ਭਾਰਤ ਦੀ ਅਖੰਡਤਾ ਸੁਰੱਖਿਅਤ ਪਿੱਛੇ ਸਿੱਖ ਗੁਰੂਆਂ ਦੀ ਮਹਾਨ ਤਪੱਸਿਆ ਹੈ: PM ਮੋਦੀ
ਨਵੀਂ ਦਿੱਲੀ: ਗੁਜਰਾਤ ਦੇ ਕੱਛ 'ਚ ਸਥਿਤ ਗੁਰਦੁਆਰਾ ਲੱਖਪਤ ਸਾਹਿਬ 'ਚ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਇਆ ਜਾ ਰਿਹਾ ਹੈ। ਇਸ ਮੌਕੇ 'ਤੇ ਪ੍ਰਧਾਨ ਮੰਤਰੀ ਨਿੰਰਦਰ ਮੋਦੀ ਨੇ ਕਿਹਾ ਕਿ ਅਸੀਂ ਕਰਤਾਰਪੁਰ ਲਾਂਘੇ ਲਈ ਲੰਬੀ ਉਡੀਕ ਨੂੰ ਖ਼ਤਮ ਕੀਤੀ ਹੈ। ਪ੍ਰਧਾਨ ਮੰਤਰੀ ਨਿੰਰਦਰ ਮੋਦੀ ਨੇ ਵੀਡੀਓ ਕਾਨਫਰੈਂਸ ਰਾਹੀਂ ਲੋਕਾਂ ਨੂੰ ਸੰਬੋਧਿਤ ਕੀਤਾ ਤੇ ਕਿਹਾ ਕਿ ਅਸੀਂ ਹਾਲ ਹੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਸਤਿਕਾਰ ਨਾਲ ਅਫ਼ਗ਼ਾਨਿਸਤਾਨ ਤੋਂ ਭਾਰਤ ਲੈਕੇ ਆਉਣ ਵਿੱਚ ਸਫਲ ਰਹੇ ਹਾਂ।
ਉਹਨਾਂ ਕਿਹਾ ਕਿ ਕੁਝ ਮਹੀਨੇ ਪਹਿਲਾ ਅਮਰੀਕਾ ਨੇ ਭਾਰਤ ਨੂੰ 150 ਇਤਿਹਾਸਿਕ ਟਰਸਟ ਵਾਪਿਸ ਕੀਤੇ ਹਨ, ਜਿਨ੍ਹਾਂ ਵਿੱਚ ਇੱਕ ਛੋਟੀ ਤਲਵਾਰ ਵੀ ਸੀ ਜਿਸ ਉੱਪਰ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਨਾਮ ਫ਼ਾਰਸੀ ਵਿੱਚ ਲਿਖਿਆ ਹੋਇਆ ਸੀ। ਉਨ੍ਹਾਂ ਕਿਹਾ ਇਹ ਸਾਡੀ ਸਰਕਾਰ ਦਾ ਸੁਭਾਗ ਹੈ ਕਿ ਸਾਨੂੰ ਇਹ ਇਤਿਹਾਸਿਕ ਟਰਸਟ ਵਾਪਿਸ ਲਿਆਉਣ ਦਾ ਮੌਕਾ ਮਿਲਿਆ।
ਹੋਰ ਪੜ੍ਹੋ: ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ 'ਚ ਬੇਅਦਬੀ ਦੇ ਦੋਸ਼ੀ ਦੀ ਜਾਣਕਾਰੀ ਦੇਣ ਵਾਲੇ ਨੂੰ ਮਿਲੇਗਾ ਇਨਾਮ: ਐਡਵੋਕੇਟ ਧਾਮੀ
ਮੋਦੀ ਨੇ ਕਿਹਾ ਕਿ ਸਾਡੇ ਸਿੱਖ ਗੁਰੂਆਂ ਨੇ ਭਾਰਤੀ ਸਮਾਜ ਦਾ ਮਨੋਬਲ ਵਧਾਇਆ ਹੈ। ਸਾਡੇ ਗੁਰੂ ਸਹਿਬਾਨਾਂ ਨੇ ਭਾਰਤ ਦੀ ਚੇਤਨਾ ਦੇ ਨਾਲ ਨਾਲ ਇਸਦੀ ਰੱਖਿਆ ਨੂੰ ਵਧਾਇਆ ਹੈ। ਜਦ ਦੇਸ਼ ਜਾਤ ਪਾਤ ਦੇ ਕਰਨ ਕਮਜ਼ੋਰ ਪੈ ਗਿਆ ਸੀ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਭ ਵਿੱਚ ਪ੍ਰਮਾਤਮਾ ਦਾ ਰੂਪ ਦੇਖਣ ਦੀ ਗੱਲ ਕਹੀ, ਉਨ੍ਹਾਂ ਨੇ ਕਿਸੇ ਦੀ ਜਾਤ ਉਸਦੀ ਪਹਿਚਾਣ ਨਹੀਂ ਹੁੰਦੀ।
