Tue, Dec 23, 2025
Whatsapp

ਇਸ ਜ਼ੁਰਮ ਵਿੱਚ ਪੁਲਸ ਨੇ ਕੀਤਾ ਇੱਕ ਕਾਬੂ

Reported by:  PTC News Desk  Edited by:  Joshi -- May 25th 2018 09:38 AM -- Updated: June 11th 2018 01:15 PM
ਇਸ ਜ਼ੁਰਮ ਵਿੱਚ ਪੁਲਸ ਨੇ ਕੀਤਾ ਇੱਕ ਕਾਬੂ

ਇਸ ਜ਼ੁਰਮ ਵਿੱਚ ਪੁਲਸ ਨੇ ਕੀਤਾ ਇੱਕ ਕਾਬੂ

ਨਸ਼ਾ ਜਿਸਦੀਆਂ ਜੜ੍ਹਾਂ ਵਿੱਚ ਇੱਕ ਵਾਰ ਬੈਠ ਗਿਆ ਨਿਕਲਣਾ ਬਹੁਤ ਔਖਾ ਹੋ ਜਾਂਦਾ ਹੈ। ਤਰਨਤਾਰਨ ਦੇ ਸਿਟੀ ਥਾਣਾ ਪੱਟੀ ਵਿਖੇ ਇੱਕ ਆਦਮੀ ਨੂੰ ਨਸ਼ੇ ਵਾਲੀਆਂ ਗੋਲੀਆਂ ਸਮੇਤ ਪੁਲਸ ਵੱਲੋਂ ਕਾਬੂ ਕੀਤਾ ਗਿਆ ਹੈ । ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਥਾਣਾ ਏ.ਐੱਸ.ਆਈ ਦੀ ਨਜ਼ਰ ਇਸ ਇਨਸਾਨ ਤੇ ਉਦੋਂ ਪਈ ਜਦੋਂ ਉਹ ਆਪਣੇ ਮੁਲਾਜ਼ਮਾਂ ਸਮੇਤ ਕੈਰੋਂ ਵੱਲ ਜਾ ਰਹੇ ਸਨ। ਕੰਵਲਜੀਤ ਨਾਮ ਦੇ ਇਸ ਆਦਮੀ ਕੋਲੋਂ ਤਕਰੀਬਨ ੩੦੦ ਨਸ਼ੇ ਦੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ । ਬੱਸ ਸਟੈਂਡ ਗਲੀ ਦੇ ਵਾਸੀ ਕੰਵਲਜੀਤ ਸਿੰਘ ਤੇ ਮੁਕੱਦਮਾ ਦਰਜ਼ ਹੋ ਚੁੱਕਾ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਲਦ ਹੀ ਇਸ ਬਾਰੇ ਪਤਾ ਲਗਾ ਲਿਆ ਜਾਵੇਗਾ ਕਿ ਦੋਸ਼ੀ ਕਿਸ ਮਕਸਦ ਅਧੀਨ ਇਹ ਨਸ਼ੇ ਵਾਲੀਆਂ ਗੋਲੀਆਂ ਆਪਣੇ ਨਾਲ ਚੁੱਕੀ ਫਿਰਦਾ ਸੀ। ਕਿਉਂਕਿ ਜਿਸ ਸਮੇਂ ਇਸ ਨੂੰ ਵੇਖਿਆ ਗਿਆ ਉਸ ਸਮੇਂ ਉਹ ਮੋਟਰਸਾਈਕਲ 'ਤੇ ਸਵਾਰ ਸੀ ਤੇ ਨਸ਼ੇ ਦੀਆਂ ਗੋਲੀਆਂ ਉਸ ਨੇ ਆਪਣੇ ਕੋਲ ਰੱਖੀਆਂ ਹੋਈਆਂ ਸਨ।


  • Tags

Top News view more...

Latest News view more...

PTC NETWORK
PTC NETWORK