Maharashtra politics: ਕਿੰਨ੍ਹੀ ਜਾਇਦਾਦ ਦੇ ਮਾਲਿਕ ਹਨ ਅਜੀਤ ਪਵਾਰ, ਜਿੰਨ੍ਹਾਂ ਨੇ ਮਚਾਇਆ ਮਹਾਂਰਾਸ਼ਟਰ 'ਚ ਸਿਆਸੀ ਭੂਚਾਲ
Maharashtra politics: ਮਹਾਂਰਾਸ਼ਟਰ 'ਚ ਸਿਆਸੀ ਹਲਚਲ ਪੈਦਾ ਕਰਨ ਵਾਲੇ ਐੱਨ.ਸੀ.ਪੀ (NCP) ਅਜੀਤ ਪਵਾਰ ਨੇ ਆਪਣੇ ਚਾਚਾ ਸ਼ਰਦ ਪਵਾਰ ਦੇ ਵਿਰੁੱਧ ਉੱਲਟ ਖੇਡ ਰਚ ਦਿੱਤਾ। ਚਾਚਾ ਨਾਲ ਬਗ਼ਾਵਤ ਕਰਕੇ ਭਤੀਜੇ ਨੇ ਬੀ.ਜੇ.ਪੀ ਅਤੇ ਸ਼ਿੰਦੇ ਦਾ ਪੱਲ੍ਹਾ ਫੜ ਲਿਆ ਹੈ, ਇਸਦੇ ਨਾਲ ਹੀ ਉਨ੍ਹਾਂ ਨੇ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਵਾਲੀ ਸਰਕਾਰ 'ਚ ਡਿਪਟੀ ਸੀ.ਐੱਮ ਦਾ ਅਹੁਦਾ ਸੰਭਾਲਿਆ ਹੈ। ਐਤਵਾਰ ਦੇ ਦਿਨ ਉਨ੍ਹਾਂ ਨੇ ਬਤੌਰ ਡਿਪਟੀ ਸੀ.ਐੱਮ ਅਹੁਦੇ ਲਈ ਸੋਂਹ ਚੱਕੀ। ਉਨ੍ਹਾਂ ਦੇ ਨਾਲ ਕਈ ਹੋਰ ਐੱਨ.ਸੀ.ਪੀ ਨੇਤਾਵਾਂ ਨੇ ਵੀ ਸੋਂਹ ਚੱਕੀ।
ਕਿੰਨ੍ਹੀ ਜਾਇਦਾਦ ਦੇ ਮਾਲਿਕ ਹਨ ਅਜੀਤ ਪਵਾਰ:
ਸਾਲ 2019 ਵਿੱਚ ਹੋਈਆ ਚੋਣਾ ਦੌਰਾਨ ਅਜੀਤ ਪਵਾਰ ਨੇ ਆਪਣੀ ਜਾਇਦਾਦ ਖ਼ੁਲਾਸਾ ਕਿੱਤਾ। ਇਸਦੇ ਮੁਤਾਬਿਕ ਨਵੇਂ ਬਣੇ ਡਿਪਟੀ ਸੀ.ਐੱਮ ਦੀ ਕੁੱਲ ਜਾਇਦਾਦ 105 ਕਰੋੜ ਹੈ। ਇਸਤੋਂ ਇਲਾਵਾ ਉਨ੍ਹਾਂ ਕੋਲ 3 ਕਾਰਾਂ 4 ਟ੍ਰਾਲੀਆਂ ਅਤੇ 3 ਟਰੈਕਟਰ ਵੀ ਹਨ। ਅਜੀਤ ਦੀ ਪਤਨੀ ਕੋਲ ਕਈ ਲਗਜ਼ਰੀ ਕਾਰਾਂ ਵੀ ਹਨ।
ਪਤਨੀ ਵੀ ਹੈ ਕਰੋੜਾ ਦੀ ਮਾਲਕਿਨ:
ਹਲਫ਼ਨਾਮੇ ਮੁਤਾਬਿਕ ਉਨ੍ਹਾਂ ਦੀ ਪਤਨੀ ਕੋਲ ਹੌਂਡਾ ਅਕੌਰਡ, ਹੌਂਡਾ ਸੀਆਰਵੀ, ਇਨੋਵਾ ਕ੍ਰਿਸਟਾ, ਇੱਕ ਮੋਟਰਸਾਈਕਲ, ਇੱਕ ਟਰੈਕਟਰ ਅਤੇ ਟੋਇਟਾ ਕਾਂਬਰੇ ਹੈ। ਅਜੀਤ ਪਵਾਰ ਕੋਲ 13.90 ਲੱਖ ਰੁਪਏ ਦੇ ਸੋਨੇ ਅਤੇ ਚਾਂਦੀ ਦੇ ਗਹਿਣੇ ਹਨ, ਜਦੋਂ ਕਿ ਉਸ ਦੀ ਪਤਨੀ ਕੋਲ 61.56 ਲੱਖ ਰੁਪਏ ਦੇ ਗਹਿਣੇ ਹਨ। ਅਜੀਤ ਪਵਾਰ ਕੋਲ ਵੀ ਕਈ ਏਕੜ ਜ਼ਮੀਨ ਹੈ, ਜਿਸ ਦੀ ਕੁੱਲ ਕੀਮਤ 50 ਕਰੋੜ ਰੁਪਏ ਹੈ। ਅਜੀਤ ਪਵਾਰ ਤੇ ਛਗਨ ਭੁਜਬਲ ਤੋਂ ਬਾਅਦ ਦਿਲੀਪ ਵਾਲਸੇ ਪਾਟਿਲ ਨੇ ਵੀ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਉਹ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਰਹਿ ਚੁੱਕੇ ਹਨ। ਉਨ੍ਹਾਂ ਨੂੰ ਸ਼ਰਦ ਪਵਾਰ ਦਾ ਕਰੀਬੀ ਮੰਨਿਆ ਜਾਂਦਾ ਹੈ
ਇਹ ਵੀ ਪੜ੍ਹੋ: ਕੈਪਟਨ ਅਮਰਿੰਦਰ ਸਿੰਘ ਨੇ ਅੰਸਾਰੀ ਦੀ ਨਜ਼ਰਬੰਦੀ ਦੇ ਬਿਆਨ 'ਤੇ ਮਾਨ ਦੀ ਕੀਤੀ ਨਿਖੇਧੀ
- PTC NEWS