹੀ ਨਹੀਂ ਰਿਪੇਅਰ ਕੀਤੀ ਜਾ ਰਹੀ ਬਾਈਕ ਵੀ ਇਸ 'ਚ ਸਮਾ ਜਾਂਦੀ ਹੈ। ਸ਼ੁਕਰ ਹੈ ਕਿ ਉਨ੍ਹਾਂ ਨੂੰ ਜ਼ਿਆਦਾ ਸੱਟ ਨਹੀਂ ਲੱਗੀ। ਹਰ ਕੋਈ ਆਪਣੇ-ਆਪ ਨਾਲੇ ਵਿੱਚੋਂ ਬਾਹਰ ਆ ਗਿਆ। ਘਟਨਾ ਦੀ ਸੀਸੀਟੀਵੀ ਫੁਟੇਜ ਵਾਇਰਲ ਹੋ ਗਈ ਹੈ।View this post on Instagram
-PTC News