ਨਵੀਂ ਦਿੱਲੀ: ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਵੱਲੋਂ ਕੀਤੇ ਗਏ ਹੰਗਾਮੇ ’ਤੇ ਅੱਜ ਸਖ਼ਤ ਕਾਰਵਾਈ ਕਰਦਿਆਂ 33 ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਸਪੀਕਰ ਓਮ ਬਿਰਲਾ ਨੇ ਇਹ ਕਾਰਵਾਈ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੇ ਤਖ਼ਤੇ ਦਿਖਾਉਣ ਕਾਰਨ ਕੀਤੀ ਹੈ। ਮੁਅੱਤਲ ਕੀਤੇ ਗਏ ਸੰਸਦ ਮੈਂਬਰਾਂ 'ਚ ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਵੀ ਸ਼ਾਮਲ ਹਨ। ਕੇਂਦਰੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਇਨ੍ਹਾਂ ਮੈਂਬਰਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ 13 ਸੰਸਦ ਮੈਂਬਰਾਂ ਨੂੰ ਪੂਰੇ ਸੈਸ਼ਨ ਲਈ ਪਹਿਲਾਂ ਹੀ ਮੁਅੱਤਲ ਕਰ ਦਿੱਤਾ ਗਿਆ ਸੀ।ਸੰਸਦ ਮੈਂਬਰਾਂ ਨੂੰ ਮੁਅੱਤਲ ਕਰਨ ਤੋਂ ਬਾਅਦ ਲੋਕ ਸਭਾ ਦੀ ਕਾਰਵਾਈ ਮੰਗਲਵਾਰ ਸਵੇਰੇ 11 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਜ਼ਿਕਰਯੋਗ ਹੈ ਕਿ ਸਪੀਕਰ ਓਮ ਬਿਰਲਾ ਨੇ ਸਾਰੇ ਮੈਂਬਰਾਂ ਨੂੰ ਸਦਨ 'ਚ ਤਖਤੀਆਂ ਨਾ ਲਿਆਉਣ ਦੀ ਅਪੀਲ ਕੀਤੀ ਸੀ। ਪਰ ਸੰਸਦ ਦੀ ਸੁਰੱਖਿਆ ਵਿੱਚ ਕੁਤਾਹੀ ਦੇ ਮਾਮਲੇ ਨੂੰ ਲੈ ਕੇ ਵਿਰੋਧੀ ਧਿਰ ਦੇ ਸੰਸਦ ਮੈਂਬਰ ਲਗਾਤਾਰ ਸੀਟ ਦੇ ਸਾਹਮਣੇ ਤਖ਼ਤੀਆਂ ਦਿਖਾ ਰਹੇ ਸਨ।ਮੁਅੱਤਲ ਸੰਸਦ ਮੈਂਬਰਾਂ ਦੇ ਨਾਂਅਕਲਿਆਣ ਬੈਨਰਜੀਇੱਕ ਰਾਜਾਦਯਾਨਿਧੀ ਮਾਰਨਕੇ ਜੈਕੁਮਾਰਅਬਰੂਪ ਪੋਦਾਰਪ੍ਰਸੂਨ ਬੈਨਰਜੀਈ ਟੀ ਮੁਹੰਮਦ ਬਸ਼ੀਰਜੀ ਸੇਲਵਮਸੀ ਐਨ ਅੰਨਾ ਦੁਰਾਈਅਧੀਰ ਰੰਜਨ ਚੌਧਰੀਡਾ. ਟੀ ਸੁਮਤੀਕੇ ਨਵਸਕਾਨੀਕੇ ਵੀਰਾਸਵਾਮੀਐਨ ਕੇ ਪ੍ਰੇਮਚੰਦਰਨਸੌਗਤ ਰਾਏਸ਼ਤਾਬਦੀ ਰਾਏਅਸਿਤ ਕੁਮਾਰ ਮੱਲਕੌਸ਼ਲੇਂਦਰ ਕੁਮਾਰਐਂਟੋ ਐਂਟਨੀਐਸ ਐਸ ਪਲਾਨੀਮਨੀਕਮਅਬਦੁਲ ਖਲੀਫਤਿਰੁਵੁਕਾਸ਼ਰਵਿਜੇ ਵਸੰਤ ਮੂਰਤੀ ਬੋਰਡਕਾਕੋਲੀ ਘੋਸ਼ਕੇ ਮੁਰਲੀਧਰਨਸੁਨੀਲ ਕੁਮਾਰ ਮੰਡਲਐਸ ਰਾਮਲਿੰਗਮਕੇ ਸੁਰੇਸ਼ਅਮਰ ਸਿੰਘਰਾਜਮੋਹਨ ਉਨੀਥਨਗੌਰਵ ਗੋਗੋਈਟੀ ਆਰ ਬਾਲੂਸਰਕਾਰ ਦੀ ਇਸ ਕਾਰਵਾਈ ਤੋਂ ਬਾਅਦ ਵਿਰੋਧੀ ਧਿਰ ਗੁੱਸੇ 'ਚ ਹੈ। ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਸਰਕਾਰ ਦਾ ਕੰਮ ਸਦਨ ਨੂੰ ਚਲਾਉਣਾ ਹੈ। ਸਾਨੂੰ ਮੁਅੱਤਲ ਕਰ ਕੇ ਸਾਡੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਕਾਂਗਰਸ ਨੇਤਾ ਗੌਰਵ ਗੋਗੋਈ ਨੇ ਕਿਹਾ ਕਿ ਸਰਕਾਰ ਸਾਡੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਬਚਾਉਣਾ ਚਾਹੁੰਦੀ ਹੈ।