ਹੁਣ ਤੱਕ ਸਭ ਤੋਂ ਵੱਧ ਹੋਈਆਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ, ਇਸ ਸੂਬੇ 'ਚ ਹੋਇਆ ਰਿਕਾਰਡ ਤੋੜ ਕੀਮਤ 92.04 ਰੁਪਏ'
ਤੇਲ ਕੰਪਨੀਆਂ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਭਗ 25 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤੇ ਜਾਣ ਤੋਂ ਬਾਅਦ 22 ਜਨਵਰੀ ਦੀ ਸਵੇਰ ਨੂੰ ਦਿੱਲੀ ਵਿਚ ਪੈਟਰੋਲ ਦੀ ਕੀਮਤ 85.45 ਰੁਪਏ ਪ੍ਰਤੀ ਲੀਟਰ ਪਹੁੰਚ ਗਈ ਸੀ। ਮੁੰਬਈ 'ਚ ਪੈਟਰੋਲ ਪ੍ਰਤੀ ਲੀਟਰ ਦੀ ਕੀਮਤ ਵੀ ਇਸ ਦੇ ਰਿਕਾਰਡ ਉੱਚੇ 92.04 ਰੁਪਏ' ਤੇ ਹੈ। ਕੱਲ੍ਹ ਦਿੱਲੀ ਵਿਚ ਪੈਟਰੋਲ ਦੀ ਕੀਮਤ 85.20 ਰੁਪਏ ਪ੍ਰਤੀ ਲੀਟਰ ਸੀ। ਦੂਜੇ ਪਾਸੇ ਡੀਜ਼ਲ 75.63 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ ਜੋ ਪਿਛਲੀ ਕੀਮਤ ਨਾਲੋਂ 25 ਪੈਸੇ ਵੱਧ ਹੈ।
ਪੜ੍ਹੋ ਪੜ੍ਹੋ : ਕਿਸਾਨਾਂ ਨਾਲ ਮੀਟਿੰਗ ਤੋਂ ਪਹਿਲਾਂ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦਾ ਵੱਡਾ ਬਿਆਨ
ਦੱਸ ਦੇਈਏ ਕਿ ਡੀਜ਼ਲ ਦੀਆਂ ਕੀਮਤਾਂ ਦੇਸ਼ ਦੇ ਕਈ ਸੂਬਿਆਂ ਵਿਚ ਰਿਕਾਰਡ ਦੇ ਪੱਧਰ ‘ਤੇ ਪਹੁੰਚ ਗਈਆਂ ਹਨ। ਪਹਿਲਾਂ ਹੀ ਭਾਰੀ ਕੀਮਤਾਂ ਤੋਂ ਪ੍ਰੇਸ਼ਾਨ ਟਰਾਂਸਪੋਰਟਰਾਂ ਨੇ ਟਰਾਂਸਪੋਰਟੇਸ਼ਨ ਲਾਗਤ ਵਿਚ 10-15 ਪ੍ਰਤੀਸ਼ਤ ਦਾ ਵਾਧਾ ਕਰਨ ਦਾ ਨਿਸਚਾ ਕੀਤਾ ਹੈ। ਪਿਛਲੇ 6 ਮਹੀਨਿਆਂ ਵਿੱਚ ਇਹ ਦੂਜਾ ਵਾਧਾ ਹੋਵੇਗਾ। ਟਰਾਂਸਪੋਰਟਰਾਂ ਅਨੁਸਾਰ ਕੀਮਤਾਂ ਇੰਨੀਆਂ ਵਧੀਆਂ ਹਨ ਕਿ ਖਪਤਕਾਰਾਂ ਤੇ ਬੋਝ ਪਾਉਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ।