ਸੁਪਰੀਮ ਕੋਰਟ ’ਚ 4 ਅਪ੍ਰੈਲ ਤੋਂ ਹੋਵੇਗੀ ਫਿਜ਼ੀਕਲ ਸੁਣਵਾਈ: ਚੀਫ ਜਸਟਿਸ
ਨਵੀਂ ਦਿੱਲੀ : ਭਾਰਤ ਦੇ ਚੀਫ਼ ਜਸਟਿਸ ਐੱਨਵੀ ਰਾਮੰਨਾ ਨੇ ਅੱਜ ਕਿਹਾ ਕਿ ਸੁਪਰੀਮ ਕੋਰਟ 4 ਅਪ੍ਰੈਲ ਤੋਂ ਅਦਾਲਤੀ ਕੰਪਲੈਕਸ 'ਚ ਸਿੱਧੀ ਸੁਣਵਾਈ ਕਰੇਗੀ। ਚੀਫ਼ ਜਸਟਿਸ ਨੇ ਅੱਜ ਸਿਖਰਲੀ ਅਦਾਲਤ ਵਿੱਚ ਕੇਸਾਂ ਦੀ ਸੁਣਵਾਈ ਤੋਂ ਪਹਿਲਾਂ ਇਹ ਐਲਾਨ ਕੀਤਾ। ਚੀਫ਼ ਜਸਟਿਸ ਨੇ ਕਿਹਾ, ‘ਜੇਕਰ ਵਕੀਲ ਚਾਹੁਣ ਤਾਂ ਅਸੀਂ ਸੋਮਵਾਰ ਅਤੇ ਸ਼ੁੱਕਰਵਾਰ ਨੂੰ ਆਨਲਾਈਨ ਸੁਣਵਾਈ ਲਈ ਲਿੰਕ ਮੁਹੱਈਆ ਕਰਵਾਵਾਂਗੇ।’
ਇਸ ਦੌਰਾਨ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਿਕਾਸ ਸਿੰਘ ਨੇ ਫੈਸਲੇ ਲਈ ਬੈਂਚ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਸਾਰਿਆਂ ਨੂੰ ਕਾਫੀ ਰਾਹਤ ਮਿਲੇਗੀ। ਚੀਫ ਜਸਟਿਸ ਨੇ ਕਿਹਾ ਕਿ 4 ਅਪ੍ਰੈਲ ਤੋਂ ਸੁਪਰੀਮ ਕੋਰਟ ਵਿੱਚ ਸੁਣਵਾਈ ਦੀ ਪ੍ਰਕਿਰਿਆ ਫਿਜ਼ੀਕਲ ਹੋਵੇਗੀ।
ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸੀਨੀਅਰ ਐਡਵੋਕੇਟ ਵਿਕਾਸ ਸਿੰਘ ਨੇ ਸੀਜੇਆਈ ਨੂੰ ਕਿਹਾ, ਬਾਰ ਐਸੋਸੀਏਸ਼ਨ ਇਸ ਲਈ ਧੰਨਵਾਦ ਜ਼ਾਹਿਰ ਕਰਦੀ ਹੈ। ਹੁਣ ਸੁਪਰੀਮ ਕੋਰਟ ਵਿੱਚ ਵਰਚੁਅਲ ਸੁਣਵਾਈ ਹੁੰਦੀ ਹੈ।
ਜ਼ਿਕਰਯੋਗ ਹੈ ਕਿ ਮਾਰਚ 2020 ਵਿੱਚ ਸੁਪਰੀਮ ਕੋਰਟ ਵਿੱਚ ਹਰ ਸੁਣਵਾਈ ਵਰਚੂਅਲ ਹੁੰਦੀ ਹੈ। ਕੋਰੋਨਾ ਕਾਲ ਤੋਂ ਬਾਅਦ ਸੁਪਰੀਮ ਕੋਰਟ ਵਿੱਚ ਫਿਜ਼ੀਕਲ ਸੁਣਵਾਈ ਉਤੇ ਪਾਬੰਦੀ ਲਗਾ ਦਿੱਤੀ ਗਈ ਸੀ। ਇਸ ਤੋਂ ਬਾਅਦ ਸਰਵਉਚ ਅਦਾਲਤ ਵਿੱਚ ਜਿੰਨੀਆਂ ਵੀ ਸੁਣਵਾਈਆਂ ਹੁੰਦੀਆਂ ਸਨ ਇਹ ਵਰਚੂਅਲ ਹੁੰਦੀਆਂ ਸਨ। ਪਿਛਲੇ ਸਾਲ ਅਕਤੂਬਰ 'ਚ ਅਦਾਲਤ ਨੇ ਅੰਸ਼ਕ ਤੌਰ 'ਤੇ ਸਰੀਰਕ ਸੁਣਵਾਈ ਸ਼ੁਰੂ ਕੀਤੀ ਸੀ ਪਰ ਜ਼ਿਆਦਾਤਰ ਸੁਣਵਾਈਆਂ ਵਰਚੂਅਲ ਹੁੰਦੀਆਂ ਸਨ।
ਇਹ ਵੀ ਪੜ੍ਹੋ : ਦਰਜਾ ਚਾਰ ਦੀਆਂ ਪੰਜ ਪੋਸਟਾਂ ਦੇ ਲਈ 1660 ਅਰਜ਼ੀਆਂ ਪਹੁੰਚੀਆਂ