ਮੁੱਖ ਖਬਰਾਂ

ਕੋਰੋਨਾ ਵਾਇਰਸ 'ਤੇ ਪੀ.ਐੱਮ. ਮੋਦੀ ਨੇ ਦਿੱਤੇ ਇਹ ਅਹਿਮ ਮੰਤਰ

By Jagroop Kaur -- March 17, 2021 4:04 pm -- Updated:March 17, 2021 4:07 pm

ਬੁਧਵਾਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਤੇ ਪ੍ਰਤੀਨਿਧੀਆਂ ਨਾਲ ਗੱਲਬਾਤ ਕੀਤੀ। ਜਿਸ ਦੌਰਾਨ ਉਹਨਾਂ ਕੋਰੋਨਾ ਦੇ ਵਧਦੇ ਕਹਿਰ ਨੂੰ ਲੈ ਕੇ ਬੈਠਕ ਕੀਤੀ। ਪੀ.ਐੱਮ. ਮੋਦੀ ਨੇ ਸਾਰੇ ਰਾਜਾਂ ਨੂੰ ਹੁਕਮ ਦਿੱਤਾ ਹੈ ਕਿ ਇਕ ਵਾਰ ਫਿਰ ਟੈਸਟਿੰਗ, ਟ੍ਰੈਕਿੰਗ ਅਤੇ ਇਲਾਜ ’ਤੇ ਜ਼ੋਰ ਦੇਣ ਦੀ ਲੋੜ ਹੈ। ਮਹਾਰਾਸ਼ਟਰ, ਪੰਜਾਬ, ਕੇਰਲ ਵਰਗੇ ਰਾਜਾਂ ’ਚ ਵਧ ਰਹੇ ਮਾਮਲਿਆਂ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਿੰਤਾ ਜ਼ਾਹਰ ਕੀਤੀ ਹੈ। PM Narendra Modi on second peak of coronavirus

Also Read | Shocking! Elderly mother dies on the spot after son slaps her [VIDEO]

ਕੋਰੋਨਾ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੈਠਕ ’ਚ ਕਿਹਾ ਕਿ ਦੁਨੀਆ ’ਚ ਕਈ ਅਜਿਹੇ ਦੇਸ਼ ਹਨ ਜੋ ਕੋਰੋਨਾ ਨਾਲ ਪ੍ਰਭਾਵਿਤ ਹਨ | ਜਿਥੇ ਕੋਰੋਨਾ ਦੀਆਂ ਕਈ ਲਹਿਰਾਂ ਆਈਆਂ ਹਨ। ਉਹਨਾਂ ਕਿਹਾ ਕਿ ਸਾਡੇ ਇਥੇ ਵੀ ਕੁਝ ਰਾਜਾਂ ’ਚ ਅਚਾਨਕ ਕੋਰੋਨਾ ਦੇ ਮਾਮਲੇ ਵਧਣ ਲੱਗੇ ਹਨ। ਪੀ.ਐੱਮ. ਮੋਦੀ ਨੇ ਕਿਹਾ ਕਿ ਮਹਾਰਾਸ਼ਟਰ, ਮੱਧ-ਪ੍ਰਦੇਸ਼ ਵਰਗੇ ਰਾਜਾਂ ’ਚ ਪਾਜ਼ੇਟਿਵ ਰੇਟ ਕਾਫੀ ਵਧਿਆ ਹੈ। ਮੋਦੀ ਨੇ ਕਿਹਾ ਕਿ ਜੇਕਰ ਕੋਰੋਨਾ ਦੀ ਇਸ ਲਹਿਰ ਨੂੰ ਇਥੇ ਨਹੀਂ ਰੋਕਿਆ ਗਿਆ ਤਾਂ ਦੇਸ਼ ਵਿਆਪੀ ਅਸਰ ਵੇਖਣ ਨੂੰ ਮਿਲ ਸਕਦਾ ਹੈ।

Also Read | Amid second peak of coronavirus, Captain says stricter policy are being formulated

ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਜਨਤਾ ਨੂੰ ਪੈਨਿਕ ਮੋਡ ’ਚ ਨਹੀਂ ਲਿਆਉਣਾ। ਡਰ ਦਾ ਮਾਹੌਲ ਨਹੀਂ ਬਣਾਉਣਾ। ਸਾਨੂੰ ਜਨਤਾ ਨੂੰ ਪਰੇਸ਼ਾਨੀ ਤੋਂ ਮੁਕਤੀ ਦਿਵਾਉਣੀ ਹੈ ਅਤੇ ਪੁਰਾਣੇ ਨਿਯਮਾਂ ਨੂੰ ਮੁੜ ਇਸਤੇਮਾਲ ’ਚ ਲਿਆਉਣਾ ਹੋਵੇਗਾ। ਇਸ ਦੇ ਨਾਲ ਹੀ ਮੋਦੀ ਨੇ ਇਹ ਵੀ ਕਿਹਾ ਕਿ ਟੈਸਟ-ਟ੍ਰੈਕ ਤੇ ਇਲਾਜ ਨੂੰ ਫਿਰ ਤੋਂ ਗੰਭੀਰਤਾ ਨਾਲ ਲੈਣਾ ਹੋਵੇਗਾ। ਟੈਸਟਿੰਗ ਨੂੰ ਵਧਾਉਣਾ ਹੋਵੇਗਾ, RT-PCR ਟੈਸਟ ਦੀ ਗਿਣਤੀ 70 ਫੀਸਦੀ ਤੋਂ ਉਪਰ ਲਿਆਉਣੀ ਹੋਵੇਗੀ।

