Thu, Jul 10, 2025
Whatsapp

PM ਮੋਦੀ ਨੇ ਯੂਕਰੇਨ 'ਚ ਤੁਰੰਤ ਜੰਗਬੰਦੀ ਦੀ ਕੀਤੀ ਅਪੀਲ

Reported by:  PTC News Desk  Edited by:  Pardeep Singh -- May 03rd 2022 09:07 PM
PM ਮੋਦੀ ਨੇ ਯੂਕਰੇਨ 'ਚ ਤੁਰੰਤ ਜੰਗਬੰਦੀ ਦੀ ਕੀਤੀ ਅਪੀਲ

PM ਮੋਦੀ ਨੇ ਯੂਕਰੇਨ 'ਚ ਤੁਰੰਤ ਜੰਗਬੰਦੀ ਦੀ ਕੀਤੀ ਅਪੀਲ

ਕੋਪੇਨਹੇਗਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਯੂਕਰੇਨ ਵਿੱਚ ਤੁਰੰਤ ਜੰਗਬੰਦੀ ਦਾ ਸੱਦਾ ਦਿੱਤਾ ਅਤੇ ਸੰਕਟ ਦੇ ਹੱਲ ਲਈ ਗੱਲਬਾਤ ਅਤੇ ਕੂਟਨੀਤੀ ਦੇ ਰਾਹ 'ਤੇ ਵਾਪਸੀ ਦਾ ਸੱਦਾ ਦਿੱਤਾ। ਇਸ ਦੌਰਾਨ ਡੈਨਮਾਰਕ ਦੇ ਪ੍ਰਧਾਨ ਮੰਤਰੀ ਮੇਟੇ ਫਰੈਡਰਿਕਸਨ ਨੇ ਉਮੀਦ ਜਤਾਈ ਕਿ ਭਾਰਤ ਯੁੱਧ ਨੂੰ ਖਤਮ ਕਰਨ ਲਈ ਰੂਸ 'ਤੇ ਆਪਣੇ ਪ੍ਰਭਾਵ ਦੀ ਵਰਤੋਂ ਕਰੇਗਾ। ਮੋਦੀ ਨੇ ਦੁਵੱਲੀ ਗੱਲਬਾਤ ਤੋਂ ਬਾਅਦ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਨੇ ਯੂਕਰੇਨ ਦੇ ਸੰਕਟ 'ਤੇ ਚਰਚਾ ਕੀਤੀ ਅਤੇ ਯੂਕਰੇਨ 'ਚ ਤੁਰੰਤ ਜੰਗਬੰਦੀ ਦੀ ਮੰਗ ਕੀਤੀ। PM Modi holds talks with Mette Frederiksen ਪ੍ਰਧਾਨ ਮੰਤਰੀ ਨੇ ਕਿਹਾ  ਹੈ ਕਿ ਅਸੀਂ ਯੂਕਰੇਨ ਵਿੱਚ ਤੁਰੰਤ ਜੰਗਬੰਦੀ ਦੀ ਅਪੀਲ ਕੀਤੀ ਹੈ ਅਤੇ ਸੰਕਟ ਦੇ ਹੱਲ ਲਈ ਗੱਲਬਾਤ ਅਤੇ ਕੂਟਨੀਤੀ ਦੇ ਰਾਹ 'ਤੇ ਪਰਤਣ ਦੀ ਅਪੀਲ ਕੀਤੀ ਹੈ। ਫਰੈਡਰਿਕਸਨ ਨੇ ਉਮੀਦ ਜਤਾਈ ਕਿ ਭਾਰਤ ਰੂਸ 'ਤੇ ਆਪਣੇ ਪ੍ਰਭਾਵ ਦੀ ਵਰਤੋਂ ਕਰੇਗਾ। ਉਸ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਜੰਗ ਖਤਮ ਕਰਨ ਅਤੇ ਕਤਲੇਆਮ ਰੋਕਣ ਲਈ ਕਿਹਾ। ਉਨ੍ਹਾਂ ਕਿਹਾ ਹੈ ਕਿ  'ਮੇਰਾ ਸੰਦੇਸ਼ ਬਹੁਤ ਸਪੱਸ਼ਟ ਹੈ ਕਿ ਪੁਤਿਨ ਨੂੰ ਇਸ ਜੰਗ ਨੂੰ ਰੋਕਣਾ ਹੋਵੇਗਾ ਅਤੇ ਲੋਕਾਂ ਨੂੰ ਮਾਰਨਾ ਬੰਦ ਕਰਨਾ ਹੋਵੇਗਾ। ਜ਼ਾਹਿਰ ਹੈ ਕਿ ਮੈਨੂੰ ਉਮੀਦ ਹੈ ਕਿ ਭਾਰਤ ਇਸ ਗੱਲਬਾਤ 'ਚ ਰੂਸ 'ਤੇ ਵੀ ਦਬਾਅ ਬਣਾਏਗਾ। ਮੰਗਲਵਾਰ ਨੂੰ ਡੈਨਮਾਰਕ ਪਹੁੰਚ ਗਏ ਹਨ, ਜਿੱਥੇ ਉਹ ਡੈਨਿਸ਼ ਪ੍ਰਧਾਨ ਮੰਤਰੀ ਮੇਟੇ ਫਰੇਡਰਿਕਸਨ ਨਾਲ ਗੱਲਬਾਤ 'ਚ ਦੂਜੇ ਭਾਰਤ-ਨੋਰਡਿਕ ਸੰਮੇਲਨ 'ਚ ਹਿੱਸਾ ਲੈਣਗੇ। ਦੱਸਿਆ ਜਾ ਰਿਹਾ ਹੈ ਕਿ ਦੋਹਾਂ ਨੇਤਾਵਾਂ ਵਿਚਾਲੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ​​ਕਰਨ ਲਈ ਆਪਸੀ ਹਿੱਤ ਦੇ ਕਈ ਮੁੱਦਿਆਂ 'ਤੇ ਚਰਚਾ ਹੋ ਸਕਦੀ ਹੈ। ਪ੍ਰਧਾਨ ਮੰਤਰੀ ਦੀ ਡੈਨਮਾਰਕ ਦੀ ਇਹ ਪਹਿਲੀ ਯਾਤਰਾ ਹੈ। ਬੇਲਾ ਸੈਂਟਰ 'ਚ ਭਾਰਤੀ ਭਾਈਚਾਰੇ ਨੂੰ ਸੰਬੋਧਿਤ ਕਰਦੇ ਹੋਏ ਪੀਐੱਮ ਮੋਦੀ ਨੇ ਕਿਹਾ ਕਿ ਸਾਡੇ ਪਹਿਰਾਵੇ ਅਤੇ ਖਾਣ-ਪੀਣ ਦੀਆਂ ਆਦਤਾਂ ਵੱਖ-ਵੱਖ ਹੋ ਸਕਦੀਆਂ ਹਨ ਪਰ ਸਾਡੀਆਂ ਕਦਰਾਂ-ਕੀਮਤਾਂ-ਸਹਿਣਸ਼ੀਲਤਾ ਇੱਕੋ ਜਿਹੀ ਹੈ। ਇਹ ਸਾਡੀ ਤਾਕਤ ਹੈ। ਜਿਨ੍ਹਾਂ ਦੀਆਂ ਜੜ੍ਹਾਂ ਕਿਸੇ ਨਾ ਕਿਸੇ ਤਰ੍ਹਾਂ ਭਾਰਤ ਮਾਤਾ ਨਾਲ ਜੁੜੀਆਂ ਹੋਈਆਂ ਹਨ, ਉਹ ਕਾਨੂੰਨ ਦੇ ਰਾਜ ਦਾ ਸਤਿਕਾਰ ਕਰਦੇ ਹਨ। ਦੁਨੀਆਂ ਵਿੱਚ ਜਿੱਥੇ ਵੀ ਕੋਈ ਭਾਰਤੀ ਜਾਂਦਾ ਹੈ, ਉਹ ਆਪਣੀ ਕਰਮਭੂਮੀ ਦੇ ਕਾਰਜ ਵਿੱਚ ਇਮਾਨਦਾਰੀ ਨਾਲ ਯੋਗਦਾਨ ਪਾਉਂਦਾ ਹੈ। ਜਦੋਂ ਮੈਂ ਵਿਦੇਸ਼ੀ ਨੇਤਾਵਾਂ ਨੂੰ ਮਿਲਦਾ ਹਾਂ ਤਾਂ ਉਹ ਮੈਨੂੰ ਆਪਣੇ ਦੇਸ਼ ਦੇ ਭਾਰਤੀਆਂ ਦੀਆਂ ਪ੍ਰਾਪਤੀਆਂ ਬੜੇ ਮਾਣ ਨਾਲ ਦੱਸਦੇ ਹਨ। ਉਹ ਭਾਰਤੀਆਂ ਦੇ ਸੁਭਾਅ ਦੀ ਕਦਰ ਕਰਦੇ ਕਦੇ ਨਹੀਂ ਥੱਕਦੇ। ਇਹ ਤੁਹਾਡੇ ਵਿਹਾਰ ਅਤੇ ਸੱਭਿਆਚਾਰ ਦੇ ਮੂਲ ਵਿੱਚ ਹੈ। ਇਸ ਲਈ ਮੈਨੂੰ ਮਿਲ ਰਹੀਆਂ ਵਧਾਈਆਂ ਮੈਂ ਸਮਰਪਿਤ ਕਰਦਾ ਹਾਂ ਇਹ ਵੀ ਪੜ੍ਹੋ:ਸਰਕਾਰ ਨੇ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲਿਆ ਨੂੰ ਉਤਸ਼ਾਹਿਤ ਕਰਨ ਦਾ ਕੀਤਾ ਫੈਸਲਾ -PTC News


Top News view more...

Latest News view more...

PTC NETWORK
PTC NETWORK