Sun, Jun 22, 2025
Whatsapp

ਹਰਸਿਮਰਤ ਕੌਰ ਬਾਦਲ ਨੇ ਪਿਯੂਸ਼ ਗੋਇਲ ਨੂੰ ਪੰਜਾਬ ਦੇ ਸ਼ੈਲਰ ਮਾਲਕਾਂ ਦੀਆਂ ਸ਼ਿਕਾਇਤਾਂ ਦੁਰ ਕਰਨ ਦੀ ਕੀਤੀ ਅਪੀਲ

Reported by:  PTC News Desk  Edited by:  Jasmeet Singh -- October 20th 2023 07:23 PM
ਹਰਸਿਮਰਤ ਕੌਰ ਬਾਦਲ ਨੇ ਪਿਯੂਸ਼ ਗੋਇਲ ਨੂੰ ਪੰਜਾਬ ਦੇ ਸ਼ੈਲਰ ਮਾਲਕਾਂ ਦੀਆਂ ਸ਼ਿਕਾਇਤਾਂ ਦੁਰ ਕਰਨ ਦੀ ਕੀਤੀ ਅਪੀਲ

ਹਰਸਿਮਰਤ ਕੌਰ ਬਾਦਲ ਨੇ ਪਿਯੂਸ਼ ਗੋਇਲ ਨੂੰ ਪੰਜਾਬ ਦੇ ਸ਼ੈਲਰ ਮਾਲਕਾਂ ਦੀਆਂ ਸ਼ਿਕਾਇਤਾਂ ਦੁਰ ਕਰਨ ਦੀ ਕੀਤੀ ਅਪੀਲ

ਚੰਡੀਗੜ੍ਹ: ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਦੇ ਐਮ ਪੀ ਹਰਸਿਮਰਤ ਕੌਰ ਬਾਦਲ ਨੇ ਅੱਜ ਕੇਂਦਰੀ ਖੁਰਾਕ ਤੇ ਸਪਲਾਈ ਮੰਤਰੀ ਪਿਯੂਸ਼ ਗੋਇਲ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਸ਼ੈਲਰ ਮਾਲਕਾਂ ਦਾ ਮਸਲਾ ਹੱਲ ਕਰਨ ਜੋ ਉਹਨਾਂ ਖਿਲਾਫ ਐਫ ਸੀ ਆਈ ਵੱਲੋਂ ਕੀਤੀ ਜਾ ਰਹੀ ਕਾਰਵਾਈ ਦਾ ਵਿਰੋਧ ਕਰ ਰਹੇ ਹਨ।

ਕੇਂਦਰੀ ਮੰਤਰੀ ਨੂੰ ਲਿਖੇ ਪੱਤਰ ਵਿਚ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸ਼ੈਲਰ ਮਾਲਕਾਂ ਖਿਲਾਫ ਕਾਵਲਟੀ ਨੂੰ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ ਕਿਉਂਕਿ ਉਹ ਸੂਖ਼ਮ ਪੌਸ਼ਟਿਕ ਤੱਕ ਚੌਲਾਂ ਵਿਚ ਰਲਾ ਰਹੇ ਹਨ ਤਾਂ ਜੋ ਚੌਲਾਂ ਦੇ ਦਾਣੇ ਨੂੰ ਮਜ਼ਬੂਤ ਕੀਤਾ ਜਾ ਸਕੇ ਪਰ ਇਸ ਮਾਮਲੇ ’ਤੇ ਉਹਨਾਂ ਖਿਲਾਫ ਕਾਰਵਾਈ ਕਰਨਾ ਵਾਜਬ ਨਹੀਂ ਹੈ। ਉਹਨਾਂ ਕਿਹਾ ਕਿ ਫੋਰਟੀਫਾਈ ਚੌਲ ਸ਼ੈਲਰ ਮਾਲਕ ਸਿਰਫ ਨਿਸ਼ਚਿਤ ਇਕਾਈਆਂ ਤੋਂ ਇਹ ਚੌਲਾ ਤਿਆਰ ਕਰਦੇ ਹਨ। ਉਹਨਾਂ ਕਿਹਾ ਕਿ ਇਹਨਾਂ ਫੋਰਟੀਫਾਈ ਚੌਲਾਂ ਦੀ ਕਵਾਲਟੀ ਦੀ ਜ਼ਿੰਮੇਵਾਰੀ ਸ਼ੈਲਰ ਮਾਲਕਾਂ ਦੀ ਨਹੀਂ ਹੈ ਕਿਉਂਕਿ ਉਹ ਸਿਰਫ ਸੂਖ਼ਮ ਪੌਸ਼ਟਿਕ ਤੱਤ ਇਹਨਾਂ ਵਿਚ ਰਲਾ ਰਹੇ ਹਨ।


