Mon, Dec 22, 2025
Whatsapp

ਰਾਜਨੀਤਿਕ ਆਗੂਆਂ ਨੇ ਜੱਲ੍ਹਿਆਂਵਾਲਾ ਬਾਗ਼ ਦੇ ਸ਼ਹੀਦਾਂ ਨੂੰ ਕੀਤਾ ਯਾਦ, ਕਿਸਾਨਾਂ ਦੀ ਜਿੱਤ ਦੀ ਕੀਤੀ ਕਾਮਨਾ

Reported by:  PTC News Desk  Edited by:  Jagroop Kaur -- April 13th 2021 10:39 AM
ਰਾਜਨੀਤਿਕ ਆਗੂਆਂ ਨੇ ਜੱਲ੍ਹਿਆਂਵਾਲਾ ਬਾਗ਼ ਦੇ ਸ਼ਹੀਦਾਂ ਨੂੰ ਕੀਤਾ ਯਾਦ, ਕਿਸਾਨਾਂ ਦੀ ਜਿੱਤ ਦੀ ਕੀਤੀ ਕਾਮਨਾ

ਰਾਜਨੀਤਿਕ ਆਗੂਆਂ ਨੇ ਜੱਲ੍ਹਿਆਂਵਾਲਾ ਬਾਗ਼ ਦੇ ਸ਼ਹੀਦਾਂ ਨੂੰ ਕੀਤਾ ਯਾਦ, ਕਿਸਾਨਾਂ ਦੀ ਜਿੱਤ ਦੀ ਕੀਤੀ ਕਾਮਨਾ

ਅੱਜ ਦੇਸ਼ ਵਿਦੇਸ਼ ਅਤੇ ਪੰਜਾਬ ਚ ਵਿਸਾਖੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੀ , ਵਿਸਾਖੀ ਦੇ ਇਸ ਪਵਿੱਤਰ ਦਿਹਾੜੇ 'ਤੇ ਰਾਜਨੀਤਿਕ ਹਸਤੀਆਂ ਨੇ ਵੀ ਇਸ ਦਿਨ 'ਤੇ ਦੇਸ਼ ਵਾਸੀਆਂ ਨੂੰ ਮੁਬਾਰਕਬਾਦ ਦਿੱਤੀ ਹੈ। ਇਹਨਾਂ ਵਿਚ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵਧਾਈ ਦਿੰਦੇ ਹੋਏ ਲਿਖਿਆ " ਸਮੂਹ ਗੁਰੂ ਰੂਪ ਖਾਲਸਾ ਪੰਥ ਨੂੰ ਖਾਲਸਾ ਸਾਜਣਾ ਦਿਵਸ ਦੀ ਲੱਖ-ਲੱਖ ਵਧਾਈ। Jallianwala Bagh Massacre: Movies, books and artworks that documented the  gruesome mass murderਸਾਰੇ ਜੱਗ ਤੋਂ ਨਿਆਰੇ ਸਮੂਹ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਗੁਰੂ ਪਾਤਸ਼ਾਹ ਜੀ ਦੇ ਚਰਨਾਂ 'ਚ ਅਰਦਾਸ ਕਰਦੇ ਹੋਏ, ਸਾਰੀ ਸੰਗਤ ਨੂੰ ਬੇਨਤੀ ਹੈ ਕਿ ਆਓ ਕੋਰੋਨਾ ਦੀ ਤੇਜ਼ੀ ਨੂੰ ਧਿਆਨ 'ਚ ਰੱਖਦੇ ਹੋਏ ਆਪੋ-ਆਪਣੇ ਘਰਾਂ ਤੋਂ ਗੁਰੂ ਚਰਨਾਂ 'ਚ ਨਤਮਸਤਕ ਹੋਈਏ।

