Mon, May 6, 2024
Whatsapp

ਜਾਣੋ ਕਿੰਨੇ ਪੜ੍ਹੇ-ਲਿਖੇ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ

Written by  Tanya Chaudhary -- February 17th 2022 02:45 PM
ਜਾਣੋ ਕਿੰਨੇ ਪੜ੍ਹੇ-ਲਿਖੇ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਜਾਣੋ ਕਿੰਨੇ ਪੜ੍ਹੇ-ਲਿਖੇ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਕਿੰਨੇ ਪੜ੍ਹੇ-ਲਿਖੇ ਹਨ? ਉਨ੍ਹਾਂ ਨੇ ਆਪਣੀ ਸਕੂਲੀ ਪੜ੍ਹਾਈ ਕਿਥੋਂ ਕੀਤੀ ਤੇ ਕਿਹੜੀ ਯੂਨੀਵਰਸਿਟੀ ਤੋਂ ਕੀਤੀ? ਕੀ ਤੁਸੀਂ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਜਾਣਦੇ ਹੋ? ਜੇਕਰ ਨਹੀਂ ਤਾਂ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਪੂਰੀ ਦੁਨੀਆ 'ਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿੱਦਿਅਕ ਯੋਗਤਾ ਕੀ ਹੈ।   ਜਾਣੋ ਕਿੰਨੇ ਪੜ੍ਹੇ-ਲਿਖੇ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੱਸਣਯੋਗ ਇਹ ਹੈ ਕਿ ਪ੍ਰਧਾਨ ਮੰਤਰੀ ਮੋਦੀ ਦਾ ਪੂਰਾ ਨਾਮ ਨਰਿੰਦਰ ਦਾਮੋਦਰਦਾਸ ਮੋਦੀ ਹੈ। ਪੀਐਮ ਮੋਦੀ ਬਹੁਤ ਪੜ੍ਹੇ ਲਿਖੇ ਹਨ। ਲੋਕ ਸਭਾ ਚੋਣਾਂ ਦੌਰਾਨ ਦਿੱਤੇ ਹਲਫ਼ਨਾਮੇ ਮੁਤਾਬਕ ਨਰਿੰਦਰ ਮੋਦੀ ਨੇ 1983 ਵਿੱਚ ਰਾਜਨੀਤੀ ਸ਼ਾਸਤਰ ਵਿੱਚ ਐਮਏ(MA) ਪਹਿਲੇ ਦਰਜੇ ਨਾਲ ਪਾਸ ਕੀਤੀ ਸੀ। ਮਿਲੀ ਜਾਣਕਾਰੀ ਮੁਤਾਬਕ ਗੁਜਰਾਤ ਯੂਨੀਵਰਸਿਟੀ 'ਚ ਪੀਐਮ ਮੋਦੀ 1983 'ਚ ਰਾਜਨੀਤੀ ਸ਼ਾਸਤਰ 'ਚ ਪੋਸਟ ਗ੍ਰੈਜੂਏਟ ਹੋਏ। ਇਸ ਦੋ ਸਾਲ ਦੇ ਕੋਰਸ ਵਿੱਚ ਪੀਐਮ ਮੋਦੀ ਨੇ ਯੂਰਪੀਅਨ ਰਾਜਨੀਤੀ, ਭਾਰਤੀ ਰਾਜਨੀਤੀ ਵਿਸ਼ਲੇਸ਼ਣ ਤੇ ਰਾਜਨੀਤੀ ਦੇ ਮਨੋਵਿਗਿਆਨ ਵਰਗੇ ਵਿਸ਼ੇ ਚੁਣੇਂ। ਇਹ ਵੀ ਪੜ੍ਹੋ : ਕਾਂਗਰਸ ਨੂੰ ਲੱਗਾ ਵੱਡਾ ਝਟਕਾ- ਤਿੰਨ ਹੋਰ ਕੌਂਸਲਰ AAP 'ਚ ਸ਼ਾਮਿਲ ਜਾਣੋ ਕਿੰਨੇ ਪੜ੍ਹੇ-ਲਿਖੇ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਯੂਨੀਵਰਸਿਟੀ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਪੀਐਮ ਮੋਦੀ ਨੂੰ ਐਮਏ ਪਹਿਲੇ ਸਾਲ ਵਿੱਚ 400 ਵਿੱਚੋਂ 237 ਅੰਕ ਮਿਲੇ ਸੀ। ਦੂਜੇ ਸਾਲ ਵਿੱਚ ਉਹਨਾਂ ਨੇ 400 ਵਿੱਚੋਂ 262 ਅੰਕ ਪ੍ਰਾਪਤ ਕੀਤੇ। ਦੋਵਾਂ ਸਾਲਾਂ ਦੇ ਅੰਕਾਂ ਸਮੇਤ, ਪੀਐਮ ਮੋਦੀ ਨੇ 800 ਵਿੱਚੋਂ ਕੁੱਲ 499 ਅੰਕ ਪ੍ਰਾਪਤ ਕੀਤੇ ਅਤੇ ਆਪਣੀ ਡਿਗਰੀ ਹਾਸਿਲ ਕੀਤੀ।ਜਿਕਰਯੋਗ ਇਹ ਹੈ ਕਿ ਚੋਣ ਹਲਫ਼ਨਾਮੇ ਮੁਤਾਬਕ ਪੀਐਮ ਮੋਦੀ ਨੇ 1978 ਵਿੱਚ ਦਿੱਲੀ ਯੂਨੀਵਰਸਿਟੀ ਤੋਂ ਬੀਏ(BA) ਦੀ ਡਿਗਰੀ ਲਈ ਸੀ। ਪੀਐਮ ਮੋਦੀ ਨੇ 1967 ਵਿੱਚ ਗੁਜਰਾਤ ਬੋਰਡ ਤੋਂ ਹਾਈ ਸਕੂਲ ਦੀ ਪ੍ਰੀਖਿਆ ਪਾਸ ਕੀਤੀ ਸੀ।     ਦੱਸ ਦੇਈਏ ਕਿ ਆਜ਼ਾਦੀ ਤੋਂ ਬਾਅਦ ਭਾਰਤ ਨੇ 14 ਪ੍ਰਧਾਨ ਮੰਤਰੀ ਵੇਖੇ ਹਨ। ਇਸ ਸਮੇਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਵਜੋਂ ਲਗਾਤਾਰ ਦੂਜੀ ਵਾਰ ਦੇਸ਼ ਦੀ ਅਗਵਾਈ ਕਰ ਰਹੇ ਹਨ। ਜੇ ਅਸੀਂ ਸਿੱਖਿਆ ਦੀ ਗੱਲ ਕਰੀਏ ਤਾਂ ਪੰਡਤ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਨਰਿੰਦਰ ਮੋਦੀ ਤੱਕ ਡਾ ਮਨਮੋਹਨ ਸਿੰਘ ਸਾਰੇ ਪ੍ਰਧਾਨ ਮੰਤਰੀਆਂ ਵਿੱਚ ਸਭ ਤੋਂ ਵੱਧ ਪੜ੍ਹੇ-ਲਿਖੇ ਸਨ। ਇਹ ਵੀ ਪੜ੍ਹੋ : ਦੀਪ ਸਿੱਧੂ ਦੀ ਮੌਤ ਤੋਂ ਬਾਅਦ ਮਹਿਲਾ ਮਿੱਤਰ ਨੇ ਸੋਸ਼ਲ ਮੀਡਿਆ 'ਤੇ ਲਿਖਿਆ - 'ਤੁਸੀਂ ਵਾਪਸ ਆ ਜਾਓ' ਜਾਣੋ ਕਿੰਨੇ ਪੜ੍ਹੇ-ਲਿਖੇ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੇਕਰ ਗੱਲ ਕਰੀਏ ਦੇਸ਼ ਦੇ ਪਹਿਲੇ ਪ੍ਰਧਾਨਮੰਤਰੀ ਜਵਾਹਰ ਲਾਲ ਨਹਿਰੂ ਦੀ ਤਾਂ ਉਹ 15 ਸਾਲ ਦੀ ਉਮਰ ਵਿੱਚ ਇੰਗਲੈਂਡ ਰਵਾਨਾ ਹੋਏ ਸਨ ਜਿੱਥੇ ਉਨ੍ਹਾਂ ਨੇ ਆਪਣੀ ਵਿਦਿਆ ਪ੍ਰਾਪਤ ਕੀਤੀ। ਉਨ੍ਹਾਂ ਨੇ ਸਭ ਤੋਂ ਪਹਿਲਾਂ ਹੈਰੋ ਸਕੂਲ 'ਚ ਪੜ੍ਹਾਈ ਕੀਤੀ ਤੇ ਇਸ ਤੋਂ ਬਾਅਦ ਉਹਨਾਂ ਨੇ 1907–1910 ਵਿਚ ਕੈਂਬਰਿਜ ਯੂਨੀਵਰਸਿਟੀ ਦੇ ਟ੍ਰਿਨਿਟੀ ਕਾਲਜ ਤੋਂ ਕੁਦਰਤੀ ਵਿਗਿਆਨ ਵਿਚ ਗ੍ਰੈਜੂਏਸ਼ਨ ਕੀਤੀ ਅਤੇ ਫਿਰ ਲੰਡਨ ਦੇ ਇੰਸਨ ਟੇਮਪਲ ਤੋਂ ਆਪਣੀ ਕਾਨੂੰਨ ਦੀ ਪੜ੍ਹਾਈ ਪੂਰੀ ਕੀਤੀ। -PTC News


Top News view more...

Latest News view more...