Petrol-Diesel Price: ਲਗਾਤਾਰ 5ਵੇਂ ਦਿਨ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਾਣੋਂ ਆਪਣੇ ਸ਼ਹਿਰ ਦਾ ਰੇਟ
Petrol-Diesel Price Today: ਦੇਸ਼ ‘ਚ ਮਹਿੰਗਾਈ ਲਗਾਤਾਰ ਵਧਦੀ ਜਾ ਰਹੀ ਹੈ। ਇਸ ਦੇ ਚਲਦੇ ਤੇਲ ਦੇ ਭਾਅ ਨੇ ਆਸਮਾਨ ਛੂਹ ਲਿਆ ਹੈ। ਦੇਸ਼ ‘ਚ ਅੱਜ ਲਗਾਤਾਰ 5ਵੇਂ ਦਿਨ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ ਹੋਇਆ ਹੈ। ਅੱਜ ਵੀ ਪੈਟਰੋਲ ਤੇ ਡੀਜ਼ਲ 35-35 ਪੈਸੇ ਮਹਿੰਗਾ ਹੋਇਆ ਹੈ। ਦਿੱਲੀ ‘ਚ ਅੱਜ ਇਕ ਲੀਟਰ ਪੈਟਰੋਲ ਦਾ ਭਾਅ 109.34 ਰੁਪਏ ਤੇ ਇਕ ਲੀਟਰ ਡੀਜ਼ਲ ਦਾ ਭਾਅ 98.07 ਰੁਪਏ ਹੋ ਗਿਆ ਹੈ।
ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ‘ਚ ਪੈਟਰੋਲ ਤੇ ਡੀਜ਼ਲ ਦੇ ਭਾਅ ਰਿਕਾਰਡ ਪੱਧਰ ‘ਤੇ ਪਹੁੰਚ ਗਏ ਹਨ। ਇੱਥੇ ਇਕ ਲੀਰ ਪੈਟਰੋਲ ਦੀ ਕੀਮਤ 109.79 ਰੁਪਏ ਤੇ ਇਕ ਲੀਟਰ ਡੀਜ਼ਲ ਦੀ ਕੀਮਤ 101.19 ਰੁਪਏ ਹੋ ਗਈ ਹੈ। ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ‘ਚ ਇਕ ਲੀਟਰ ਪੈਟਰੋਲ ਦੀ ਕੀਮਤ 115.15 ਰੁਪਏ ਹਨ।
ਉੱਥੇ ਹੀ ਇਕ ਲੀਟਰ ਡੀਜ਼ਲ 106.23 ਰੁਪਏ ਚ ਮਿਲ ਰਿਹਾ ਹੈ। ਉੱਥੇ ਹੀ ਦੱਖਣੀ ਚੇਨੱਈ ‘ਚ ਇਕ ਲੀਟਰ ਪੈਟਰੋਲ ਦੀ ਕੀਮਤ 106.04 ਰੁਪਏ ਹੈ। ਇਕ ਲੀਟਰ ਡੀਜ਼ਲ 102.25 ਰੁਪਏ ‘ਚ ਮਿਲ ਰਿਹਾ ਹੈ।
ਦੱਸ ਦੇਈਏ ਕਿ ਮੱਧ ਪ੍ਰਦੇਸ਼, ਰਾਜਸਥਾਨ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕ, ਉੜੀਸਾ, ਜੰਮੂ-ਕਸ਼ਮੀਰ ਅਤੇ ਲੱਦਾਖ ਵਿੱਚ ਪੈਟਰੋਲ ਦੀ ਕੀਮਤ 100 ਰੁਪਏ ਨੂੰ ਪਾਰ ਕਰ ਗਈ ਹੈ। ਮੁੰਬਈ ਵਿੱਚ ਪੈਟਰੋਲ ਦੀ ਕੀਮਤ ਸਭ ਤੋਂ ਵੱਧ ਹੈ।
-PTC News