ਖੁਰਾਲਗੜ੍ਹ ਸਾਹਿਬ ਦਰਸ਼ਨ ਕਰਨ ਜਾ ਰਹੇ ਇਕ ਬੱਸ ਅਤੇ ਛੋਟੇ ਹਾਥੀ ਵਿਚ ਸਵਾਰ ਸ਼ਰਧਾਲੂ ਵੱਖ-ਵੱਖ ਹਾਦਸਿਆਂ ਵਿਚ ਫੱਟੜ
ਹੁਸ਼ਿਆਰਪੁਰ, 1 ਮਈ: ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਚਰਨ ਛੋਹ ਗੰਗਾ ਵਿਖੇ ਦਰਸ਼ਨ ਕਰਨ ਜਾ ਰਹੇ ਦੋ ਵੱਖ ਵੱਖ ਵਾਹਨਾਂ ਦੇ ਹਾਦਸਾ ਗ੍ਰਸਤ ਹੋਣ ਕਾਰਨ 2 ਦਰਜਨ ਦੇ ਕਰੀਬ ਸ਼ਰਧਾਲੂਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਇਕ ਬੱਸ ਵਿਚ ਸਵਾਰ 40 ਦੇ ਕਰੀਬ ਸ਼ਰਧਾਲੂ ਸ੍ਰੀ ਖੁਰਾਲਗੜ ਸਾਹਿਬ ਤੋਂ ਤਪ ਅਸਥਾਨ ਚਰਨ ਛੋਹ ਗੰਗਾ ਨੂੰ ਮੱਥਾ ਟੇਕਣ ਜਾ ਰਹੇ ਸਨ।
ਇਹ ਵੀ ਪੜ੍ਹੋ: ਸਰਕਾਰੀ ਸਕੀਮਾਂ ਦਾ ਲਾਭ ਪਾਰਟੀਬਾਜੀ ਤੋਂ ਉਪਰ ਉਠ ਕੇ ਦਿਆਂਗੇ - ਧਾਲੀਵਾਲ
ਅਚਾਨਕ ਬੱਸ ਦੇ ਬੇਕਾਬੂ ਹੋਣ ਕਾਰਨ ਬੱਸ ਹਾਦਸਾਗ੍ਰਸਤ ਹੋ ਗਈ। ਇਸ ਕਾਰਨ ਬੱਸ ਵਿਚ ਸਵਾਰ ਸ਼ਰਧਾਲੂਆਂ ਵਿਚੋਂ ਕਰੀਬ ਅੱਧੀ ਦਰਜਨ ਸ਼ਰਧਾਲੂ ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਗੜ੍ਹਸ਼ੰਕਰ ਵਿਖੇ ਦਾਖਲ ਕਰਵਾਇਆ ਗਿਆ। ਬੱਸ ਦੇ ਡਰਾਈਵਰ ਦੀ ਹਾਲਤ ਨੂੰ ਵੇਖਦੇ ਹੋਏ ਨਵਾਂਸ਼ਹਿਰ ਲਈ ਰੈਫਰ ਕਰ ਦਿੱਤਾ ਗਿਆ।
ਦੂਸਰੇ ਹਾਦਸੇ ਵਿੱਚ ਇੱਕ ਛੋਟੇ ਹਾਥੀ ਵਿਚ ਸਵਾਰ ਦਰਜਨ ਦੇ ਕਰੀਬ ਸ਼ਰਧਾਲੂ ਵੀ ਲਗਭਗ ਉਸੇ ਸਥਾਨ ਤੇ ਛੋਟਾ ਹਾਥੀ ਬੇਕਾਬੂ ਹੋਣ ਕਾਰਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਗੜ੍ਹਸ਼ੰਕਰ ਵਿਖੇ ਲਿਆਂਦਾ ਗਿਆ ਜਿੱਥੇ ਦੋ ਜ਼ਖਮੀਆਂ ਦੀ ਹਾਲਤ ਨੂੰ ਦੇਖਦੇ ਹੋਏ ਇੱਕ ਨੂੰ ਨਵਾਂਸ਼ਹਿਰ ਅਤੇ ਇੱਕ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਤਿੰਨ ਸਾਥੀਆਂ ਨੂੰ ਏਜੀਟੀਐਫ ਨੇ ਕੀਤਾ ਗ੍ਰਿਫਤਾਰ; 4 ਪਿਸਤੌਲ, ਅਸਲਾ ਬਰਾਮਦ
ਇਸ ਤੋਂ ਇਲਾਵਾ ਕੁੱਝ ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਬਾਥੜੀ ਹਿਮਾਚਲ ਪ੍ਰਦੇਸ਼ ਜਿੱਥੇ ਵੀ ਦਾਖਲ ਕਰਵਾਇਆ। ਡਾਕਟਰੀ ਟੀਮ ਵੱਲੋਂ ਜਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ।
-PTC News