ਮੁੱਖ ਖਬਰਾਂ

ਪੁਲਿਸ ਵਾਲੇ ਹੁਣ ਸਰਕਾਰੀ ਘਰਾਂ 'ਚ ਨਹੀਂ ਰੱਖ ਸਕਣਗੇ ਪਾਲਤੂ ਕੁੱਤੇ

By Pardeep Singh -- May 18, 2022 11:53 am

ਪਟਿਆਲਾ: ਵਧੀਕ ਡਾਇਰੈਕਟਰ ਜਨਰਲ ਪੁਲਿਸ ਕਮਾਂਡੋ ਬਹਾਦਗੜ੍ਹ ਪਟਿਆਲਾ ਵੱਲੋਂ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਜਿਸ ਤਹਿਤ ਹੁਣ ਪੁਲਿਸ ਕਰਮਚਾਰੀ ਆਪਣੇ ਸਰਕਾਰੀ ਘਰਾਂ ਵਿੱਚ ਪਲਾਤੂ ਕੁੱਤੇ ਨਹੀਂ ਰੱਖ ਸਕਣਗੇ। ਨੋਟੀਫਿਕੇਸ਼ਨ ਵਿੱਚ ਲਿਖਿਆ ਹੈ ਕਿ ਜਿਹੜੇ ਕਰਮਚਾਰੀਆਂ ਨੇ ਪਲਾਤੂ ਕੁੱਤੇ ਰੱਖੇ ਹੋਏ ਹਨ ਕੀ ਉਨ੍ਹਾਂ ਨੇ ਪੀਪੀਆਰ 3.32 ਜੇ ਅਨੁਸਾਰ ਆਗਿਆ ਲਈ ਹੋਈ ਹੈ। ਜਿਨ੍ਹਾਂ ਨੇ ਆਗਿਆ ਨਹੀਂ ਲਈ ਉਨ੍ਹਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਇਕ ਹਫਤੇ ਦੇ ਅੰਦਰ ਅੰਦਰ ਰਿਹਾਇਸ਼ੀ ਕੁਆਰਟਰਾਂ ਵਿੱਚੋਂ ਕੁੱਤਿਆ ਨੂੰ ਬਾਹਰ ਕੱਢਿਆ ਜਾਵੇ।

ਪੱਤਰ ਵਿੱਚ ਇਹ ਵੀ ਲਿਖਿਆ ਗਿਆ ਹੈ ਜੇਕਰ ਕੋਈ ਵੀ ਇਸ ਹੁਕਮ ਦੀ ਉਲੰਘਣਾ ਕਰਦਾ ਹੈ ਉਸ ਦੇ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇਗੀ। ਇਹ ਹੁਕਮ ਸਰਕਾਰੀ ਘਰਾਂ ਵਿੱਚ ਰਹਿ ਰਹੇ ਪੁਲਿਸ ਕਰਮਚਾਰੀਆਂ ਲਈ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ:ਹੱਕੀ ਮੰਗਾਂ ਲਈ ਕਿਸਾਨ ਚੰਡੀਗੜ੍ਹ ਸਰਹੱਦ 'ਤੇ ਅੜੇ, ਮੁੱਖ ਮੰਤਰੀ ਨਾਲ ਅੱਜ ਹੋਵੇਗੀ ਮੀਟਿੰਗ

-PTC News

  • Share