ਸਮੁੰਦਰ ਕੰਢੇ ਦੌੜਦੇ 'ਬੇਬੀ ਡਾਇਨਾਸੌਰ' ਨੂੰ ਦੇਖ ਲੋਕਾਂ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ, ਪੜ੍ਹੋ ਕੀ ਹੈ ਪੂਰਾ ਮਾਮਲਾ
ਬੇਬੀ ਡਾਇਨਾਸੌਰ: ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੇ ਹਰ ਕਿਸੀ ਨੂੰ ਹੈਰਾਨ ਕਰ ਦਿੱਤਾ ਹੈ। ਵਾਇਰਲ ਹੋ ਰਹੀ ਇਸ ਵੀਡੀਓ 'ਚ 'ਬੇਬੀ ਡਾਇਨਾਸੋਰਾਂ' ਦਾ ਇਕ ਸਮੂਹ ਬੀਚ 'ਤੇ ਦੌੜਦਾ ਦਿਖਾਈ ਦੇ ਰਿਹਾ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਭਖਦੇ ਮੁੱਦਿਆਂ ਨੂੰ ਲੈ ਕੇ ਵੱਖ ਵੱਖ ਜ਼ਿਲ੍ਹਿਆਂ ਦੇ ਡੀਸੀ ਸਾਹਿਬਾਨ ਨੂੰ ਮੰਗ ਪੱਤਰ ਦੇਣ ਪਹੁੰਚੇ ਅਕਾਲੀ ਵਫ਼ਦ
ਇਸ ਵੀਡੀਓ ਨੂੰ ਟਵਿੱਟਰ 'ਤੇ 'Buitengbieden' ਨਾਮਕ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਵੀਡੀਓ 'ਚ ਦਿਖਾਈ ਦੇ ਰਹੇ ਜੀਵ ਲੰਬੀ ਗਰਦਨ ਵਾਲੇ ਡਾਇਨਾਸੌਰ ਪ੍ਰਜਾਤੀ ਵਰਗੇ ਦਿਖਾਈ ਦੇ ਰਹੇ ਹਨ, ਜੋ ਸਮੁੰਦਰ ਚੋਂ ਨਿਕਲ ਕੇ ਸਮੁੰਦਰ ਵਾਲੇ ਪਾਸੇ ਭੱਜਦੇ ਦਿਖਾਈ ਦੇ ਰਹੇ ਹਨ।
14 ਸਕਿੰਟਾਂ ਦੀ ਇਸ ਵੀਡੀਓ ਨੇ ਟਵਿਟਰ ਯੂਜ਼ਰਸ ਨੂੰ ਪਰੇਸ਼ਾਨ ਕਰ ਦਿੱਤਾ ਹੈ। ਹਾਲਾਂਕਿ ਕੁਝ ਲੋਕਾਂ ਨੂੰ ਇਹ ਸਮਝਣ ਵਿੱਚ ਕੁਝ ਜਤਨ ਨਹੀਂ ਕਰਨਾ ਪਿਆ ਕਿ ਇਹ ਡਾਇਨਾਸੌਰਾਂ ਦਾ ਸਮੂਹ ਅਸਲ ਵਿਚ ਕਿਹੜਾ ਜਾਨਵਰ ਸੀ।
ਇਹ ਅਸਲ ਵਿਚ ਕੋਟਿਸ ਨਾਮਕ ਜਾਨਵਰ ਹੈ ਜੋ ਕਿ ਪ੍ਰੋਸੀਓਨੀਡੇ ਪਰਿਵਾਰ ਦਾ ਮੈਂਬਰ ਹੈ। ਇਹਨਾਂ ਨੂੰ ਕੋਟੀਮੁੰਡਿਸ ਵੀ ਕਿਹਾ ਜਾਂਦਾ ਹੈ। ਇਹ ਦੱਖਣੀ ਅਮਰੀਕਾ, ਮੱਧ ਅਮਰੀਕਾ, ਮੈਕਸੀਕੋ ਅਤੇ ਦੱਖਣ-ਪੱਛਮੀ ਸੰਯੁਕਤ ਰਾਜ ਦੇ ਵਸਨੀਕ ਥਣਧਾਰੀ ਜੀਵ ਹਨ।
ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਮੋਦੀ ਵੱਲੋਂ ਕਾਮਰੇਡੀ ਸੜਕ ਹਾਦਸੇ ਦੇ ਪੀੜਤਾਂ ਦੇ ਪਰਿਵਾਰਾਂ ਲਈ 2-2 ਲੱਖ ਰੁਪਏ ਸਹਾਇਤਾ ਰਾਸ਼ੀ ਦਾ ਐਲਾਨ
ਕੋਟਿਸ ਇੱਕ ਵੱਡੀ ਘਰੇਲੂ ਬਿੱਲੀ ਦੇ ਆਕਾਰ ਦਾ ਹੁੰਦਾ ਹੈ ਅਤੇ ਵਾਇਰਲ ਹੋਈ ਇਸ ਵੀਡੀਓ ਵਿਚ ਉਨ੍ਹਾਂ ਨੂੰ ਪੁੱਠਾ ਭੱਜਦਾ ਹੋਇਆ ਵਿਖਾਇਆ ਗਿਆ ਹੈ। ਪਰ ਕਈ ਲੋਕਾਂ ਨੂੰ ਵਾਰ ਵਾਰ ਵੇਖ ਵੀ ਇਸਦਾ ਸੱਚ ਸਮਝ ਨਹੀਂ ਆ ਰਿਹਾ ਜਿਸ ਕਰਕੇ ਇਹ ਵੀਡੀਓ ਇੰਟਰਨੈੱਟ 'ਤੇ ਧੜੱਲੇ ਨਾਲ ਵਾਇਰਲ ਹੋ ਚੁੱਕੀ ਹੈ।This took me a few seconds.. ? pic.twitter.com/dPpTAUeIZ8 — Buitengebieden (@buitengebieden) May 4, 2022