ਇਹਨਾਂ ਹਦਾਇਤਾਂ ਨਾਲ ਖੁਲ੍ਹਣ ਜਾ ਰਹੀ PGI ਦੀ ਫਿਜ਼ੀਕਲ OPD

By Jagroop Kaur - October 27, 2020 4:10 pm

ਚੰਡੀਗੜ੍ਹ : ਕੋਰੋਨਾ ਮਹਾਮਾਰੀ ਦੌਰਾਨ ਬੰਦ ਕੀਤੀਆਂ ਗਈਆਂ ਸਾਰੀਆਂ ਸੁਵਿਧਾਵਾਂ ਹੁਣ ਹੌਲੀ ਹੌਲੀ ਮੁੜ ਤੋਂ ਚਾਲੂ ਹੋਣ ਲੱਗੀਆਂ ਹਨ। ਜਿੰਨਾ 'ਚ ਪਿਛਲੇ 7 ਮਹੀਨਿਆਂ ਤੋਂ ਬੰਦ ਪਈ ਪੀ. ਜੀ. ਆਈ. ਦੀ Physical OPD  ਸੇਵਾ ਵੀ ਸ਼ਾਮਿਲ ਹੈ। ਜੋ ਕਿ 2 ਨਵੰਬਰ ਤੋਂ ਖੁੱਲ੍ਹਣ ਜਾ ਰਹੀ ਹੈ ਪਰ ਓ. ਪੀ. ਡੀ. 'ਚ ਟੈਲੀ ਕੰਸਲਟੇਸ਼ਨ ਤੋਂ ਬਾਅਦ ਹੀ ਮਰੀਜ਼ ਸਰੀਰਕ ਚੈੱਕਅਪ ਲਈ ਆ ਸਕੇਗਾ। ਪੀ. ਜੀ. ਆਈ. ਪ੍ਰਸ਼ਾਸਨ ਮੁਤਾਬਕ ਪਹਿਲਾਂ ਦੀ ਤਰ੍ਹਾਂ OPD ਨੂੰ ਅਜੇ ਖੋਲ੍ਹਿਆ ਨਹੀਂ ਜਾ ਰਿਹਾ ਹੈ, ਇਸ ਲਈ ਥੋੜ੍ਹਾ ਬਦਲਾਅ ਕੀਤਾ ਗਿਆ ਹੈ ਤਾਂ ਜੋ ਲੋੜਵੰਦ ਮਰੀਜ਼ਾਂ ਨੂੰ ਇਲਾਜ ਮਿਲ ਸਕੇ। ਪੀ. ਜੀ. ਆਈ. 'ਚ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੀ ਟੈਲੀ ਕੰਸਲਟੇਸ਼ਨ Physical OPD ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗੀ।PGI-Chandigarh is the 3rd cleanest Centre-run hospital, AIIMS-Delhi on the  topਟੈਲੀ ਕੰਸਲਟੇਸ਼ਨ Physical OPD 'ਚ ਬੁਲਾਉਣ ਵਾਲਿਆਂ ਲਈ ਇਕ ਟੂਲ ਦੀ ਤਰ੍ਹਾਂ ਇਸਤੇਮਾਲ ਹੋਵੇਗਾ। ਆਨਲਾਈਨ ਚੈੱਕ ਕਰਨ ਤੋਂ ਬਾਅਦ ਹੀ ਡਾਕਟਰ ਤੈਅ ਕਰਨਗੇ ਕਿ ਕਿਸ ਮਰੀਜ਼ ਨੂੰ ਸਰੀਰਕ ਤੌਰ 'ਤੇ ਜਾਂਚਣ ਦੀ ਲੋੜ ਹੈ ਉਨ੍ਹਾਂ ਨੂੰ ਹੀ ਬੁਲਾਇਆ ਜਾਵੇਗਾ। ਹਾਲਾਂਕਿ ਪਹਿਲਾਂ ਵੀ ਟੈਲੀ ਕੰਸਲਟੇਸ਼ਨ 'ਚ 2 ਹਜ਼ਾਰ ਤੱਕ ਮਰੀਜ਼ ਰਜਿਸਟ੍ਰੇਸ਼ਨ ਕਰਵਾ ਰਹੇ ਸਨ, ਜਿਨ੍ਹਾਂ 'ਚੋਂ 500 ਦੇ ਕਰੀਬ ਮਰੀਜ਼ ਸਰੀਰਕ ਚੈਕਅਪ ਲਈ ਵੀ ਪੀ. ਜੀ. ਆਈ. 'ਚ ਆ ਰਹੇ ਸਨ ਪਰ ਹੁਣ ਹਰ ਮਹਿਕਮੇ 'ਚ 50 ਮਰੀਜ਼ਾਂ ਦੀ ਕੈਪਿੰਗ ਕਰ ਦਿੱਤੀ ਗਈ ਹੈ ਅਤੇ ਤੈਅ ਗਿਣਤੀ ਤੋਂ ਜ਼ਿਆਦਾ ਮਰੀਜ਼ ਚੈਕਅੱਪ ਲਈ ਨਹੀਂ ਬੁਲਾਏ ਜਾਣਗੇ। ਸਾਰੇ ਮਰੀਜ਼ਾਂ ਨੂੰ ਇਕੱਠੇ ਓ. ਪੀ. ਡੀ. 'ਚ ਐਂਟਰੀ ਨਹੀਂ ਮਿਲੇਗੀ।physical opd