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਔਰੰਗਜ਼ੇਬ ਵਿਰੁੱਧ ਸ੍ਰੀ ਗੁਰੂ ਤੇਗ਼ ਬਹਾਦੁਰ ਦੀ ਬਹਾਦਰੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਕਿਵੇਂ ਅੱਤਵਾਦ ਅਤੇ ਧਾਰਮਿਕ ਕੱਟੜਤਾ ਵਿਰੁੱਧ ਲੜਨਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਦਾ ਜੀਵਨ ਤਿਆਗ ਅਤੇ ਕੁਰਬਾਨੀ ਦੀ ਮਿਸਾਲ ਹੈ। ਇਸਦੇ ਨਾਲ ਪ੍ਰਧਾਨ ਮੰਤਰੀ ਨੇ ਕਿਹਾ ਜਿਸ ਤਰਾਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਮਨੁੱਖਤਾ ਪ੍ਰਤੀ ਆਪਣੇ ਵਿਚਾਰਾਂ 'ਤੇ ਹਮੇਸ਼ਾ ਖੜ੍ਹੇ ਰਹੇ, ਉਹ ਸਾਨੂੰ ਭਾਰਤ ਦੀ ਰੂਹ ਦੇ ਦਰਸ਼ਨ ਕਰਵਾਉਂਦਾ ਹੈ। ਉਨ੍ਹਾ ਜਲਿਆਂਵਾਲੇ ਬੈਗ ਦੇ ਵਾਕਿਆ ਨੂੰ ਯਾਦ ਕਰਦਿਆਂ ਕਿਹਾ ਕਿ ਅੰਗਰੇਜ ਰਾਜ ਦੌਰਾਨ ਵੀ ਸਾਡੇ ਸਿੱਖ ਭੈਣ ਭਰਾ ਬਹਾਦਰੀ ਨਾਲ ਲੜੇ।
ਉਨ੍ਹਾਂ ਨੇ ਕਿਹਾ ਕਿ ਗੁਜਰਾਤ ਲਈ ਇਹ ਮਾਣ ਦੀ ਗੱਲ ਹੈ ਪੰਜ ਪਿਆਰਿਆਂ ਵਿੱਚੋ ਇੱਕ ਭਾਈ ਮੋਹਕਮ ਸਿੰਘ ਗੁਜਰਾਤ ਨਾਲ ਸਬੰਧ ਰੱਖਦੇ ਸਨ| ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾਕਿ ਅਸੀਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 400 ਸਾਲਾਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ, ਨਾਲ ਹੀ ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਜਾਮਨਗਰ ਵਿੱਚ 700 ਬੈੱਡਾਂ ਵਾਲਾ ਇੱਕ ਆਧੁਨਿਕ ਹਸਪਤਾਲ ਬਣਿਆ ਗਿਆ ਹੈ।
-PTC News