READ MORE : Arvind Kejriwal" href="https://www.ptcnews.tv/new-coronavirus-restrictions-in-delhi-will-be-announced-soon-arvind-kejriwal-en/" rel="bookmark">New coronavirus restrictions in Delhi will be announced soon: Arvind Kejriwal
ਇਸ ਦੇ ਨਾਲ ਹੀ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਵੱਲੋਂ ਵੀ ਟਵੀਟ ਕੀਤਾ ਗਿਆ "ਖਾਲਸਾ ਸਾਜਣਾ ਦਿਵਸ ਦੀ ਦੇਸ਼-ਵਿਦੇਸ਼ ਵਸਦੀ ਸਾਰੀ ਸੰਗਤ ਨੂੰ ਵਧਾਈ। ਇਹ ਦਿਨ ਖਾਲਸਾ ਪੰਥ ਦੀ ਸਾਜਨਾ ਦੇ ਨਾਲ ਨਾਲ ਜਾਤ-ਪਾਤ, ਊਚ-ਨੀਚ ਤੇ ਵਿਤਕਰੇ ਵਰਗੀਆਂ ਬੁਰਾਈਆਂ ਦੇ ਖ਼ਾਤਮੇ ਦਾ ਦਿਨ ਵੀ ਹੈ। ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਖਾਲਸਾ ਪੰਥ ਦੇ ਸਦਾ ਅੰਗ-ਸੰਗ ਸਹਾਈ ਹੋਣ। Read More : ਸਾਬਕਾ ਅਕਾਲੀ ਲੀਡਰ ਦਾ ਹੋਇਆ ਦੇਹਾਂਤ , ਰਾਜਨੀਤਿਕ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾ
ਦੇਸ਼ ਦੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਵੱਲੋਂ ਵੀ ਦੇਸ਼ ਦੀ ਜਨਤਾ ਨੂੰ ਪੰਜਾਬ ਵਾਸੀਆਂ ਨੂੰ ਵਿਸਾਖੀ ਦਿਹਾੜੇ ਦੀ ਮੁਬਾਰਕਬਾਦ ਦਿੱਤੀ ਗਈ , ਅਤੇ ਇਸ ਦੇ ਨਾਲ ਹੀ ਜਲਿਆਂਵਾਲੇ ਬਾਗ਼ ਖੂਨੀ ਸਾਕੇ 'ਤੇ ਦੁੱਖ ਪ੍ਰਗਟਾਉਂਦੇ ਹੋਏ ਸ਼ਹੀਦਾਂ ਨੂੰ ਨਮਨ ਕੀਤਾ ਅਤੇ ਜਲ੍ਹਿਆਂਵਾਲਾ ਬਾਗ ਕਤਲੇਆਮ ਵਿੱਚ ਸ਼ਹੀਦ ਹੋਏ ਲੋਕਾਂ ਨੂੰ ਸ਼ਰਧਾਂਜਲੀ ਦਿਤੀ ਅਤੇ ਕਿਹਾ ਕਿ ਉਨ੍ਹਾਂ ਦੀ ਹਿੰਮਤ, ਬਹਾਦਰੀ ਅਤੇ ਕੁਰਬਾਨੀ ਹਰ ਭਾਰਤੀ ਨੂੰ ਤਾਕਤ ਦਿੰਦੀ ਹੈ।
ਜ਼ਿਕਰਯੋਗ ਹੈ ਕਿ ਇਸ ਦਿਨ ਜਲਿਆਂਵਾਲੇ ਬਾਗ਼ ਦੇ ਖੂਨੀ ਸਾਕੇ 'ਚ ਕਈ ਮਾਸੂਮ ਜਾਨਾਂ ਗਈਆਂ ਸਨ , ਜਿਸ ਦੀ ਯਾਦ ਵਿੱਚ ਅੱਜ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਉਹਨਾਂ ਸ਼ਰਧਾਂਜਲੀ ਦਿਤੀ ਜਾ ਰਹੀ ਹੈ , ਹਾਲਾਂਕਿ ਕੋਰੋਨਾ ਵਾਇਰਸ ਕਾਰਨ ਲੋਕ ਹੁਣ ਜਲਿਆਂਵਾਲੇ ਬਾਗ਼ ਜਾ ਕੇ ਦਰਸ਼ਨ ਨਹੀਂ ਕਰ ਪਾ ਰਹੇ ਜਿਸ ਦਾ ਲੋਕਾਂ ਨੂੰ ਮਲਾਲ ਵੀ ਹੈ।

Top News view more...

Latest News view more...

PTC NETWORK
PTC NETWORK