ਮੁੱਖ ਖਬਰਾਂ

ਡੀਐਸਪੀ ਕਤਲ ਮਾਮਲੇ 'ਚ ਪੁਲਿਸ ਨੇ 3 ਹੋਰ ਮੁਲਜ਼ਮ ਕੀਤੇ ਕਾਬੂ, ਐਸਆਈਟੀ ਦਾ ਗਠਨ

By Ravinder Singh -- July 26, 2022 6:50 pm

ਚੰਡੀਗੜ੍ਹ : ਹਰਿਆਣਾ ਦੇ ਨੂੰਹ ਵਿੱਚ ਡੀਐਸਪੀ ਸੁਰਿੰਦਰ ਸਿੰਘ ਕਤਲ ਕੇਸ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਪੁਲਿਸ ਨੇ ਡੀਐਸੀ ਕਤਲ ਮਾਮਲੇ ਅਤੇ ਨਾਜਾਇਜ਼ ਮਾਈਨਿੰਗ ਮਾਫੀਆ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਦੋ ਦਿਨਾਂ ਵਿੱਚ 3 ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਨੂੰਹ ਦੇ ਐਸਪੀ ਵਰੁਣ ਸਿੰਗਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡੀਐਸਪੀ ਕਤਲ ਮਾਮਲੇ ਵਿੱਚ ਪੁਲਿਸ ਨੇ 2 ਦਿਨਾਂ ਵਿੱਚ ਤਿੰਨ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਡੀਐਸਪੀ ਕਤਲ ਮਾਮਲੇ 'ਚ ਪੁਲਿਸ ਨੇ 3 ਹੋਰ ਮੁਲਜ਼ਮ ਕੀਤੇ ਕਾਬੂ, ਐਸਆਈਟੀ ਦਾ ਗਠਨਪੁਲਿਸ ਵੱਲੋਂ ਕੀਤੀ ਗਈ ਹੁਣ ਤੱਕ ਦੀ ਜਾਂਚ ਵਿੱਚ ਇਸ ਕੇਸ ਵਿੱਚ 12 ਮੁਲਜ਼ਮ ਦੀ ਸ਼ਮੂਲੀਅਤ ਪਾਈ ਗਈ ਹੈ। ਬਾਕੀ ਰਹਿੰਦੇ 3 ਹੋਰ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਡੀਐਸਪੀ ਕਤਲ ਕੇਸ ਸਬੰਧੀ ਪੁਲਿਸ ਕਪਤਾਨ ਵਰੁਣ ਸਿੰਗਲਾ ਨੇ ਐਸਆਈਟੀ ਵੀ ਬਣਾਉਣ ਦਾ ਐਲਾਨ ਕੀਤਾ। ਇਸ ਐਸਆਈਟੀ ਵਿੱਚ 5 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ। ਪੁਲਿਸ ਕੈਪਟਨ ਵਰੁਣ ਸਿੰਗਲਾ ਵੱਲੋਂ ਬਣਾਈ ਗਈ ਐਸਆਈਟੀ ਦੀ ਟੀਮ ਵਿੱਚ ਏਸੀਪੀ ਨੂੰਹ, ਐਸਐਚਓ ਨੂੰਹ, ਐਸਐਚਓ ਤਾਵਡੂ, ਐਸਐਚਓ ਫਿਰੋਜ਼ਪੁਰ ਝਿਰਕਾ, ਐਸਐਚਓ ਪੁੰਨਾ ਸ਼ਾਮਲ ਹਨ।

ਡੀਐਸਪੀ ਕਤਲ ਮਾਮਲੇ 'ਚ ਪੁਲਿਸ ਨੇ 3 ਹੋਰ ਮੁਲਜ਼ਮ ਕੀਤੇ ਕਾਬੂ, ਐਸਆਈਟੀ ਦਾ ਗਠਨਜ਼ਿਕਰਯੋਗ ਹੈ ਕਿ 19 ਜੁਲਾਈ ਨੂੰ ਡੀਐਸਪੀ ਸੁਰਿੰਦਰ ਸਿੰਘ ਨੂੰ ਇੱਕ ਡੰਪਰ ਟਰੱਕ ਨੇ ਕੁਚਲ ਦਿੱਤਾ ਸੀ। ਇਸ ਕਾਰਨ ਸੁਰਿੰਦਰ ਸਿੰਘ ਦੀ ਮੌਤ ਹੋ ਗਈ। ਡੀਐਸਪੀ ਦੀ ਲਾਸ਼ ਪਚਗਾਓਂ ਦੀਆਂ ਪਹਾੜੀਆਂ ਵਿੱਚੋਂ ਬਰਾਮਦ ਹੋਈ ਸੀ। ਤਵਾਡੂ (ਮੇਵਾਤ) ਦੇ ਡੀਐਸਪੀ ਸੁਰਿੰਦਰ ਸਿੰਘ ਬਿਸ਼ਨੋਈ ਨਜਾਇਜ਼ ਮਾਈਨਿੰਗ ਦੀ ਘਟਨਾ ਦੀ ਜਾਂਚ ਲਈ ਨੂੰਹ ਗਏ ਸਨ। ਇਸ ਘਟਨਾ ਤੋਂ ਬਾਅਦ ਪੁਲਿਸ ਵਿਭਾਗ ਵਿੱਚ ਹੜਕੰਪ ਮਚ ਗਿਆ ਸੀ।

ਡੀਐਸਪੀ ਕਤਲ ਮਾਮਲੇ 'ਚ ਪੁਲਿਸ ਨੇ 3 ਹੋਰ ਮੁਲਜ਼ਮ ਕੀਤੇ ਕਾਬੂ, ਐਸਆਈਟੀ ਦਾ ਗਠਨਬੇਖੌਫ ਮਾਈਨਿੰਗ ਮਾਫੀਆ ਵੱਲੋਂ ਕੀਤੇ ਗਏ ਇਸ ਕਤਲ ਕਾਰਨ ਖੱਟਰ ਸਰਕਾਰ ਨੂੰ ਵਿਰੋਧੀ ਧਿਰਾਂ ਨੇ ਘੇਰ ਲਿਆ।
ਕਾਬਿਲੇਗੌਰ ਹੈ ਕਿ ਜਾਣਕਾਰੀ ਮੁਤਾਬਕ ਸੂਬੇ ਵਿੱਚ ਗੈਰਕਾਨੂੰਨੀ ਮਾਈਨਿੰਗ ਦੇ 21000 ਤੋਂ ਵੱਧ ਮਾਮਲੇ ਸਾਹਮਣੇ ਆਏ ਸਨ। ਹਰਿਆਣਾ ਦੇ 2021 ਦੇ ਆਰਥਿਕ ਸਰਵੇ ਮੁਤਾਬਕ ਸਾਲ 2014-15 ਤੋਂ ਸਤੰਬਰ 2021 ਤੱਕ ਸੂਬੇ ਵਿਚ ਗੈਰ ਕਾਨੂੰਨੀ ਮਾਈਨਿੰਗ ਦੇ 21450 ਕੇਸ ਦਰਜ ਕੀਤੇ ਗਏ ਹਨ। ਇਸ ਵਿਚ ਬਿਨਾਂ ਲਾਇਸੈਂਸ ਤੋਂ ਖਣਿਜਾਂ ਦੀ ਢੋਆ-ਢੁਆਈ ਵੀ ਸ਼ਾਮਲ ਹੈ।

ਇਹ ਵੀ ਪੜ੍ਹੋ : ਇਤਰਾਜ਼ਯੋਗ ਫੋਟੋਸ਼ੂਟ ਨੂੰ ਲੈ ਕੇ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਖ਼ਿਲਾਫ਼ ਮਾਮਲਾ ਦਰਜ

 

  • Share