ਕੇਰਲ-ਯੂ.ਪੀ.-ਛੱਤੀਸਗੜ੍ਹ ’ਚ ਰੈਪਿਡ ਟੈਸਟਿੰਗ ਹੀ ਕੀਤੀ ਜਾ ਰਹੀ ਹੈ, ਜੋ ਚਿੰਤਾ ਦਾ ਵਿਸਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਟਿਅਰ 2 ਤੇ ਟਿਅਰ 3 ਸ਼ਹਿਰਾਂ ’ਚ ਕੋਰੋਨਾ ਦੇ ਮਾਮਲੇ ਵਧ ਰਹੇ ਹਨ। ਜੇਕਰ ਇਨ੍ਹਾਂ ਨੂੰ ਨਹੀਂ ਰੋਕਿਆ ਤਾਂ ਪਿੰਡਾਂ ’ਚ ਮਾਮਲੇ ਵਧ ਸਕਦੇ ਹਨ ਅਤੇ ਫਿਰ ਕੋਰੋਨਾ ਨੂੰ ਸੰਭਾਲਣਾ ਮੁਸ਼ਕਲ ਹੋਵੇਗਾ।

Coronavirus second peak in Punjab, Captain says formulating strict policy

ਸੰਬੋਧਨ ’ਚ ਪੀ.ਐੱਮ. ਮੋਦੀ ਨੇ ਕਿਹਾ ਕਿ ਵੈਕਸੀਨੇਸ਼ਨ ਦੀ ਰਫਤਾਰ ਤੇਜ਼ ਹੋਣੀ ਚਾਹੀਦੀ ਹੈ। ਤੇਲੰਗਾਨਾ, ਆਂਧਰਾ-ਪ੍ਰਦੇਸ਼, ਯੂ.ਪੀ. ’ਚ ਵੈਕਸੀਨ ਟੈਸਟ ਦਾ ਅੰਕੜਾ 10 ਫੀਸਦੀ ਤਕ ਪਹੁੰਚਿਆ ਹੈ। ਇਹ ਬਿਲਕੁਲ ਨਹੀਂ ਹੋਣਾ ਚਾਹੀਦਾ। ਦੇਸ਼ ’ਚ ਅਸੀਂ ਕਰੀਬ 30 ਲੱਖ ਵੈਕਸੀਨ ਰੋਜ਼ ਲਗਾ ਸਕੇ ਹਾਂ, ਅਜਿਹੇ ’ਚ ਇਸੇ ਰਫਤਾਰ ਨੂੰ ਵਧਾਉਣਾ ਹੋਵੇਗਾ ਇਸ ਲਈਵੈਕਸੀਨ ਵੇਸਟੇਜ ਨੂੰ ਰੋਕਣਾ ਹੋਵੇਗਾ।

Five Mantra Of PM Modi

‘ਦਵਾਈ ਵੀ-ਸਖ਼ਤੀ ਵੀ’ ਦਾ ਪਾਲਨ ਕਰਨਾ ਹੋਵੇਗਾ।
RT-PCR ਟੈਸਟਿੰਗ ਨੂੰ ਵਧਾਉਣਾ ਹੋਵੇਗਾ।
ਮਾਈਕ੍ਰੋ-ਕੰਟੇਨਮੈਂਟ ਜ਼ੋਨ ਬਣਾਉਣ ’ਤੇ ਜ਼ੋਰ ਦਿੱਤਾ ਜਾਵੇ।
ਵੈਕਸੀਨ ਲਗਾਉਣ ਵਾਲੇ ਕੇਂਦਰਾਂ ਦੀ ਗਿਣਤੀ ਵਧਾਈ ਜਾਵੇ, ਸਰਕਾਰੀ- ਪ੍ਰਾਈਵੇਟ ਕਿਸੇ ’ਚ ਵੀ ਵੈਕਸੀਨ ਲਗਾਉਣ ਦੀ ਸਹੂਲਤ ਹੋਵੇ।
ਵੈਕਸੀਨ ਦੀ ਐਕਸਪਾਇਰੀ ਤਾਰੀਖ਼ ਦਾ ਵੀ ਧਿਆਨ ਰੱਖਣਾ ਹੋਵੇਗਾ।

Click here to follow PTC News on Twitter.

  • Share