ਮੁੱਖ ਖਬਰਾਂ

ਕਿਸਾਨੀ ਸੰਘਰਸ਼ ਵਿਚਾਲੇ ਗੁਰੁਦਆਰਾ ਰਕਾਬਗੰਜ ਸਾਹਿਬ ਨਤਮਸਤਕ ਹੋਏ ਪ੍ਰਧਾਨ ਮੰਤਰੀ ਮੋਦੀ

By Jagroop Kaur -- December 20, 2020 11:12 am -- Updated:Feb 15, 2021

ਅੱਜ ਦੇਸ਼ ਅਤੇ ਸੂਬੇ ਦਾ ਹਰ ਕਿਸਾਨ ਦਿੱਲੀ ਬਾਰਡਰ 'ਤੇ ਡਟਿਆ ਹੋਇਆ ਹੈ, ਅਤੇ ਆਪਣੇ ਹੱਕਾਂ ਲਈ ਲੜ ਰਿਹਾ ਹੈ ,ਉਥੇ ਹੀ ਐਤਵਾਰ ਦੀ ਸਵੇਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਸਥਿਤ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ’ਚ ਮੱਥਾ ਟੇਕਣ ਪਹੁੰਚੇ ,ਜਿਥੇ ਸਰਵਉੱਚ ਬਲੀਦਾਨ ਦੇਣ ਵਾਲੇ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਸਾਹਮਣੇ ਨਤਮਸਤਕ ਹੋਏ ਤੇ ਸ਼ਰਧਾਂਜਲੀ ਦਿੱਤੀ।ਅਧਿਕਾਰਤ ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਨੇ ਗੁਰਦੁਆਰਾ ਸਾਹਿਬ ’ਚ ਮੱਥਾ ਟੇਕਣ ਅਤੇ ਉਨ੍ਹਾਂ ਦੇ ਗੁਰਦੁਆਰਾ ਰਕਾਬਗੰਜ ਪਹੁੰਚਣ ਦੌਰਾਨ ਨਾ ਤਾਂ ਕੋਈ ਪੁਲਿਸ ਬੰਦੋਬਸਤ ਕੀਤਾ ਗਿਆ ਅਤੇ ਨਾ ਹੀ ਆਵਾਜਾਈ ਰੋਕੀ ਗਈ। ਉਹਨਾਂ ਦਾ ਇਹ ਦੌਰਾ ਆਮ ਜਿਹਾ ਰਿਹਾ।ਪ੍ਰਧਾਨ ਮੰਤਰੀ ਨੇ ਸਵੇਰੇ-ਸਵੇਰੇ ਆਮ ਵਿਅਕਤੀ ਵਾਂਗ ਗੁਰਦੁਆਰਾ ਰਕਾਬਗੰਜ ਪਹੁੰਚੇ ਅਤੇ ਸੀਸ ਨਿਵਾਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਦੌਰਾ ਅਚਾਨਕ ਤੈਅ ਹੋਇਆ ਸੀ। ਪ੍ਰਧਾਨ ਮੰਤਰੀ ਮੋਦੀ ਨੇ ਰਕਾਬਗੰਜ ਦੇ ਦੌਰੇ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ। ਇਸ ਤੋਂ ਇਲਾਵਾ ਪੰਜਾਬੀ ਭਾਸ਼ਾ ਵਿਚ ਸੰਦੇਸ਼ ਵੀ ਲਿਖਿਆ ਹੈ।

ਇਕ ਪਾਸੇ ਜਿਥੇ ਖੇਤੀ ਬਿੱਲਾਂ ਲਈ ਕਿਸਾਨਾਂ ਤੇ ਕੇਂਦਰ ਸਰਕਾਰ ਵਿਚਾਲੇ ਸੰਘਰਸ਼ ਚਲ ਰਿਹਾ ਹੈ ਉਥੇ ਹੀ ਇਸ ਦੌਰਾਨ ਮੋਦੀ ਵੱਲੋਂ ਗ਼ੁਰੂ ਘਰ ਦਾ ਇੰਝ ਦੌਰਾ ਕਰਨਾ ਕੀ ਦਰਸਾਉਂਦਾ ਹੈ ਕਿਹਾ ਨਹੀਂ ਜਾ ਸਕਦਾ ਪਰ ਅੱਜ ਦੇਸ਼ ਦਾ ਇਕ ਇਕ ਵਿਅਕਤੀ ਚਾਹੁੰਦਾ ਹੈ ਕਿ ਕਿਸਾਨਾਂ ਦੇ ਸੰਘਰਸ਼ ਨੂੰ ਫਲ ਮਿਲੇ , ਜਲਦੀ ਹੀ ਇਸ ਨੂੰ ਹੱਲ ਕੀਤਾ ਜਾਵੇ।

ਦੱਸ ਦੇਈਏ ਕਿ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਪਵਿੱਤਰ ਸਰੀਰ ਦਾ ਗੁਰਦੁਆਰਾ ਰਕਾਬਗੰਜ ’ਚ ਅੰਤਿਮ ਸਸਕਾਰ ਕੀਤਾ ਗਿਆ ਸੀ।