physical opdਦੱਸਣਯੋਗ ਹੈ ਕਿ ਮਰੀਜ਼ਾਂ ਲਈ ਇਕ ਵਿਸ਼ੇਸ਼ ਹੋਲਡਿੰਗ ਏਰੀਆ ਬਣਾਇਆ ਗਿਆ ਹੈ, ਜਿੱਥੇ ਮਰੀਜ਼ ਓ. ਪੀ. ਡੀ. 'ਚ ਜਾਣ ਤੋਂ ਪਹਿਲਾਂ ਆਪਣੀ ਵਾਰੀ ਦੀ ਉਡੀਕ ਕਰਨਗੇ। ਇਸ ਦੇ ਲਈ ਹੋਲਡਿੰਗ ਏਰੀਆ ਦਾ ਕੰਮ ਛੇਤੀ-ਛੇਤੀ ਪੂਰਾ ਕਰਨ ਦੇ ਨਿਰਦੇਸ਼ ਵੀ ਦੇ ਦਿੱਤੇ ਗਏ ਹਨ।Emergency Department | Wikoff Design Studio

ਇਸ ਦੇ ਨਾਲ ਹੀ ਜਿਸ ਦੀ ਜ਼ਿੰਮੇਵਾਰੀ PGI ਦੇ ਕਮਿਊਨਿਟੀ ਮੈਡੀਸਿਨ ਮਹਿਕਮੇ ਨੂੰ ਦਿੱਤੀ ਗਈ ਹੈ। ਉਥੇ ਮਰੀਜ਼ਾਂ 'ਚ ਸਮਾਜਿਕ ਦੂਰੀ ਦੀ ਸਹੀ ਤਰੀਕੇ ਨਾਲ ਪਾਲਣਾ ਕਰਨ ਲਈ ਵਿਸ਼ੇਸ਼ ਸੁਰੱਖਿਆ ਲਗਾਈ ਹੈ। ਤਾਂ ਜੋ ਕਿਸੇ ਤਰ੍ਹਾਂ ਦੀ ਅਣਗਹਿਲੀ ਨਾ ਵਰਤੀ ਜਾਵੇ ਅਤੇ ਕੋਰੋਨਾ ਜਿਹੀ ਬਿਮਾਰੀ ਤੋਂ ਨਿਜਾਤ ਵੀ ਪਾਈ ਜਾ ਸਕੇ।

 

adv-img
adv-img