ਬਠਿੰਡਾ ਦੇ ਐਮ ਪੀ ਨੇ ਕਿਹਾ ਕਿ ਐਫ ਸੀ ਆਈ 1000 ਤੋਂ ਜ਼ਿਆਦਾ ਫੋਰਟੀਫਾਈ ਚੌਲਾਂ ਦੇ ਲਾਟ ਰੱਦ ਕਰ ਚੁੱਕੀ ਹੈ। ਸ਼ੈਲਰ ਮਾਲਕਾਂ ਨੂੰ 62 ਲੱਖ ਰੁਪਏ ਜ਼ੁਰਮਾਨਾ ਕਰ ਦਿੱਤਾ ਗਿਆ ਹੈ ਜਦੋਂ ਕਿ ਕਵਾਲਟੀ ਦੀ ਚੈਕਿੰਗ ਹੀ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਬਜਾਏ ਸ਼ੈਲਰ ਮਾਲਕਾਂ ਖਿਲਾਫ ਕਾਰਵਾਈ ਕਰਨ ਦੇ ਐਫ ਸੀ ਸੀ ਆਈ ਨੂੰ ਉਹਨਾਂ ਐਫ ਆਈ ਸੀ ਲਾਇਸੰਸ ਪ੍ਰਾਪਤ ਸ਼ੈਲਰਾਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਜੋ ਚੌਲਾਂ ਦੇ ਦਾਣੇ ’ਤੇ ਚੜ੍ਹਾਉਣ ਲਈ ਸੂਖ਼ਮ ਪੌਸ਼ਟਿਕ ਤੱਤਾਂ ਦੀ ਪੈਦਾਵਾਰ ਕਰਦੇ ਹਨ।

ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸ਼ੈਲਰ ਮਾਲਕ ਹੜਤਾਲ ’ਤੇ ਚਲ ਰਹੇ ਹਨ ਜਿਸ ਕਾਰਨ ਮੰਡੀਆਂ ਵਿਚ ਝੋਨੇ ਦੀ ਖਰੀਦ ਪ੍ਰਕਿਰਿਆ ਪ੍ਰਭਾਵਤ ਹੋ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਵਿਚ ਝੋਨੇ ਦੀ ਚੁਕਾਈ ਨਾ ਹੋਣ ਕਾਰਨ ਮੰਡੀਆਂ ਵਿਚ ਝੋਨੇ ਦੇ ਅੰਬਾਰ ਲੱਗ ਗਏ ਹਨ। ਕਿਸਾਨ ਵੀ ਖਰੀਦ ਬੰਦ ਹੋਣ ਕਾਰਨ ਪ੍ਰੇਸ਼ਾਨ ਹਨ। ਉਹਨਾਂ ਕਿਹਾ ਕਿ ਹਾਲ ਹੀ ਵਿਚ ਮਾੜੇ ਮੌਸਮ ਕਾਰਨ ਕਿਸਾਨਾਂ ਦੀਆਂ ਮੁਸ਼ਕਿਲਾਂ ਹੋਰ ਵਧੀਆਂ ਹਨ ਤੇ ਹੜਤਾਲ ਤੋਂ ਆੜ੍ਹੀਏ ਵੀ ਪ੍ਰੇਸ਼ਾਨ ਹਨ।

ਬਠਿੰਡਾ ਦੇ ਐਮ ਪੀ ਨੇ ਅਪੀਲ ਕੀਤੀ ਕਿ ਸੁੱਕੇ ਚੌਲਾਂ ’ਤੇ ਕਮਿਸ਼ਨ ਦੋ ਤੋਂ ਘਟਾਕੇ  ਪਹਿਲਾਂ ਇਕ ਫੀਸਦੀ ਕੀਤਾ ਗਿਆ ਸੀ ਜੋ ਹੁਣ ਅੱਧਾ ਫੀਸਦੀ ਕਰ ਦਿੱਤਾ ਗਿਆ ਹੈ। ਇਸਦੇ ਨਾਲ ਹੀ ਜੂਟ ਦੇ ਥੈਲਿਆਂ ਲਈ ਕੀਮਤ ਵਿਚ ਕਟੌਤੀ ਦਾ ਮੁਆਵਜ਼ਾ 7.32 ਰੁਪਏ ਤੋਂ ਘਟਾ ਕੇ 3.75 ਰੁਪਏ ਪ੍ਰਤੀ ਥੈਲਾ ਕਰ ਦਿੱਤਾ ਗਿਆ ਹੈ ਜਿਸ ਨਾਲ ਸ਼ੈਲਰ ਮਾਲਕ ਬੁਰੀ ਤਰ੍ਹਾਂ ਪ੍ਰਭਾਵਤ ਹੋ ਰਹੇ ਹਨ। 

- PTC NEWS

Top News view more...

Latest News view more...

PTC NETWORK
PTC NETWORK